ਮੋਗਾ ’ਚ ਦੋ ਸਕੀਆਂ ਭੈਣਾਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲਾ ਕਾਤਲ 24 ਘੰਟਿਆਂ ’ਚ ਗ੍ਰਿਫ਼ਤਾਰ

Friday, Mar 19, 2021 - 06:38 PM (IST)

ਮੋਗਾ ’ਚ ਦੋ ਸਕੀਆਂ ਭੈਣਾਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲਾ ਕਾਤਲ 24 ਘੰਟਿਆਂ ’ਚ ਗ੍ਰਿਫ਼ਤਾਰ

ਮੋਗਾ (ਆਜ਼ਾਦ)- ਜ਼ਿਲ੍ਹਾ ਪੁਲਸ ਮੁਖੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਬੀਤੀ 18 ਮਾਰਚ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਮਾਣੂੰਕੇ ਕੋਲ ਦੋ ਸਕੀਆਂ ਭੈਣਾਂ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਪਿੰਡ ਸੇਖਾਂ ਖੁਰਦ ਦੇ ਸਰਪੰਚ ਦੇ ਬੇਟੇ ਗੁਰਵੀਰ ਸਿੰਘ ਨੂੰ ਅਸਲੇ ਅਤੇ ਕਾਰ ਸਮੇਤ ਕਾਬੂ ਕਰ ਲਿਆ ਹੈ। ਇਸ ਸਬੰਧ ਵਿਚ ਨਿਹਾਲ ਸਿੰਘ ਵਾਲਾ ਪੁਲਸ ਵਲੋਂ ਹਰਮੇਲ ਸਿੰਘ ਨਿਵਾਸੀ ਸੇਖਾ ਖੁਰਦ ਦੀ ਸ਼ਿਕਾਇਤ ’ਤੇ ਦੋਸ਼ੀ ਗੁਰਵੀਰ ਸਿੰਘ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਬੀਤੇ ਦਿਨੀਂ ਦੋ ਨੌਜਵਾਨ ਕੁੜੀਆਂ ਨੂੰ ਲਗਭਗ 35 ਸਾਲ ਦੀ ਉਮਰ ਦੇ ਇਕ ਨੌਜਵਾਨ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮੋਗਾ ਪੁਲਸ ਘਿਨਾਉਣੇ ਹਰਕਤ ਦੀ ਸੂਚਨਾ ਮਿਲਣ ’ਤੇ ਤੁਰੰਤ ਹਰਕਤ ਵਿਚ ਆ ਗਈ।

ਇਹ ਵੀ ਪੜ੍ਹੋ : ਪਟਿਆਲਾ : ਰਜਿੰਦਰਾ ਹਸਪਤਾਲ ਦਾ ਹੈਰਾਨ ਕਰਦਾ ਮਾਮਲਾ, 4 ਸਾਲਾ ਬੱਚੇ ਦੇ ਢਿੱਡ ’ਚੋ ਜੋ ਨਿਕਲਿਆ ਦੇਖ ਡਾਕਟਰਾਂ ਦੇ ਵੀ ਉੱਡੇ ਹੋਸ਼

ਉਨ੍ਹਾਂ ਦੱਸਿਆ ਕਿ ਪਿੰਡ ਸੇਖਾਂ ਪੁਲਸ ਥਾਣਾ ਸਮਾਲਸਰ, ਮੋਗਾ ਦੀਆਂ ਰਹਿਣ ਵਾਲੀਆਂ ਪੀੜਤ ਕੁੜੀਆਂ ਅਮਨਦੀਪ ਕੌਰ ਦੀ ਉਮਰ 23 ਸਾਲ ਅਤੇ ਕਮਲਪ੍ਰੀਤ ਕੌਰ ਦੀ 24 ਸਾਲ ਸੀ ਅਤੇ ਦੋਵੇਂ ਭੈਣਾਂ ਸਨ। ਕੁੜ ਅਮਨਦੀਪ ਕੌਰ ਦਸ਼ਮੇਸ਼ ਕਾਲਜ ਡਗਰੂ ਵਿਖੇ ਇਮਤਿਹਾਨ ਦੇਣ ਗਈ ਸੀ ਅਤੇ ਉਸਦੀ ਭੈਣ ਕਮਲਪ੍ਰੀਤ ਕੌਰ ਉਸ ਨਾਲ ਕਾਲਜ ਗਈ ਹੋਈ ਸੀ, ਜਦੋਂ ਪ੍ਰੀਖਿਆ ਪੂਰੀ ਹੋਣ ਤੋਂ ਬਾਅਦ ਦੋਵੇਂ ਕੁੜੀਆਂ ਆਪਣੇ ਪਿੰਡ ਜਾ ਰਹੀਆਂ ਸਨ ਤਾਂ ਮੁਲਜ਼ਮ ਗੁਰਵੀਰ ਸਿੰਘ ਪੁੱਤਰ ਜਗਦੇਵ ਸਿੰਘ ਸਰਪੰਚ ਪਿੰਡ ਸੇਖਾਂ ਉਨ੍ਹਾਂ ਨੂੰ ਮਿਲਿਆ ਅਤੇ ਜ਼ਬਰਦਸਤੀ ਉਨ੍ਹਾਂ ਨੂੰ ਆਪਣੀ ਕਾਰ ’ਚ ਅਗਵਾ ਕਰ ਲਿਆ ਅਤੇ ਅਗਵਾ ਕਰਨ ਤੋਂ ਬਾਅਦ ਮੁਲਜ਼ਮ ਕਾਰ ਨੂੰ ਬਾਘਾ ਪੁਰਾਣਾ ਖੇਤਰ ਵੱਲ ਲੈ ਗਿਆ। ਰਸਤੇ ਵਿਚ ਕਿਸੇ ਗੱਲ ਉੱਤੇ ਆਪਸੀ ਬਹਿਸ ਹੋਣ ਉਪਰੰਤ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਮਾਣੂੰਕੇ ਪਹੁੰਚਣ ’ਤੇ ਮੁਲਜ਼ਮ ਨੇ ਕੁੜੀਆਂ ’ਤੇ 5 ਗੋਲੀਆਂ ਚਲਾਈਆਂ, ਜੋ ਕਿ ਉਨ੍ਹਾਂ ਦੀ ਗਰਦਨ ਅਤੇ ਸਿਰਾਂ ’ਤੇ ਵੱਜੀਆਂ, ਜਿਸ ਕਾਰਣ ਇਕ ਪੀੜਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੂਜੀ ਹਸਪਤਾਲ ਲਿਜਾਂਦੇ ਸਮੇਂ ਪੂਰੀ ਹੋ ਗਈ।

ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਦੇ ਸਖ਼ਤ ਹੁਕਮ, ਵਿਦਿਅਕ ਅਦਾਰੇ ਬੰਦ, ਸਿਨੇਮਾ ਘਰਾਂ ਤੇ ਬਾਜ਼ਾਰਾਂ ਲਈ ਹੁਕਮ ਜਾਰੀ

ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਮੋਗਾ ਪੁਲਸ ਨੇ ਸਾਰੀ ਰਾਤ ਪੂਰੀ ਕੋਸ਼ਿਸ਼ ਕੀਤੀ ਅਤੇ ਅਖੀਰ ਵਿਚ ਮੁਲਜ਼ਮ ਨੂੰ 24 ਘੰਟਿਆਂ ਵਿਚ ਅਲਟੋ ਕਾਰ ਅਤੇ 32 ਬੋਰ ਰਿਵਾਲਵਰ ਸਮੇਤ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਤੋਂ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਇੰਸਪੈਕਟਰ ਗੁਰਪ੍ਰੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ। ਮ੍ਰਿਤਕ ਭੈਣਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਹਥਿਆਰਾਂ ਸਣੇ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਯੂ.ਕੇ. ਤੋਂ ਮਿਲੇ ਸੀ ਕਤਲ ਕਰਨ ਦੇ ਹੁਕਮ


author

Gurminder Singh

Content Editor

Related News