ਭੈਣ-ਭਰਾ ਦੇ ਅਚਾਨਕ ਭੇਤਭਰੀ ਹਾਲਤ ''ਚ ਗ਼ਾਇਬ ਹੋਣ ਨਾਲ ਮਚੀ ਹਫੜਾ ਦਫੜੀ
Thursday, Sep 17, 2020 - 06:08 PM (IST)
ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਨੇੜਲੇ ਪਿੰਡ ਲੱਖੇਵਾਲ ਤੋਂ ਭੈਣ ਭਰਾ ਦੇ ਭੇਦਭਰੀ ਹਾਲਤ 'ਚ ਗਾਇਬ ਹੋ ਜਾਣ 'ਤੇ ਪੁਲਸ ਵੱਲੋਂ ਬੱਚਿਆਂ ਦੇ ਪਿਤਾ ਦੀ ਸ਼ਿਕਾਇਤ ਉਪਰ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸਿਵਲ ਹਸਪਤਾਲ ਫਿਰੋਜ਼ਪੁਰ ਦੇ ਆਈਸੋਲੇਸ਼ਨ ਵਾਰਡ 'ਚੋਂ ਭੱਜਿਆ ਕੋਰੋਨਾ ਪੀੜਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੈੱਕ ਪੋਸਟ ਕਾਲਾਝਾੜ ਦੇ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨੇੜਲੇ ਪਿੰਡ ਲੱਖੇਵਾਲ ਦੇ ਇਕ ਵਿਅਕਤੀ ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਕੁੜੀ ਪਟਿਆਲਾ ਦੇ ਇਕ ਕਾਲਜ ਵਿਖੇ ਪੜ੍ਹਦੀ ਸੀ ਜੋ ਤਾਲਾਬੰਦੀ ਕਰਕੇ ਹੁਣ ਘਰ ਹੀ ਰਹਿੰਦੀ ਸੀ। ਵਿਅਕਤੀ ਨੇ ਦੱਸਿਆ ਕਿ 13 ਸਤੰਬਰ ਦੀ ਸ਼ਾਮ ਨੂੰ ਉਸ ਦੀ ਪਤਨੀ ਖੇਤਾਂ 'ਚੋਂ ਕੱਖ ਲੈਣ ਲਈ ਗਈ ਸੀ ਅਤੇ ਇਕ ਘੰਟੇ ਬਾਅਦ ਜਦੋਂ ਉਹ ਘਰ ਆਈ ਤਾਂ ਦੇਖਿਆਂ ਕਿ ਉਸ ਦੀ 21 ਸਾਲਾ ਉਮਰ ਦੀ ਕੁੜੀ ਅਤੇ 18 ਸਾਲਾ ਉਮਰ ਦਾ ਮੁੰਡਾ ਦੋਵੇਂ ਘਰ 'ਚੋਂ ਗਾਇਬ ਸਨ, ਜਿਨ੍ਹਾਂ ਦੀ ਉਨ੍ਹਾਂ ਕਾਫ਼ੀ ਤਲਾਸ਼ ਕੀਤੀ ਅਤੇ ਉਹ ਅੱਜ ਤੱਕ ਘਰ ਵਾਪਸ ਨਹੀਂ ਆਏ।
ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਰੰਗ 'ਚ ਪਿਆ ਭੰਗ, ਡੀ.ਜੇ.ਬੰਦ ਕਰਨ ਨੂੰ ਲੈ ਕੇ ਹੋਏ ਵਿਵਾਦ 'ਚ ਸੰਚਾਲਕ ਦਾ ਕਤਲ
ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੇ ਮੁੰਡੇ ਅਤੇ ਕੁੜੀ ਨੂੰ ਕੋਈ ਨਾ-ਮਾਲੂਮ ਵਿਅਕਤੀ/ਵਿਅਕਤੀਆਂ ਨੇ ਵਰਗਲਾ ਕੇ ਜਾਂ ਡਰਾ ਧਮਕਾ ਕੇ ਕਿਸੇ ਗੁਪਤ ਜਗ੍ਹਾ 'ਤੇ ਲੁਕਾ ਛੁਪਾ ਕੇ ਰੱਖਿਆ ਹੈ। ਪੁਲਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰਕੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਮਾਂ ਦੀ ਮੌਤ ਦਾ ਗ਼ਮ ਨਾ ਸਹਾਰ ਸਕੇ ਪੁੱਤਰਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ, ਘਰ 'ਚ ਵਿਛੇ ਸੱਥਰ