ਸਕਰੂਟਨਿੰਗ ਕਮੇਟੀ ਮੈਂਬਰ ਤੇ ਵਿਧਾਇਕਾਂ ਨੇ ਵਾਰਡ ਪੱਧਰ ਦੇ ਪੈਨਲ ਬਣਾਉਣ ਦਾ ਕੀਤਾ ਮੰਥਨ
Sunday, Dec 03, 2017 - 11:17 AM (IST)
ਜਲੰਧਰ (ਚੋਪੜਾ)—ਜ਼ਿਲਾ ਸਕਰੂਟਨਿੰਗ ਕਮੇਟੀ ਦੀ ਆਬਜ਼ਰਵਰ ਅਰੁਣਾ ਚੌਧਰੀ ਦੇ ਕਾਂਗਰਸ ਭਵਨ ਤੋਂ ਚਲੇ ਜਾਣ ਉਪਰੰਤ ਵਿਧਾਇਕਾਂ ਅਤੇ ਸਕਰੂਟਨਿੰਗ ਕਮੇਟੀ ਦੇ ਮੈਂਬਰਾਂ ਵਿਚ ਵਾਰਡ ਲੈਵਲ ਦਾਅਵੇਦਾਰਾਂ ਦਾ ਪੈਨਲ ਬਣਾਉਣ ਨੂੰ ਲੈ ਕੇ ਮੰਥਨ ਚੱਲਦਾ ਰਿਹਾ ਕਿਉਂਕਿ ਅਰਜ਼ੀ ਫਾਰਮ ਜਮ੍ਹਾ ਕਰਨ ਦਾ ਕੰਮ ਸ਼ਨੀਵਾਰ ਦੁਪਹਿਰ ਤੱਕ ਚਲਦਾ ਰਿਹਾ, ਜਿਸ ਤੋਂ ਬਾਅਦ ਕਾਂਗਰਸ ਦਫਤਰ ਵਿਚ ਬਿਨੈਕਾਰਾਂ ਦੀ ਫਾਈਲ ਸੂਚੀ ਤਿਆਰ ਕੀਤੀ ਗਈ ਅਤੇ ਦੂਜੇ ਪਾਸੇ ਚਾਰਾਂ ਵਿਧਾਇਕਾਂ ਨੇ ਆਪਣੀਆਂ ਸਿਫਾਰਸ਼ਾਂ ਦੀ ਸੂਚੀ ਤਿਆਰ ਕੀਤੀ। ਇਸ ਤੋਂ ਬਾਅਦ ਦੇਰ ਸ਼ਾਮ ਨੂੰ ਸਕਰੂਟਨਿੰਗ ਕਮੇਟੀ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਅਤੇ ਜ਼ਿਲਾ ਕਾਂਗਰਸ ਦੇ ਪ੍ਰਧਾਨ ਸਮੇਤ ਚਾਰਾਂ ਵਿਧਾਇਕਾਂ ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ, ਜੂਨੀਅਰ ਅਵਤਾਰ ਹੈਨਰੀ, ਪ੍ਰਗਟ ਸਿੰਘ ਦੀ ਗੁਪਤ ਮੀਟਿੰਗ ਸ਼ੁਰੂ ਹੋਈ, ਜਿਸ ਵਿਚ ਉਨ੍ਹਾਂ ਵਾਰਡਾਂ ਦਾ ਪੈਨਲ ਤਿਆਰ ਕੀਤਾ ਜਾਣਾ ਸੀ ਜਿੱਥੋਂ ਦੇ ਦਾਅਵੇਦਾਰਾਂ ਦੀ ਗਿਣਤੀ 3 ਤੋਂ ਜ਼ਿਆਦਾ ਦੀ ਹੈ। ਉਕਤ ਮੀਟਿੰਗ ਵਿਚ ਤਿਆਰ ਕੀਤੀਆਂ ਗਈਆਂ ਸੂਚੀਆਂ ਨੂੰ ਐਤਵਾਰ ਦਿੱਲੀ ਵਿਚ ਸਾਬਕਾ ਕਾਂਗਰਸ ਮੁਖੀ ਆਸ਼ਾ ਕੁਮਾਰੀ, ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਹੋਣ ਜਾ ਰਹੀ ਸਟੇਟ ਸਕਰੂਟਨਿੰਗ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਕਤ ਮੀਟਿੰਗ ਵਿਚ ਚੋਣਾਂ ਦੇ ਉਮੀਦਵਾਰਾਂ ਦੇ ਨਾਵਾਂ 'ਤੇ ਚਰਚਾ ਹੋਵੇਗੀ ਅਤੇ ਉਨ੍ਹਾਂ ਦੇ ਨਾਵਾਂ 'ਤੇ ਮੋਹਰ ਲੱਗੇਗੀ। ਸੂਤਰਾਂ ਅਨੁਸਾਰ ਪੈਨਲ ਬਣਾਉਣ ਨੂੰ ਲੈ ਕੇ ਮੀਟਿੰਗ ਦਾ ਦੌਰ ਦੇਰ ਤਕ ਚੱਲੇਗਾ।
