ਕੋਟਕਪੂਰਾ ਗੋਲੀਕਾਂਡ: SIT ਵਲੋਂ ਬੁਲਾਏ ਗਵਾਹਾਂ 'ਚੋਂ 25 ਨੇ ਦਰਜ ਕਰਵਾਏ ਆਪਣੇ ਬਿਆਨ

Friday, May 28, 2021 - 02:57 PM (IST)

ਕੋਟਕਪੂਰਾ ਗੋਲੀਕਾਂਡ: SIT ਵਲੋਂ ਬੁਲਾਏ ਗਵਾਹਾਂ 'ਚੋਂ 25 ਨੇ ਦਰਜ ਕਰਵਾਏ ਆਪਣੇ ਬਿਆਨ

ਫਰੀਦਕੋਟ (ਜਗਤਾਰ): IPS ਐੱਲ.ਕੇ. ਯਾਦਵ ਦੀ ਅਗਵਾਈ ਵਿਚ ਗਠਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਵਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਦਰਜ ਮਾਮਲਿਆਂ ਦੀ ਜਾਂਚ ਤੇਜ਼ ਕਰਦਿਆਂ ਅੱਜ ਕਰੀਬ 42 ਗਵਾਹਾਂ ਨੂੰ ਆਪਣੇ ਆਪਣੇ ਬਿਆਨ ਦਰਜ ਕਰਵਾਉਣ ਲਈ ਜਾਂਚ ਟੀਮ ਦੇ ਫਰੀਦਕੋਟ ਦਫ਼ਤਰ ਵਿਚ ਬੁਲਾਇਆ ਗਿਆ ਸੀ। ਜਿਸ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਮੀਡੀਆ ਨੂੰ ਵੀ ਦੂਰ ਰੱਖਿਆ ਗਿਆ। ਅੱਜ ਜਾਂਚ ਟੀਮ ਸਾਹਮਣੇ ਕਰੀਬ 26 ਗਵਾਹਾਂ ਨੇ ਪੇਸ਼ ਹੋ ਕੇ ਆਪੋ ਆਪਣੇ ਬਿਆਨ ਦਰਜ ਕਰਵਾਏ ਅਤੇ ਅੱਖੀਂ ਡਿੱਠਾ ਹਾਲ ਸੁਣਾਇਆ।

ਇਹ ਵੀ ਪੜ੍ਹੋ: ਕੈਪਟਨ ਸਾਬ੍ਹ! ਕਾਂਗਰਸ ਦੇ ਮੰਤਰੀ ਹੀ ਉਡਾ ਰਹੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ (ਵੀਡੀਓ) 

ਇਸ ਮੌਕੇ ਗੱਲਬਾਤ ਕਰਦਿਆਂ ਆਪਣੇ ਬਿਆਨ ਦਰਜ ਕਰਵਾਉਣ ਆਏ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ ਨੇ ਦੱਸਿਆ ਕਿ ਅੱਜ SIT ਵਲੋਂ ਕਰੀਬ 42 ਲੋਕਾਂ ਨੂੰ ਬੁਲਾਇਆ ਗਿਆ ਸੀ ਪਰ ਅੱਜ ਉਨ੍ਹਾਂ ਸਮੇਤ ਕਰੀਬ 25/26 ਗਵਾਹਾਂ ਨੇ ਆਪਣੇ-ਆਪਣੇ ਬਿਆਨ ਦਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਵੈਸੇ ਤਾਂ ਵਾਰ-ਵਾਰ ਵਿਸ਼ੇਸ਼ ਜਾਂਚ ਟੀਮਾਂ ਸਾਹਮਣੇ ਪੇਸ਼ ਹੋ ਕੇ ਸਾਰੇ ਹੀ ਗਵਾਹ ਅੱਕ ਚੁਕੇ ਹਨ ਪਰ ਫ਼ਿਰ ਵੀ ਅਸੀਂ SIT ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਾਂਗੇ, ਉਨ੍ਹਾਂ ਕਿਹਾ ਕਿ ਭਾਵੇਂ ਸਾਨੂੰ ਸਰਕਾਰ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਹੈ ਪਰ ਫਿਰ ਵੀ ਅਸੀਂ ਸਰਕਾਰ ਨੂੰ ਬਹਾਨੇ ਦਾ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ।ਉਨ੍ਹਾਂ ਕਿਹਾ ਕਿ ਇਸੇ ਲਈ ਉਹ ਹੋਰ ਸਾਥੀਆਂ ਨੂੰ ਵੀ ਬੇਨਤੀ ਕਰਦੇ ਹਨ ਕਿ ਸਾਰੇ ਆ ਕੇ SIT ਸਾਹਮਣੇ ਆਪੋ-ਆਪਣੇ ਬਿਆਨ ਦਰਜ ਕਰਵਾਈਏ ਤਾਂ ਜੋ ਕੱਲ੍ਹ ਨੂੰ ਕਟਿਹਰੇ ਵਿਚ ਸਿੱਖ ਸੰਗਤ ਜਾ ਗਵਾਹ ਨਾ ਖੜ੍ਹੇ ਹੋਣ ਸਗੋਂ ਸਰਕਾਰ ਖੜ੍ਹੀ ਹੋਵੇ।

ਇਹ ਵੀ ਪੜ੍ਹੋ:   ਘਰੇਲੂ ਖਪਤਕਾਰਾਂ ਨੂੰ ਮਿਲੇਗੀ ਵੱਡੀ ਰਾਹਤ : ਪੰਜਾਬ ਰੈਗੂਲੇਟਰੀ ਕਮਿਸ਼ਨ ਅੱਜ ਕਰ ਸਕਦੈ ਨਵੀਆਂ ਬਿਜਲੀ ਦਰਾਂ ਦਾ ਐਲਾਨ 


author

Shyna

Content Editor

Related News