ਭੈਣਾਂ ਨੇ ਜੇਲ੍ਹ ''ਚ ਬੰਦ ਭਰਾਵਾਂ ਦੇ ਗੁੱਟ ''ਤੇ ਬੰਨ੍ਹੀ ਰੱਖੜੀ, ਇਕ-ਦੂਜੇ ਨੂੰ ਗਲ਼ੇ ਲਗਾ ਕੇ ਦੁੱਖ-ਸੁੱਖ ਕੀਤੇ ਸਾਂਝੇ
Wednesday, Aug 21, 2024 - 05:18 AM (IST)
ਲੁਧਿਆਣਾ (ਸਿਆਲ)- ਦੇਸ਼ ਦੇ ਸੱਭਿਆਚਾਰ ’ਚ ਭਰਾ-ਭੈਣ ਦੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਨੂੰ ਮਨਾਉਣ ਦੀ ਪ੍ਰੰਪਰਾ ਸਾਲਾਂ ਤੋਂ ਚੱਲੀ ਆ ਰਹੀ ਹੈ। ਇਸ ਕਾਰਨ ਸਲਾਖਾਂ ਦੇ ਪਿੱਛੇ ਬੰਦ ਕੈਦੀਆਂ ਦੇ ਗੁੱਟ ’ਤੇ ਰੱਖੜੀ ਬੰਨ੍ਹਣ ਲਈ ਭੈਣਾਂ ਕੇਂਦਰੀ ਜੇਲ੍ਹ, ਤਾਜਪੁਰ ਰੋਡ ਤੇ ਬ੍ਰੋਸਟਲ ਜੇਲ੍ਹ 'ਚ ਪਹੁੰਚੀਆਂ।
ਕੈਦੀ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਣ ਆਈਆਂ ਭੈਣਾਂ ਦੀਆਂ ਅੱਖਾਂ ’ਚ ਖੁਸ਼ੀ ਦੇ ਹੰਝੂ ਸਨ, ਉਨ੍ਹਾਂ ਨੇ ਇਕ-ਦੂਜੇ ਨੂੰ ਗਲੇ ਲਗਾ ਕੇ ਦੁੱਖ-ਸੁੱਖ ਸਾਂਝੇ ਕੀਤੇ। ਭੈਣਾਂ ਨੇ ਕੈਦ ਕੀਤੇ ਭਰਾਵਾਂ ਦੀ ਸੁਰੱਖਿਆ ਅਤੇ ਜਲਦੀ ਰਿਹਾਈ ਲਈ ਵੀ ਅਰਦਾਸ ਕੀਤੀ। ਰੋਂਦੀ ਇਕ ਔਰਤ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਆਪਣੇ ਕੈਦੀ ਪੁੱਤਰ ਨੂੰ ਮਿਲਣ ਦੀ ਉਡੀਕ ਕਰ ਰਹੀ ਹੈ।
ਰੱਖੜੀ ਬੰਨ੍ਹਣ ਆਏ ਪਰਿਵਾਰਕ ਮੈਂਬਰਾਂ ਨੇ ਲਾਏ ਦੋਸ਼
ਜੇਲ੍ਹ ਦੇ ਵਿਹੜੇ 'ਚ ਮੀਡੀਆ ਦੇ ਸਾਹਮਣੇ ਔਰਤਾਂ ਦੇ ਕੁਝ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਸਿਰਫ ਸਿਫਾਰਿਸ਼ੀ ਔਰਤਾਂ ਨੂੰ ਹੀ ਜੇਲ੍ਹ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਜਦੋਂ ਕਿ ਅਸੀਂ ਸਵੇਰ ਤੋਂ ਉਡੀਕ ਕਰ ਰਹੇ ਹਾਂ।
ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਦਿਨ ਹੋ ਗਈ ਵੱਡੀ ਵਾਰਦਾਤ, ਰੱਖੜੀ ਬੰਨ੍ਹਵਾਉਣ ਭੈਣ ਕੋਲ ਆਏ ਭਰਾ ਦਾ ਗੁਆਂਢੀਆਂ ਨੇ ਕਰ'ਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e