ਕਰਜ਼ਾ ਮੁਆਫੀ ਲਈ ਮਜ਼ਦੂਰਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ

Monday, Jan 29, 2018 - 01:16 AM (IST)

ਕਰਜ਼ਾ ਮੁਆਫੀ ਲਈ ਮਜ਼ਦੂਰਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ

ਪੱਖੋ ਕਲਾਂ, (ਰਜਿੰਦਰ)— ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਪੂਰੇ ਨਾ ਹੋਣ ਕਾਰਨ ਮਜ਼ਦੂਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਕਿਸਾਨੀ ਕਰਜ਼ਿਆਂ ਦੀ ਤਰਜ਼ 'ਤੇ ਮਜ਼ਦੂਰਾਂ ਦੇ ਸਰਕਾਰੀ ਤੇ ਅਰਧ ਸਰਕਾਰੀ, ਪ੍ਰਾਈਵੇਟ ਕਰਜ਼ੇ ਦੀ ਤੁਰੰਤ ਮੁਆਫੀ ਦੀ ਮੰਗ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੀ ਮੀਤ ਪ੍ਰਧਾਨ ਸਰਵਜੀਤ ਕੌਰ ਰੂੜੇਕੇ ਕਲਾਂ ਨੇ ਪੰਜਾਬ ਸਰਕਾਰ ਵਿਰੁੱਧ ਰੋਸ ਜ਼ਾਹਿਰ ਕੀਤਾ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਵੱਡੇ-ਵੱਡੇ ਵਾਅਦੇ ਕਰ ਕੇ ਗਰੀਬ ਵਰਗ ਦੀਆਂ ਵੋਟਾਂ ਲੈ ਕੇ ਹੁਣ ਮੁੱਖ ਮੋੜ ਲਿਆ। ਆਟਾ-ਦਾਲ, ਸ਼ਗਨ ਤੇ ਬੁਢਾਪਾ ਪੈਨਸ਼ਨ ਦੇ 200 ਰੁਪਏ ਦੀ ਥਾਂ ਪੁਰਾਣੀ ਮਿਲਦੀ ਪੈਨਸ਼ਨ ਵੀ ਨਹੀਂ ਮਿਲ ਰਹੀ, ਜਿਸ ਕਾਰਨ ਮਜ਼ਦੂਰਾਂ ਦੇ ਚੁੱਲ੍ਹੇ ਬਿਲਕੁਲ ਠੰਡੇ ਹੋਣ ਕੰਢੇ ਹਨ। ਇਸ ਮੌਕੇ ਉਨ੍ਹਾਂ ਨਾਲ ਹਰਪ੍ਰੀਤ ਕੌਰ, ਮੁਮਤਾਜ ਬੇਗਮ, ਚਰਨਜੀਤ ਕੌਰ, ਹਰਦੀਪ ਕੌਰ, ਗੁਰਮੀਤ ਕੌਰ, ਭੂਰੀ ਕੌਰ, ਸੁਖਵਿੰਦਰ ਕੌਰ, ਰੇਸ਼ਮਾ ਕੌਰ, ਰਾਜ ਕੌਰ, ਗੁਰਦੇਵ ਕੌਰ, ਰਣਜੀਤ ਕੌਰ, ਗੁਰਮੇਲ ਕੌਰ, ਮਨਜੀਤ ਕੌਰ, ਨਸੀਬ ਕੌਰ, ਗੁਰਮੇਲ ਕੌਰ, ਗੁਰਦੀਪ ਸਿੰਘ, ਗੁਰਜੰਟ ਸਿੰਘ, ਬਰਖਾ ਸਿੰਘ, ਰਾਮ ਸਿੰਘ ਆਦਿ ਵੀ ਹਾਜ਼ਰ ਸਨ। 


Related News