ਰੈਡੀਮੇਡ ਸਟੋਰ ਨੂੰ ਲੱਗੀ ਅੱਗ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ

Saturday, May 05, 2018 - 12:27 AM (IST)

ਬਟਾਲਾ/ਘੁਮਾਣ, (ਬੇਰੀ, ਸਰਬਜੀਤ)- ਅੱਜ ਦਿਨ-ਦਿਹਾੜੇ ਕਸਬਾ ਘੁਮਾਣ ਦੇ ਮੇਨ ਬਾਜ਼ਾਰ ਵਿਖੇ ਮਹਿਫਲ ਸ਼ੂਜ਼ ਅਤੇ ਰੈਡੀਮੇਡ ਸਟੋਰ 'ਤੇ ਲੱਗੀ ਭਿਆਨਕ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਦਿੰਦਿਆਂ ਸ਼ੂਜ਼ ਸਟੋਰ ਦੇ ਮਾਲਕ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਦੁਕਾਨ (ਸਟੋਰ) ਜੋ ਕਿ ਕਿਸੇ ਕਾਰਣ ਬੰਦ ਸੀ, ਉਸ ਵਿਚ ਅਚਾਨਕ ਅੱਗ ਲੱਗਣ ਦੀ ਆਸ-ਪਾਸ ਦੇ ਦੁਕਾਨਦਾਰਾਂ ਤੋਂ ਖਬਰ ਮਿਲਦਿਆਂ ਹੀ ਉਥੇ ਪਹੁੰਚ ਕੇ ਦੇਖਿਆ ਕਿ ਦੁਕਾਨ ਵਿਚ ਭਿਆਨਕ ਅੱਗ ਲੱਗੀ ਹੋਈ ਸੀ। ਜਿਸ 'ਤੇ ਆਸ-ਪਾਸ ਦੇ ਦੁਕਾਨਦਾਰਾਂ ਦੀ ਮਦਦ ਦੇ ਨਾਲ ਡੇਢ ਘੰਟੇ ਦੀ ਜੱਦੋ-ਜ਼ਹਿਦ ਪਿੱਛੋਂ ਅੱਗ 'ਤੇ ਕਾਬੂ ਪਾਇਆ ਗਿਆ। ਇਸ ਮੌਕੇ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਜੋ ਸ਼ੂਜ਼ ਦਾ ਅਤੇ ਰੈਡੀਮੇਡ ਦਾ ਸਾਮਾਨ ਸੀ, ਉਹ ਕਾਫੀ ਹੱਦ ਤੱਕ ਸੜ ਕੇ ਸੁਆਹ ਹੋ ਗਿਆ, ਜਿਸ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮੌਕੇ ਪੁਲਸ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਬਾਜ਼ਾਰ ਵਾਲਿਆਂ ਨੇ ਪੁਲਸ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਪੁਲਸ ਵਾਲਿਆਂ ਵਲੋਂ ਦੁਕਾਨਦਾਰ ਦੀ ਅੱਗ ਬੁਝਾਉਣ ਵਿਚ ਕੋਈ ਮਦਦ ਨਹੀਂ ਕੀਤੀ। 
ਇਸ ਬਾਰੇ ਜਦੋਂ ਸਬੰਧਤ ਪੁਲਸ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਖਬਰ ਮਿਲਦਿਆਂ ਹੀ ਮੌਕੇ 'ਤੇ ਪਹੁੰਚ ਗਏ ਸਨ ਅਤੇ ਪਹੁੰਚਦਿਆਂ ਹੀ ਫਾਇਰ ਬ੍ਰਿਗੇਡ ਬਟਾਲਾ ਨੂੰ ਤੁਰੰਤ ਸੂਚਨਾ ਦੇ ਦਿੱਤੀ ਸੀ ਜੋ ਕਿ ਅੱਧੇ ਘੰਟੇ ਵਿਚ ਫਾਇਰ ਬ੍ਰਿਗੇਡ ਮੇਕੇ 'ਤੇ ਪਹੁੰਚ ਗਈ ਅਤੇ ਸਾਰੀ ਸਥਿਤੀ 'ਤੇ ਕਾਬੂ ਪਾ ਲਿਆ ਗਿਆ।


Related News