ਭੈਣ ਨੂੰ ਮਿਲਣ ਲਈ ਗਿਆ ਭਰਾ ਨਾ ਪਹੁੰਚਿਆ ਭੈਣ ਦੇ ਘਰ ਨਾ ਵਾਪਿਸ ਪਰਤਿਆ
Friday, May 12, 2023 - 05:57 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੇ ਸ਼ਿਵਾਲਾ ਮੰਦਰ ਦੇ ਕੋਲ ਕੰਧਾਰੀਆਂ ਵਾਲੀ ਗਲੀ ਵਿਚ ਰਹਿੰਦਾ ਨੌਜਵਾਨ ਮਨੀਸ਼ ਉਰਫ ਮਨੀ ਪੁੱਤਰ ਵਿਪਨ ਕੁਮਾਰ ਜੋ ਕਿ 8 ਮਈ ਨੂੰ ਆਪਣੀ ਭੈਣ ਨੂੰ ਮਿਲਣ ਲਈ ਕੋਟ ਈਸੇ ਵਾਲਾ ਗਿਆ ਸੀ ਪਰ ਮਨੀਸ਼ ਨਾ ਤਾਂ ਆਪਣੀ ਭੈਣ ਦੇ ਘਰ ਪਹੁੰਚਿਆ ਅਤੇ ਨਾ ਹੀ ਆਪਣੇ ਘਰ ਗੁਰੂਹਰਸਹਾਏ ਵਾਪਿਸ ਆਇਆ।
ਇਸ ਦੌਰਾਨ ਪਰਿਵਾਰ ਵਾਲਿਆਂ ਨੇ ਥਾਣੇ ਵਿਚ ਨੌਜਵਾਨ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ ਤੇ ਪਰਿਵਾਰ ਵਾਲਿਆਂ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।