ਮੰਗਾਂ ਸਬੰਧੀ ਦਰਜਾ ਚਾਰ ਕਰਮਚਾਰੀਅਾਂ ਨੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

Monday, Aug 13, 2018 - 11:37 PM (IST)

ਨਵਾਂਸ਼ਹਿਰ, (ਤ੍ਰਿਪਾਠੀ)- ਦਿ ਕਲਾਸ ਫੋਰ ਗੌਰਮਿੰਟ  ਇੰਪਲਾਈਜ਼ ਯੂਨੀਅਨ ਪੰਜਾਬ ਦੀ ਜ਼ਿਲਾ ਇਕਾਈ ਨੇ ਅੱਜ ਆਪਣੀਅਾਂ ਮੰਗਾਂ ਅਤੇ ਪੰਜਾਬ ਸਰਕਾਰ ਦੀ ਵਾਅਦਾਖਿਲਾਫੀ ਦੇ ਵਿਰੋਧ ’ਚ ਚੰਡੀਗਡ਼੍ਹ ਰੋਡ ’ਤੇ ਐੱਸ.ਡੀ.ਐੱਮ. ਦਫ਼ਤਰ ਦੇ ਬਾਹਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟ ਕੀਤਾ। ਯੂਨੀਅਨ ਦੇ  ਪ੍ਰਧਾਨ ਦੇਵੀ ਸਿੰਘ, ਗੁਰਪਾਲ ਸਿੰਘ, ਸ਼ਿੰਗਾਰਾ ਰਾਮ ਅਤੇ ਫਕੀਰ ਚੰਦ ਨੇ ਕਿਹਾ ਕਿ ਪੰਜਾਬ ਸਰਕਾਰ ਦਰਜਾ ਚਾਰ ਕਰਮਚਾਰੀਆਂ  ਦੇ ਨਾਲ ਕੀਤੇ ਵਾਅਦੀਆਂ ਨੂੰ ਪੂਰਾ ਕਰਨ ਵਿਚ   ਅਸਫ਼ਲ ਰਹੀ ਹੈ, ਜਿਸ ਕਾਰਨ ਪੰਜਾਬ ਭਰ ਦੇ ਦਰਜਾ ਚਾਰ ਕਰਮਚਾਰੀਆਂ ਵਿਚ ਸਰਕਾਰ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਟੇਟ ਯੂਨੀਅਨ ਦੇ ਸੱਦੇ ਤਹਿਤ  ਜ਼ਿਲਾ ਹੈੱਡਕੁਆਰਟਰਾਂ ’ਤੇ   ਭੁੱਖ ਹਡ਼ਤਾਲ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਕਾਰਨ ਅੱਜ ਗੁਰਪਾਲ ਸਿੰਘ, ਸ਼ਿੰਗਾਰਾ ਰਾਮ, ਫਕੀਰ ਚੰਦ ਅਤੇ ਅਮਰੀਕ ਸਿੰਘ   ਭੁੱਖ ਹਡ਼ਤਾਲ ’ਤੇ ਬੈਠੇ। ਜੇਕਰ ਸਰਕਾਰ ਨੇ ਉਨ੍ਹਾਂ ਦੀਅਾਂ ਮੰਗਾਂ ਨੂੰ ਜਲਦ ਮਨਜ਼ੂਰ ਕਰ ਕੇ ਲਾਗੂ ਨਾ ਕੀਤਾ ਤਾਂ ਉਹ ਸਰਕਾਰ ਖਿਲਾਫ ਤਿੱਖਾ  ਸੰਘਰਸ਼ ਕਰਨ ਲਈ ਮਜਬੂਰ ਹੋਣਗੇ। 
ਕੀ ਹਨ ਕਰਮਚਾਰੀਆਂ ਦੀਆਂ ਮੰਗਾਂ  
6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਦੇ ਕਾਨੂੰਨ ਨੂੰ ਲਾਗੂ ਕੀਤਾ ਜਾਵੇ, ਜਨਵਰੀ 2016 ਤੋਂ 125 ਫੀਸਦੀ ਡੀ.ਏ. ਨੂੰ ਬੇਸਿਕ ਤਨਖਾਹ ਵਿਚ ਮਰਜ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ  ਕੀਤੀ ਜਾਵੇ ਅਤੇ ਖਾਲੀ ਪੋਸਟਾਂ  ’ਤੇ ਰੈਗੂਲਰ ਭਰਤੀ ਕੀਤੀ ਜਾਵੇ। 


Related News