ਘਰ ''ਚ ਸੁੱਤੀ ਮਾਸੂਮ ਬੱਚੀ ਦੇ ਕੱਟੇ ਵਾਲ

Friday, Aug 11, 2017 - 02:27 AM (IST)

ਘਰ ''ਚ ਸੁੱਤੀ ਮਾਸੂਮ ਬੱਚੀ ਦੇ ਕੱਟੇ ਵਾਲ

ਮਾਨਸਾ,  (ਸੰਦੀਪ ਮਿੱਤਲ)-  ਅੱਜ ਮਾਨਸਾ ਸ਼ਹਿਰ ਅੰਦਰ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਰੇਲਵੇ ਸਟੇਸ਼ਨ ਸਾਹਮਣੇ ਪੁਰਾਣੀ ਡਾਕਖਾਨੇ ਵਾਲੀ ਗਲੀ 'ਚ ਕੱਪੜੇ ਸਿਉਣ ਵਾਲੇ ਇਕ ਪਰਿਵਾਰ ਦੀ ਘਰ 'ਚ ਸੁੱਤੀ ਮਾਸੂਮ ਬੱਚੀ ਦੇ ਅਚਾਨਕ ਵਾਲ ਕੱਟੇ ਗਏ।
ਇਸ ਗੱਲ ਦੀ ਭਿਣਕ ਲੱਗਦਿਆਂ ਸਾਰ ਗਲੀ 'ਚ ਲੋਕਾਂ ਦੀ ਭੀੜ ਜੁੜ ਗਈ। ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦੀ 11 ਮਹੀਨਿਆਂ ਦੀ ਲੜਕੀ ਏਕਮਜੋਤ ਦੁਪਹਿਰ ਵੇਲੇ ਘਰ 'ਚ ਸੁੱਤੀ ਪਈ ਸੀ, ਉਸ ਦੇ ਸਿਰ 'ਚੋਂ ਅਚਾਨਕ ਵਾਲਾਂ ਦਾ ਰੁੱਗ ਨਿਕਲ ਕੇ ਹੇਠਾਂ ਡਿੱਗ ਗਿਆ।  ਇਸ ਗੱਲ ਦਾ ਪਰਿਵਾਰ ਨੂੰ ਉਦੋਂ ਪਤਾ ਲੱਗਾ ਜਦੋਂ ਬੱਚੀ ਨੇ ਚੀਕ ਮਾਰੀ ਤਾਂ ਪਰਿਵਾਰ ਇਹ ਦੇਖ ਕੇ ਦੰਗ ਰਹਿ ਗਿਆ ਕਿ ਉਸ ਦੇ ਸਿਰ 'ਚ ਵਾਲਾਂ ਦਾ ਇਕ ਹਿੱਸਾ ਨਿਕਲਿਆ ਹੋਇਆ ਸੀ। ਬਾਅਦ ਵਿਚ ਇਸ ਬੱਚੀ ਨੂੰ ਭਿੰਡਾ ਜਾਦੂਗਰ ਵਾਲੀ ਗਲੀ ਵਿਖੇ ਉਸ ਦੇ ਘਰ ਲਿਜਾਇਆ ਗਿਆ, ਜਿਥੇ ਦੇਰ ਰਾਤ ਤੱਕ ਉਸ ਨੂੰ ਦੇਖਣ ਲਈ ਔਰਤਾਂ ਤੇ ਮੁਹੱਲਾ ਵਾਸੀਆਂ ਤੋਂ ਇਲਾਵਾ ਦੂਰੋਂ-ਦੂਰੋਂ ਲੋਕ ਜਮ੍ਹਾ ਹੋ ਗਏ।
ਦੂਜੇ ਪਾਸੇ ਤਰਕਸ਼ੀਲ ਆਗੂ ਸੁਰਿੰਦਰ ਸਿੰਘ ਨੇ ਇਸ ਨੂੰ ਇਕ ਅਫਵਾਹ ਦੱਸਦਿਆਂ ਕਿਹਾ ਕਿ ਚੰਗਾ ਹੋਵੇਗਾ ਜੇਕਰ ਇਸ ਗੱਲ ਵੱਲ ਲੋਕ ਧਿਆਨ ਨਾ ਦੇਣ, ਇਸ ਵਿਚ ਗੈਬੀ ਸ਼ਕਤੀ ਵਾਲੀ ਕੋਈ ਗੱਲ ਨਹੀਂ ਹੈ। ਇਹ ਸਿਰਫ ਇਕ ਅਫਵਾਹ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹੈ।


Related News