ਪਲਾਂ ''ਚ ਪਿਆ ਚੀਕ-ਚਿਹਾੜਾ, ਗੇਟ ਤੋੜ ਕੇ ਘਰ ''ਚ ਵੜੀ ਗੱਡੀ ਨੇ 6 ਸਾਲਾ ਬੱਚੇ ਨੂੰ ਲਿਆ ਲਪੇਟ ''ਚ

Saturday, Mar 04, 2023 - 06:17 PM (IST)

ਪਲਾਂ ''ਚ ਪਿਆ ਚੀਕ-ਚਿਹਾੜਾ, ਗੇਟ ਤੋੜ ਕੇ ਘਰ ''ਚ ਵੜੀ ਗੱਡੀ ਨੇ 6 ਸਾਲਾ ਬੱਚੇ ਨੂੰ ਲਿਆ ਲਪੇਟ ''ਚ

ਬੇਗੋਵਾਲ (ਰਜਿੰਦਰ)-ਨੇੜਲੇ ਪਿੰਡ ਕੂਕਾ ਵਿਖੇ ਬੀਤੀ ਸ਼ਾਮ ਐਕਸ. ਯੂ. ਵੀ. ਗੱਡੀ ਦੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਇਕ ਘਰ ਦੇ ਮੇਨ ਗੇਟ ਨੂੰ ਤੋੜ ਕੇ ਗੱਡੀ ਘਰ ਵਿਚ ਵਾੜ ਦਿੱਤੀ, ਜਿਸ ਨਾਲ ਘਰ ਵਿਚ ਖੇਡ ਰਿਹਾ 6 ਸਾਲਾਂ ਬੱਚਾ ਇਸ ਗੱਡੀ ਦੀ ਲਪੇਟ ਵਿਚ ਆ ਗਿਆ। ਗੰਭੀਰ ਜ਼ਖ਼ਮੀ ਬੱਚੇ ਨੂੰ ਇਲਾਜ ਲਈ ਸਬ ਡਿਵੀਜ਼ਨ ਹਸਪਤਾਲ ਭੁਲੱਥ ਵਿਖੇ ਲਿਜਾਇਆ ਗਿਆ, ਜਿੱਥੇ ਡਿਊਟੀ ਡਾਕਟਰ ਨੇ ਬੱਚੇ ਦੀ ਗੰਭੀਰ ਹਾਲਤ ਕਰਕੇ ਉਸ ਨੂੰ ਜਲੰਧਰ ਲਈ ਰੈਫਰ ਕਰ ਦਿੱਤਾ, ਜਿੱਥੇ ਹਾਲੇ ਤੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਮੌਕੇ ’ਤੇ ਪਿੰਡ ਵਾਲਿਆ ਨੇ ਕਿਸਾਨ ਜਥੇਬੰਦੀਆ ਦੇ ਸਹਿਯੋਗ ਨਾਲ ਕਾਰ ਚਾਲਕ ਨੂੰ ਕਾਬੂ ਕਰਕੇ ਬੇਗੋਵਾਲ ਪੁਲਸ ਦੇ ਹਵਾਲੇ ਕਰ ਦਿੱਤਾ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਡਾਲਾ ਜ਼ੋਨ ਦੇ ਪ੍ਰਧਾਨ ਨਿਸ਼ਾਨ ਸਿੰਘ ਨੇ ਦੱਸਿਆ ਕਿ ਪਿੰਡ ਕੂਕਾ ਵਿਖੇ ਪ੍ਰੀਤਮ ਸਿੰਘ ਦੇ ਮਕਾਨ ਵਿਚ ਪਰਮਜੀਤ ਸਿੰਘ ਪਰਿਵਾਰ ਸਮੇਤ ਕਿਰਾਏ 'ਤੇ ਰਹਿ ਰਿਹਾ ਹੈ। ਸ਼ਾਮ ਦੇ ਕਰੀਬ ਸਾਢੇ 6 ਵਜੇ ਇੱਕ ਤੇਜ਼ ਰਫਤਾਰ ਐਕਸ. ਯੂ. ਵੀ. ਗੱਡੀ ਗੇਟ ਤੋੜ ਕੇ ਇਸ ਘਰ ਵਿਚ ਦਾਖ਼ਲ ਹੋਈ। ਜਿਸ ਦੌਰਾਨ ਘਰ ਵਿਚ ਖੇਡ ਰਿਹਾ ਪਰਮਜੀਤ ਸਿੰਘ ਦਾ 6 ਸਾਲਾ ਬੱਚਾ ਸੁਮਿਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

PunjabKesari

ਇਹ ਵੀ ਪੜ੍ਹੋ : ਵੱਡੀ ਖ਼ੁਸ਼ਖ਼ਬਰੀ: ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਮਰੀਕਾ-ਕੈਨੇਡਾ ਲਈ ਉਡਾਣ ਭਰਨਗੇ ਜਹਾਜ਼

ਕਿਸਾਨ ਆਗੂ ਦਾ ਕਹਿਣਾ ਹੈ ਕਿ ਗੱਡੀ 'ਤੇ ਪੰਜਾਬ ਪੁਲਸ ਦਾ ਸਟਿੱਕਰ ਲੱਗਾ ਹੋਇਆ ਹੈ ਅਤੇ ਵਿਚ ਏ. ਐੱਸ. ਆਈ. ਦੀ ਵਰਦੀ ਵੀ ਹੈ। ਹਾਦਸੇ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਪੰਜਾਬ ਪੁਲਸ ਦੇ ਏ. ਐੱਸ. ਆਈ. ਦਾ ਪੁੱਤਰ ਹੈ। ਜਿਸ ਨੇ ਨਸ਼ੇ ਦੀ ਹਾਲਤ ਵਿਚ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਗੱਡੀ ਚਾਲਕ ਨੂੰ ਬੇਗੋਵਾਲ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਸਾਡੀ ਐੱਸ. ਐੱਸ. ਪੀ. ਕਪੂਰਥਲਾ ਤੋਂ ਮੰਗ ਹੈ ਕਿ ਪਰਿਵਾਰ ਨੂੰ ਨਿਆ ਦਿੱਤਾ ਜਾਵੇ।

PunjabKesari

ਕੀ ਕਹਿੰਦੇ ਨੇ ਐੱਸ. ਐੱਚ. ਓ.
ਇਸ ਸਬੰਧੀ ਐੱਸ. ਐੱਚ. ਓ. ਬੇਗੋਵਾਲ ਦੀਪਕ ਸ਼ਰਮਾ ਨੇ ਦਸਿਆ ਕਿ ਕਾਰ ਚਾਲਕ ਦੀ ਪਛਾਣ ਸਰਬਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਨੰਗਲ ਲੁਬਾਣਾ ਵਜੋਂ ਹੋਈ ਹੈ। ਉਕਤ ਕਾਰ ਚਾਲਕ ਨੂੰ ਕਾਬੂ ਕਰਕੇ, ਗੱਡੀ ਵੀ ਪੁਲਸ ਕਬਜ਼ੇ ਵਿਚ ਲਈ ਗਈ ਹੈ ਅਤੇ ਮੈਡੀਕਲ ਰਿਪੋਰਟ ਅਨੁਸਾਰ ਗੱਡੀ ਚਾਲਕ ਸ਼ਰਾਬ ਦੇ ਨਸ਼ੇ ਵਿਚ ਸੀ। ਅਗਲੇਰੀ ਕਾਰਵਾਈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਲੋਹੀਆਂ ਵਿਖੇ ਦਰਦਨਾਕ ਹਾਦਸੇ 'ਚ ਜਵਾਨ ਕੁੜੀ ਦੀ ਮੌਤ, ਮਾਪੇ ਬੋਲੇ, ਫਰਜ਼ੀ ਐਕਸੀਡੈਂਟ 'ਚ ਮੁੰਡੇ ਨੇ ਮਾਰੀ ਸਾਡੀ ਧੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News