UP 'ਚ ਵਾਪਰਿਆ ਭਿਆਨਕ ਹਾਦਸਾ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਜਾ ਰਹੇ ਲੁਧਿਆਣਾ ਦੇ 6 ਲੋਕਾਂ ਦੀ ਮੌਤ

Sunday, Apr 16, 2023 - 08:27 AM (IST)

UP 'ਚ ਵਾਪਰਿਆ ਭਿਆਨਕ ਹਾਦਸਾ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਜਾ ਰਹੇ ਲੁਧਿਆਣਾ ਦੇ 6 ਲੋਕਾਂ ਦੀ ਮੌਤ

ਸ਼੍ਰਾਵਸਤੀ (ਵਾਰਤਾ)- ਉੱਤਰ ਪ੍ਰਦੇਸ਼ 'ਚ ਸ਼੍ਰਾਵਸਤੀ ਦੇ ਇਕੌਨਾ ਖੇਤਰ 'ਚ ਸ਼ਨੀਵਾਰ ਸਵੇਰੇ ਹੋਏ ਇਕ ਸੜਕ ਹਾਦਸੇ 'ਚ ਕਾਰ ਸਵਾਰ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 8 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਸੁਪਰਡੈਂਟ ਪ੍ਰਾਚੀ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਰਾਜਮਾਰਗ 'ਤੇ ਸੋਨਰਈ ਪਿੰਡ ਕੋਲ ਸ਼ਨੀਵਾਰ ਸਵੇਰੇ ਕਰੀਬ 6 ਵਜੇ ਤੇਜ਼ ਰਫ਼ਤਾਰ ਇਨੋਵਾ ਕਾਰ ਦਰੱਖਤ ਨਾਲ ਟਕਰਾਉਣ ਕਾਰਨ 14 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਜੇ.ਸੀ.ਬੀ. ਦੀ ਮਦਦ ਨਾਲ ਕਾਰ ਨੂੰ ਟੋਏ 'ਚੋਂ ਬਾਹਰ ਕੱਢਿਆ ਅਤੇ ਸਾਰਿਆਂ ਨੂੰ ਸਿਹਤ ਕੇਂਦਰ ਪਹੁੰਚਾਇਆ, ਜਿੱਥੇ 6 ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਉੱਥੇ ਹੀ ਹੋਰ 8 ਲੋਕਾਂ ਨੂੰ ਗੰਭੀਰ ਹਾਲਤ 'ਚ ਬਹਿਰਾਈਚ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਕਾਰ ਸਵਾਰ ਸਾਰੇ ਲੋਕ ਪੰਜਾਬ ਦੇ ਲੁਧਿਆਣਾ ਤੋਂ ਇੱਥੇ ਇਕ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਆਏ ਸਨ। ਮ੍ਰਿਤਕਾਂ ਦੀ ਪਛਾਣ ਹੀਰਾ ਲਾਲ (30), ਰਾਮਾ ਦੇਵੀ, ਮੁਕੇਸ਼ ਕੁਮਾਰ (30), ਪੁਤੀ ਲਾਲ (30), ਵੀਰੂ ਉਰਫ਼ ਅਮਿਤ (9) ਅਤੇ ਕਾਰ ਡਰਾਈਵ ਹਰੀਸ਼ (42) ਵਜੋਂ ਕੀਤੀ ਗਈ ਹੈ। ਕਾਰ ਡਰਾਈਵਰ ਲੁਧਿਆਣਾ ਦਾ ਵਾਸੀ ਹੈ, ਜਦੋਂ ਕਿ ਹੋਰ ਲੋਕ ਕਰਮੋਹਨਾ ਥਾਣਾ ਇਕੌਨਾ ਸ਼੍ਰੀਵਸਤੀ ਦੇ ਵਾਸੀ ਸਨ। ਜ਼ਖ਼ਮੀਆਂ 'ਚ ਸੁਰੇਸ਼ ਕੁਮਾਰ (42), ਨਨਕੇ ਉਰਫ਼ ਸੁਸ਼ੀਲ ਕੁਮਾਰ (35), ਨੀਤੂ (28), ਬਬਲੂ (34), ਸੁੰਦਰਾ ਉਰਫ਼ ਸਰਿਤਾ (30), ਰੂਹੀ (8), ਲਾਡੋ (5) ਅਤੇ ਨੀਲਮ (25) ਨੂੰ ਇਲਾਜ ਲਈ ਬਹਿਰਾਈਚ ਭੇਜਿਆ ਗਿਆ ਹੈ।


author

DIsha

Content Editor

Related News