ਭੈਣ ਨੇ ਭੈਣ ਦੇ ਸਹੁਰੇ ਘਰ ਕਰ ''ਤੀ ਅਜਿਹੀ ਕਰਤੂਤ, ਕਾਰਾ ਦੇਖ ਪਰਿਵਾਰ ਦੇ ਉੱਡ ਗਏ ਹੋਸ਼
Thursday, Jan 30, 2025 - 06:26 PM (IST)
 
            
            ਤਰਨਤਾਰਨ (ਮਨਦੀਪ)- ਤਰਨਤਾਰਨ ਦੇ ਪਿੰਡ ਕੈਰੋਂ ਵਿਖੇ ਆਪਸੀ ਰਿਸ਼ਤਿਆਂ ਦਾ ਸ਼ਰੇਆਮ ਘਾਣ ਹੁੰਦਾ ਦੇਖਿਆ ਗਿਆ ਹੈ। ਕੋਈ ਜ਼ਮਾਨਾ ਸੀ ਆਪਣੇ ਸਕੇ ਸਬੰਧੀਆਂ ਵੱਲੋਂ ਮੁਸੀਬਤ ਵੇਲੇ ਸਾਥ ਦਿੱਤਾ ਜਾਂਦਾ ਸੀ ਪਰ ਮੌਜੂਦਾ ਦੌਰ 'ਚ ਪੈਸੇ ਦੀ ਦੌੜ ਨੇ ਸਭ ਰਿਸ਼ਤੇ ਫਿੱਕੇ ਪਾ ਦਿੱਤੇ ਹਨ। ਪੈਸੇ ਕਾਰਨ ਹੁਣ ਰਿਸ਼ਤੇਦਾਰ ਆਪਣੇ ਹੀ ਰਿਸ਼ਤੇਦਾਰਾਂ ਨਾਲ ਚੋਰੀ ਠੱਗੀ ਹੇਰਾ-ਫੇਰੀ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਇਸ ਦੀ ਤਾਜ਼ਾ ਮਿਸਾਲ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਕੈਰੋਂ ਤੋਂ ਸਾਹਮਣੇ ਆਈ ਹੈ ਜਿਥੇ ਆਪਣੇ ਜੀਜੇ ਅਤੇ ਭੈਣ ਨਾਲ ਆਪਣੀਆਂ ਕੁੜੀਆਂ ਨਾਲ ਮਿਲਾਉਣ ਆਈ ਔਰਤ ਵੱਲੋਂ ਆਪਣੇ ਹੀ ਭੈਣ ਦੇ ਸਹੁਰੇ ਘਰ 'ਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ- ਸਰਪੰਚ ਨੇ ਹੋਟਲ 'ਚ ਕਿਸੇ ਹੋਰ ਨਾਲ ਰੰਗੇ-ਹੱਥੀਂ ਫੜ ਲਈ ਸਰਪੰਚਣੀ, ਤੇ ਫਿਰ...
ਉਕਤ ਔਰਤ ਆਪਣੀ ਭੈਣ ਅਤੇ ਜੀਜੇ ਦੇ ਘਰੋਂ 12 ਤੋਲੇ ਦੇ ਕਰੀਬ ਗਹਿਣੇ ਲੈ ਕੇ ਫ਼ਰਾਰ ਹੋ ਗਈ, ਜਿਸ ਦੀ ਸੂਚਨਾ ਉਕਤ ਪਰਿਵਾਰ ਵੱਲੋਂ ਪੁਲਸ ਨੂੰ ਵੀ ਦਿੱਤੀ ਗਈ ਪਰ ਪੁਲਸ ਵੱਲੋਂ ਮਾਮਲਾ ਤਾਂ ਦਰਜ਼ ਕਰ ਲਿਆ ਗਿਆ ਪਰ ਉਕਤ ਲੋਕਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਹੈ। ਪਿੰਡ ਕੈਰੋਂ ਨਿਵਾਸੀ ਕਿਸਾਨ ਸੁਰਜੀਤ ਸਿੰਘ ਅਤੇ ਪਤਨੀ ਹਰਜਿੰਦਰ ਕੋਰ ਨੇ ਦੱਸਿਆ ਕਿ ਉਸਦੀ ਰਿਸ਼ਤੇ ਵਿੱਚ ਲਗਦੀ ਸਾਲੀ ਅਤੇ ਭੈਣ ਕੰਵਲਜੀਤ ਕੌਰ ਅਪਣੀਆਂ ਦੋ ਕੁੜੀਆਂ ਸਮੇਤ ਉਨ੍ਹਾਂ ਦੇ ਘਰ ਵਿੱਚ ਕੁਝ ਸਮਾਂ ਪਹਿਲਾਂ ਆਈ ਸੀ ਅਤੇ ਰਾਤ ਦੇ ਸਮੇਂ ਉਨ੍ਹਾਂ ਦੇ ਘਰ ਦੇ ਲੋਕਰ ਵਿੱਚੋਂ 12 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਚੋਰੀ ਕਰਕੇ ਅਗਲੇ ਦਿਨ ਸਵੇਰੇ-ਸਵੇਰੇ ਫ਼ਰਾਰ ਹੋ ਗਈਆਂ। ਘਟਨਾ ਦੀ ਸੂਚਨਾ ਪੁਲਸ ਚੌਕੀ ਕੈਰੋਂ ਨੂੰ ਦਿੱਤੀ ਗਈ ਪਰ ਪੁਲਸ ਵੱਲੋਂ ਉਕਤ ਮਾਮਲੇ ਵਿੱਚ ਕੰਵਲਜੀਤ ਕੌਰ ਅਤੇ ਉਸਦੀਆਂ ਕੁੜੀਆਂ ਖ਼ਿਲਾਫ਼ ਚੋਰੀ ਦਾ ਮਾਮਲਾ ਤਾਂ ਦਰਜ ਕਰ ਲਿਆ ਗਿਆ ਪਰ ਉਕਤ ਲੋਕਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਹੈ। ਚੋਰੀ ਦਾ ਸ਼ਿਕਾਰ ਪੀੜਤ ਪਰਿਵਾਰ ਨੇ ਉਕਤ ਲੋਕਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਪੁਆਏ ਵੈਣ, ਇੱਟਾਂ ਵਾਲੀ ਟਰਾਲੀ ਨੇ ਪਤੀ-ਪਤਨੀ ਨੂੰ ਦਰੜਿਆ, ਮੌਕੇ 'ਤੇ ਦੋਵਾਂ ਦੀ ਮੌਤ
ਉਧਰ ਜਦੋਂ ਘਟਨਾ ਸਬੰਧੀ ਪੁਲਸ ਚੌਕੀ ਕੈਰੋਂ ਜਾ ਕੇ ਚੌਕੀ ਇੰਚਾਰਜ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਕੰਵਲਜੀਤ ਕੌਰ ਅਤੇ ਉਸਦੀਆਂ ਕੁੜੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਹ ਫਿਲਹਾਲ ਘਰ ਤੋਂ ਫ਼ਰਾਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                            