ਸਾਬਕਾ ਵਿਧਾਇਕ ਦੀ ਕੋਠੀ ''ਤੇ ਡਿਗੀ ''ਆਸਮਾਨੀ ਬਿਜਲੀ'', ਸਮਾਨ ਸੜ ਕੇ ਸੁਆਹ

Friday, Apr 19, 2019 - 02:48 PM (IST)

ਸਾਬਕਾ ਵਿਧਾਇਕ ਦੀ ਕੋਠੀ ''ਤੇ ਡਿਗੀ ''ਆਸਮਾਨੀ ਬਿਜਲੀ'', ਸਮਾਨ ਸੜ ਕੇ ਸੁਆਹ

ਲੁਧਿਆਣਾ (ਸਲੂਜਾ) : ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਂਧਾਂ ਦੀ ਪਾਸੀ ਨਗਰ ਸਥਿਤ ਕੋਠੀ 'ਤੇ ਆਸਮਾਨੀ ਬਿਜਲੀ ਡਿਗਣ ਕਾਰਨ ਕੋਠੀ ਵਿਚਲਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ ਰਾਤ ਕਰੀਬ 10.30 ਵਜੇ ਦੇ ਕਰੀਬ ਵਾਪਰੀ। ਉਸ ਸਮੇਂ ਘਰ 'ਚ ਕੋਈ ਨਹੀਂ ਸੀ। ਅੱਗ ਦੀਆਂ ਲਪਟਾਂ ਜਦੋਂ ਕੋਠੀ ਦੀ ਪਹਿਲੀ ਮੰਜ਼ਿਲ 'ਚੋਂ ਨਿਕਲਦੀਆਂ ਲੋਕਾਂ ਨੇ ਦੇਖੀਆਂ ਤਾਂ ਤੁਰੰਤ ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਸੂਚਿਤ ਕੀਤਾ। ਇਸ ਦੇ ਨਾਲ ਹੀ ਵਿਧਾਇਕ ਨੂੰ ਸੂਚਿਤ ਕੀਤਾ ਗਿਆ। ਜੋਂਧਾਂ ਨੇ ਦੱਸਿਆ ਕਿ ਕੋਠੀ ਦੀ ਪਹਿਲੀ ਮੰਜ਼ਿਲ 'ਤੇ ਰਾਣਾ ਨਵਨੀਤ ਕੌਰ ਨਾਂ ਦੀ ਔਰਤ ਆਪਣੇ ਪਰਿਵਾਰ ਸਮੇਤ ਕਿਰਾਏ 'ਤੇ ਰਹਿੰਦੀ ਹੈ ਅਤੇ ਉਹ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰੀ 'ਚ ਹੋਈ ਮੌਤ ਦੇ ਸਿਲਸਿਲੇ 'ਚ ਕੋਠੀ ਤੋਂ ਬਾਹਰ ਗਈ ਹੋਈ ਸੀ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਇਕ ਗੱਡੀ ਪੁੱਜੀ ਪਰ ਅੱਗ ਪੂਰੀ ਤਰ੍ਹਾਂ ਨਹੀਂ ਬੁਝ ਸਕੀ, ਜਿਸ ਤੋਂ ਬਾਅਦ ਇਲਾਕਾ ਵਾਸੀਆਂ ਨੇ ਆਪਣੇ ਪੱਧਰ 'ਤੇ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਨੂੰ ਕੰਟਰੋਲ ਕੀਤਾ। ਉਸ ਸਮੇਂ ਤੱਕ ਸਭ ਕੁਝ ਤਬਾਹ ਹੋ ਚੁੱਕਾ ਸੀ।


author

Babita

Content Editor

Related News