ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ

Sunday, Aug 20, 2017 - 04:34 AM (IST)

ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ

ਜ਼ੀਰਾ,   (ਜ. ਬ.)—  ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਥਾਨਕ ਸ਼ੇਰਾਂ ਵਾਲਾ ਚੌਕ ਜ਼ੀਰਾ ਵਿਖੇ ਰੋਸ ਧਰਨਾ ਦਿੰਦਿਆਂ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਗੌਰਤਲਬ ਹੈ ਕਿ ਸੰਘਰਸ਼ ਕਮੇਟੀ ਦੇ ਇਹ ਕਿਸਾਨ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸਨ, ਜਿਨ੍ਹਾਂ ਨੂੰ ਜ਼ੀਰਾ ਪੁਲਸ ਨੇ ਸ਼ੇਰਾਂ ਵਾਲਾ ਚੌਕ ਵਿਚ ਹੀ ਰੋਕ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਥਾਣਾ ਮੱਖੂ ਵਿਖੇ ਕਿਸਾਨ ਆਗੂਆਂ 'ਤੇ ਨਾਜਾਇਜ਼ ਪਰਚੇ ਦਰਜ ਕੀਤੇ ਗਏ ਹਨ। ਇਨ੍ਹਾਂ ਨੂੰ ਰੱਦ ਕਰਵਾਉਣ ਅਤੇ ਕਿਸਾਨਾਂ ਦੇ ਕਰਜ਼ਿਆਂ 'ਤੇ ਲੀਕ ਮਾਰਨ ਦੀ ਮੰਗ ਨੂੰ ਲੈ ਕੇ ਸਰਕਾਰ ਨੂੰ ਜਗਾਉਣ ਲਈ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜ਼ੋਨ ਪ੍ਰਧਾਨ ਸੁਖਦੇਵ ਸਿੰਘ ਮੰਡ ਤੇ ਸਾਹਿਬ ਸਿੰਘ ਦੀਨੇ ਕੇ ਨੇ ਕਿਹਾ ਕਿ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ ਪਰ ਕਿਸਾਨਾਂ ਦੇ ਕਰਜ਼ੇ ਮੁਆਫੀ ਬਾਰੇ ਸੂਬਾ ਸਰਕਾਰ ਭੁੱਲ ਚੁੱਕੀ ਹੈ। ਅੰਤ ਵਿਚ ਉਨ੍ਹਾਂ ਮੰਗ ਕੀਤੀ ਕਿ ਥਾਣਾ ਮੱਖੂ ਵਿਖੇ ਕਿਸਾਨਾਂ 'ਤੇ ਦਰਜ਼ ਚਾਰ ਪਰਚੇ ਰੱਦ ਕੀਤੇ ਜਾਣ ਅਤੇ ਬਸਤੀ ਨਾਮਦੇਵ ਦੇ ਉਜਾੜੇ ਆਬਾਦਕਾਰਾਂ ਨੂੰ 99 ਸਾਲਾਂ ਜ਼ਮੀਨ ਦਾ ਪਟਾ ਕਰ ਕੇ ਮੁੜ ਵਸੇਬਾ ਦਿੱਤਾ ਜਾਵੇ।
ਇਸ ਮੌਕੇ ਲਖਵਿੰਦਰ ਸਿੰਘ ਬਸਤੀ ਨਾਮਦੇਵ, ਅੰਗਰੇਜ਼ ਸਿੰਘ ਬੂਟੇਵਾਲਾ, ਸੁਖਦੇਵ ਸਿੰਘ ਮਾਛੀਕੇ, ਜਰਨੈਲ ਸਿੰਘ, ਜਸਵਿੰਦਰ ਸਿੰਘ ਕੁੱਸੋਮੋੜ, ਸੁਖਵੰਤ ਸਿੰਘ ਲੋਹੁਕਾ, ਸੁਰਿੰਦਰ ਸਿੰਘ ਘੁੱਦੂਵਾਲਾ, ਬੀਬੀ ਕੁਲਵੰਤ ਕੌਰ ਬਸਤੀ ਨਾਮਦੇਵ, ਗੁਰਸੇਵਕ ਸਿੰਘ ਆਲੇਵਾਲਾ, ਸੁਖਜੀਤ ਸਿੰਘ ਕਮਾਲੇਵਾਲਾ, ਪ੍ਰਗਟ ਸਿੰਘ ਮੁੱਠਿਆਂ ਵਾਲੀ, ਸੁਰਜੀਤ ਸਿੰਘ ਗੱਟਾ ਬਾਦਸ਼ਾਹ, ਰਣਜੀਤ ਸਿੰਘ ਸਰਿਹਾਲੀ, ਸੁਖਮੰਦਰ ਸਿੰਘ ਬਾਜਵਾ, ਬਲਕਾਰ ਸਿੰਘ ਆਰਿਫ ਕੇ, ਸਤਨਾਮ ਸਿੰਘ ਕਟੋਰਾ ਆਦਿ ਹਾਜ਼ਰ ਸਨ


Related News