ਵੱਡੀ ਖ਼ਬਰ: ਬੇਅਦਬੀ ਮਾਮਲੇ ’ਚ ਐੱਸ.ਆਈ.ਟੀ. ਨੇ ਪੇਸ਼ ਕੀਤਾ ਦੂਜਾ ਚਲਾਨ

Tuesday, Jul 20, 2021 - 11:17 PM (IST)

ਵੱਡੀ ਖ਼ਬਰ: ਬੇਅਦਬੀ ਮਾਮਲੇ ’ਚ ਐੱਸ.ਆਈ.ਟੀ. ਨੇ ਪੇਸ਼ ਕੀਤਾ ਦੂਜਾ ਚਲਾਨ

ਫਰੀਦਕੋਟ (ਜਗਤਾਰ): ਬੇਅਦਬੀ ਮਾਮਲੇ 'ਚ ਐੱਸ.ਆਈ.ਟੀ ਵੱਲੋਂ ਦੂਜਾ ਚਲਾਨ ਵੀ ਪੇਸ਼ ਕੀਤਾ ਗਿਆ ਹੈ।ਇਹ ਚਲਾਨ ਐੱਫ.ਆਈ.ਆਰ. ਨੰ. 117 /15 ਪੀ.ਐੱਸ. ਬਾਜਾਖਾਨਾ ਨਾਲ ਸਬੰਧਤ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਫਰਟ ਕਲਾਸ (ਜੇ.ਐੱਮ.ਆਈ.ਸੀ.) ਫਰੀਦਕੋਟ 'ਚ ਮੁਲਜ਼ਮ ਨੂੰ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਿਰ ‘ਪ੍ਰਧਾਨਗੀ’ ਦਾ ਤਾਜ ਸਜਣ ਮਗਰੋਂ ਧਰਮਕੋਟ ਹਲਕੇ ’ਚ ਕਾਂਗਰਸ ਦੇ ਪੱਖ ’ਚ ਝੁੱਲਣ ਲੱਗੀ ਹਨੇਰੀ

ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਦੋਸ਼ੀ ਸੁਖਜਿੰਦਰ ਸਿੰਘ ਉਰਫ਼ ਸਨੀ ਕੰਡਾ ਵਲੋਂ ਹਾਈਕੋਰਟ ’ਚ ਦਾਇਰ ਪਟੀਸ਼ਨ ਦੇ ਚੱਲਦੇ ਚਲਾਨ ਪੇਸ਼ ਨਹੀਂ ਕੀਤਾ ਜਾ ਸਕਿਆ ਸੀ ਪਰ ਕੱਲ੍ਹ ਹਾਈਕੋਰਟ ’ਚ ਸਨੀ ਕੰਡਾ ਦੀ ਪਟੀਸ਼ਨ ਖਾਰਿਜ਼ ਹੋਣ ਦੇ ਬਾਅਦ ਅੱਜ ਫਰੀਦਕੋਟ ਦੀ ਜੇ.ਐੱਮ.ਆਈ.ਸੀ. ਅਦਾਲਤ ’ਚ ਅੱਜ ਦੂਜਾ ਚਲਾਨ ਵੀ ਸਿੱਟ ਵਲੋਂ ਦਾਖ਼ਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ: ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਦੀ ਹੋਈ ਮੌਤ


author

Shyna

Content Editor

Related News