ਮੁਕਤਸਰ ’ਚ ਸ਼ਰਮਸਾਰ ਹੋਈ ਇਨਸਾਨੀਅਤ, ਭੈਣ ਵਲੋਂ ਭਰਾ ’ਤੇ ਲਗਾਏ ਦੋਸ਼ਾਂ ਨੇ ਉਡਾਏ ਹੋਸ਼

Sunday, May 30, 2021 - 06:34 PM (IST)

ਮੁਕਤਸਰ ’ਚ ਸ਼ਰਮਸਾਰ ਹੋਈ ਇਨਸਾਨੀਅਤ, ਭੈਣ ਵਲੋਂ ਭਰਾ ’ਤੇ ਲਗਾਏ ਦੋਸ਼ਾਂ ਨੇ ਉਡਾਏ ਹੋਸ਼

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਇਲਾਕੇ ਦੇ ਇਕ ਪਿੰਡ ਦੀ 23 ਸਾਲ ਕੁੜੀ ਨੇ ਦੋਸ਼ ਲਗਾਏ ਹਨ ਕਿ ਉਸਦੇ ਰਿਸ਼ਤੇਦਾਰੀ ’ਚ ਲੱਗਦੇ ਚਚੇਰੇ ਭਰਾ ਨੇ ਉਸ ਨੂੰ ਨਸ਼ੀਲੀ ਚੀਜ਼ ਪਿਲਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ ਹੈ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦਰਅਸਲ ਹਲਕਾ ਗਿੱਦੜਬਾਹਾ ਦੇ ਇਕ ਪਿੰਡ ਦੀ ਕੁੜੀ ਨੇ ਦੋਸ਼ ਲਗਾਏ ਹਨ ਕਿ 5 ਅਪ੍ਰੈਲ ਨੂੰ ਜਦੋਂ ਉਹ ਅਤੇ ਉਸਦੇ ਚਾਚੇ ਦੀ ਸਾਲੀ ਦਾ ਮੁੰਡਾ ਇਕੱਲੇ ਸਨ, ਜੋ ਕਿ ਫੌਜ ਵਿਚ ਹੈ ਨੇ ਉਸਨੂੰ ਖਾਣੇ ਵਿਚ ਨਸ਼ੀਲੀ ਚੀਜ਼ ਪਾ ਕੇ ਦੇ ਦਿੱਤੀ ਅਤੇ ਉਸ ਨਾਲ ਬਲਾਤਕਾਰ ਕੀਤਾ।

ਇਹ ਵੀ ਪੜ੍ਹੋ : ਪਤਨੀ ’ਤੇ ਮਾੜੀ ਨਜ਼ਰ ਰੱਖਣ ਵਾਲੇ ਨੂੰ ਦਿੱਤੀ ਖ਼ੌਫਨਾਕ ਸਜ਼ਾ, ਪਹਿਲਾਂ ਕਤਲ ਕੀਤਾ ਫਿਰ ਪੱਖੇ ਨਾਲ ਟੰਗੀ ਲਾਸ਼

ਬਿਆਨਕਰਤਾ ਅਨੁਸਾਰ ਉਸਨੇ ਆਪਣੇ ਪਰਿਵਾਰ ਨੂੰ ਸ਼ਰਮ ਕਾਰਨ ਇਸ ਬਾਰੇ ਨਹੀਂ ਦੱਸਿਆ ਅਤੇ ਉਸਦੇ ਚਚੇਰੇ ਭਰਾ ਨੇ ਉਸ ਨਾਲ 2-3 ਵਾਰ ਫਿਰ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ। ਇਸ ਦੌਰਾਨ ਉਸਨੇ 22 ਅਪ੍ਰੈਲ ਨੂੰ ਆਪਣੀ ਭੈਣ ਨੂੰ ਸਾਰੀ ਗੱਲ ਦੱਸੀ ਅਤੇ 23 ਮਈ ਨੂੰ ਜਦੋਂ ਉਹ ਲੁਧਿਆਣਾ ਆਪਣੀ ਭੈਣ ਨਾਲ ਗਈ ਅਤੇ ਅਲਟਰਾਸਾਊਂਡ ਕਰਵਾਇਆ ਤਾਂ ਉਹ ਗਰਭਵਤੀ ਆਈ। ਜਿਸ ਤੋਂ ਬਾਅਦ ਉਸ ਨੇ ਇਹ ਸਾਰਾ ਮਾਮਲਾ ਪਰਿਵਾਰ ਅਤੇ ਪੁਲਸ ਦੇ ਪ੍ਰਕਾਸ਼ ’ਚ ਲਿਆਂਦਾ। ਉਧਰ ਪੁਲਸ ਨੇ ਕੁੜੀ ਦੇ ਬਿਆਨਾਂ ’ਤੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਵਾਰਦਾਤ, ਵਕੀਲ ਨੇ ਸ਼ਰੇਆਮ ਚਲਾਈਆਂ ਗੋਲ਼ੀਆਂ, ਇਕ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News