ਜਦੋਂ ਭਰਜਾਈ ਨੂੰ ਮਿਲਣ ਆਏ ਆਸ਼ਕ ਨੂੰ ਦਿਓਰ ਨੇ ਫੜਿਆ ਰੰਗੇ ਹੱਥੀਂ, ਫਿਰ ਜੋ ਹੋਇਆ...
Sunday, Jun 11, 2017 - 07:18 PM (IST)

ਸ਼ੁਤਰਾਣਾ, ਪਾਤੜਾਂ (ਅਡਵਾਨੀ) : ਪਾਤੜਾਂ ਸ਼ਹਿਰ ਦੇ ਚੁਨਾਗਰਾ ਰੋਡ ਟ੍ਰੀਟਮੈਂਟ ਪਲਾਂਟ ਦੇ ਨੇੜੇ ਇਕ ਕਾਲੋਨੀ ਵਿਚ ਆਪਣੀ ਪ੍ਰੇਮਿਕਾ ਨੂੰ ਮਿਲਣ ਆਏ ਦਿੜ੍ਹਬਾ ਦੇ ਪਿੰ੍ਰਸੀਪਲ ਨੂੰ ਮਹਿਲਾ ਦੇ ਦਿਓਰ ਨੇ ਘਰ 'ਚ ਬੰਧਕ ਬਣਾ ਲਿਆ ਗਿਆ ਜਦਕਿ ਪ੍ਰਿੰਸੀਪਲ ਦਾ ਦੂਸਰਾ ਸਾਥੀ ਜੋ ਗਲੀ ਦੇ ਬਾਹਰ ਗੱਡੀ ਦੇ ਕੋਲ ਖੜ੍ਹਾ ਸੀ ਰੌਲਾ ਪੈਣ 'ਤੇ ਗੱਡੀ ਛੱਡ ਕੇ ਫਰਾਰ ਹੋ ਗਿਆ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਕਤ ਔਰਤ ਵਲੋਂ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਬੰਧਕ ਬਣਾਏ ਪਿੰ੍ਰਸੀਪਲ ਆਸ਼ਕ ਨੂੰ ਫਰਾਰ ਕਰਵਾ ਦਿੱਤਾ ਗਿਆ। ਜਦੋਂ ਸਿਟੀ ਇੰਚਾਰਜ ਆਪਣੀ ਪੁਲਸ ਪਾਰਟੀ ਨੂੰ ਲੈ ਕੇ ਮੌਕੇ 'ਤੇ ਪਹੁੰਚੇ ਤਾ ਉਥੇ ਆਪਸੀ ਰੌਲੇ ਰੱਪੇ ਨੂੰ ਸ਼ਾਂਤ ਕਰਵਾ ਕੇ ਪ੍ਰਿੰਸੀਪਲ ਦੀ ਆਲਟੋ ਕਾਰ ਨੂੰ ਕਬਜ਼ੇ 'ਚ ਲੈ ਲਿਆ। ਜਦੋਂ ਇਸ ਬਾਰੇ ਮੁਹੱਲਾ ਨਿਵਾਸੀਆਂ ਨੇ ਡੀ. ਐੱਸ. ਪੀ. ਪਾਤੜਾਂ ਨੇ ਸਾਰੀ ਘਟਨਾ ਬਾਰੇ ਜਾਣੂ ਕਰਵਾਇਆ ਉਨ੍ਹਾਂ ਇਸਦੀ ਜਾਂਚ ਬਾਰੀਕੀ ਨਾਲ ਕਰਨ ਦੀ ਗੱਲ ਆਖੀ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਬੀਤੇ ਦਿਨ ਦੋ ਵਿਅਕਤੀ ਇਕ ਆਲਟੋ ਕਾਰ ਵਿਚ ਆਏ ਸਨ। ਜਿਸ ਵਿਚ ਇਕ ਵਿਅਕਤੀ ਕਾਰ ਵਿਚੋਂ ਉਤਰ ਕੇ ਘਰ 'ਚ ਚਲਾ ਗਿਆ ਅਤੇ ਦੂਸਰਾ ਸਾਥੀ ਕਾਰ ਦੇ ਬਾਹਰ ਖੜ੍ਹਾ ਹੋ ਕੇ ਇੰਤਜ਼ਾਰ ਕਰਦਾ ਰਿਹਾ। ਥੋੜੀ ਦੇਰ ਬਾਅਦ ਉਕਤ ਘਰ ਦੀ ਔਰਤ ਦਾ ਦਿਓਰ ਆ ਗਿਆ, ਜਿਸਨੇ ਸ਼ਰਾਬ ਪੀਤੀ ਹੋਈ ਸੀ, ਘਰ ਵਿਚ ਉਕਤ ਵਿਅਕਤੀ ਨੂੰ ਵੇਖ ਕੇ ਭੜਕ ਗਿਆ ਅਤੇ ਗੁੱਸੇ ਵਿਚ ਆ ਕੇ ਘਰ ਦਾ ਬਾਹਰਲਾ ਦਰਵਾਜ਼ੇ ਬੰਦ ਕਰਕੇ ਔਰਤ ਨੂੰ ਮਿਲਣ ਆਏ ਵਿਅਕਤੀ ਨੂੰ ਅੰਦਰ ਹੀ ਬੰਧਕ ਬਣਾ ਲਿਆ ਜਦਕਿ ਦੂਸਰਾ ਸਾਥੀ ਗੱਡੀ ਛੱਡ ਕੇ ਫਰਾਰ ਹੋ ਗਿਆ। ਇਸ ਦੌਰਾਨ ਕਿਸੇ ਨੇ ਪੁਲਸ ਨੂੰ ਫੋਨ 'ਤੇ ਇਤਲਾਹ ਦੇ ਦਿੱਤੀ ਜਿਸਦੀ ਭਿਨਕ ਉਕਤ ਔਰਤ ਨੂੰ ਲੱਗ ਗਈ ਅਤੇ ਉਸ ਨੇ ਆਪਣੇ ਰਿਸ਼ਤੇਦਾਰ ਨੂੰ ਕਹਿ ਕੇ ਬੰਧਕ ਬਣੇ ਪਿੰ੍ਰਸੀਪਲ ਆਸ਼ਕ ਨੂੰ ਘਰ ਤੋਂ ਬਾਹਰ ਕੱਢ ਲਿਆ ਜਦੋਂ ਉਹ ਉੁਥੋਂ ਭੱਜਣ ਲੱਗਾ ਤਾਂ ਉਥੇ ਮੌਜੂਦ ਇਕ ਸ਼ਾਤਰ ਦਿਮਾਗ ਔਰਤ ਨੇ ਉਸਨੂੰ ਫਿਰ ਘੇਰ ਲਿਆ।
ਇਸ ਸਬੰਧੀ ਮੁਹੱਲਾ ਵਾਸੀਆਂ ਨੇ ਡੀ. ਐੱਸ. ਪੀ. ਨੂੰ ਕੁਝ ਔਰਤਾਂ ਵਲੋਂ ਪ੍ਰੇਮ ਜਾਲ ਵਿਚ ਫਸਾ ਕੇ ਲੁੱਟਣ ਵਾਲਾ ਚਕਲਾ ਚਲਾਉਣ ਬਾਰੇ ਜਾਣਕਾਰੀ ਦਿੱਤੀ, ਜਿਸ ਕਰਕੇ ਇਸਦੀ ਜਾਂਚ ਡੀ. ਐੱਸ. ਪੀ. ਸਾਹਿਬ ਖੁਦ ਕਰ ਰਹੇ ਹਨ। ਇਸ ਮਾਮਲੇ ਵਿਚ ਕਿਸੇ ਵੀ ਨਿਰਦੋਸ਼ ਵਿਅਕਤੀ ਜਾਂ ਔਰਤ ਦਾ ਭਵਿੱਖ ਖਰਾਬ ਨਾ ਹੋ ਸਕੇ ਇਸ ਕਰਕੇ ਇਸਦੀ ਜਾਂਚ ਡੂੰਘਾਈ ਨਾਲ ਕਰ ਰਹੇ ਹਨ। ਇਸ ਸਬੰਧੀ ਜਦੋਂ ਸਿਟੀ ਇੰਚਾਰਜ ਲਖਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਅਜੇ ਤੱਕ ਆਲਟੋ ਕਾਰ 'ਚ ਸਵਾਰ ਹੋ ਕੇ ਆਏ ਦੋਵੇਂ ਲੋਕ ਫਰਾਰ ਹਨ। ਕਾਰ ਕਬਜ਼ੇ ਵਿਚ ਲੈ ਲਈ ਗਈ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।