ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣ ਦੀ ਭਾਲ ਲਈ ਦਿੱਲੀ ''ਚ ਛਾਪੇਮਾਰੀ

Thursday, Sep 10, 2020 - 12:16 PM (IST)

ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣ ਦੀ ਭਾਲ ਲਈ ਦਿੱਲੀ ''ਚ ਛਾਪੇਮਾਰੀ

ਚੰਡੀਗੜ੍ਹ : ਬਹੁ ਚਰਚਿਤ ਮੁਲਤਾਨੀ ਕਤਲ ਮਾਮਲੇ 'ਚ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਦੀ ਭਾਲ ਲਈ ਵਿਸ਼ੇਸ਼ ਜਾਂਚ ਟੀਮ ਵੱਲੋਂ ਦਿੱਲੀ 'ਚ ਛਾਪੇਮਾਰੀ ਕੀਤੀ ਗਈ। ਦਿੱਲੀ 'ਚ ਜਾਂਚ ਟੀਮ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰੇ ਗਏ।

ਦੱਸ ਦੇਈਏੇ ਕਿ ਮੁਲਤਾਨੀ ਅਗਵਾ ਤੇ ਕਤਲ ਮਾਮਲੇ 'ਚ ਸੁਮੇਧ ਸਿੰਘ ਸੈਣੀ ਦੀ ਭਾਲ 'ਚ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਟੀਮ ਨੇ ਬੀਤੇ ਦਿਨ ਸੈਣੀ ਦੇ ਪੰਜਾਬ, ਦਿੱਲੀ ਅਤੇ ਹਰਿਆਣਾ ਸਥਿਤ ਕਈ ਟਿਕਾਣਿਆਂ 'ਤੇ ਛਾਪਾ ਮਾਰਿਆ ਸੀ।


author

Babita

Content Editor

Related News