ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਹਸਪਤਾਲ 'ਚ ਮੌਤ
Wednesday, Mar 18, 2020 - 09:32 AM (IST)
ਸਿਰਸਾ (ਲਲਿਤ) : ਸਿਰਸਾ ਦੇ ਸਰਕਾਰੀ ਹਸਪਤਾਲ 'ਚ ਇਕ ਮਰੀਜ਼ ਦੀ ਇਲਾਜ ਦੌਰਾਨ ਮੌਤ ਹੋ ਗਈ। ਮਰੀਜ਼ ਖਾਂਸੀ, ਜੁਕਾਮ ਤੇ ਬੁਖਾਰ ਨਾਲ ਪੀੜਤ ਸੀ। ਹਸਪਤਾਲ ਪ੍ਰਬੰਧਨ ਵਲੋਂ ਮਰੀਜ਼ ਨੂੰ ਕੋਰੋਨਾ ਦਾ ਸ਼ੱਕੀ ਮੰਨਦੇ ਹੋਏ ਜਾਂਚ ਖਾਤਰ ਸੈਂਪਲ ਲੈਬ 'ਚ ਭੇਜ ਰੱਖੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਸੁਰਿੰਦਰ ਨੈਨ ਨੇ ਦੱਸਿਆ ਕਿ ਨੌਜਵਾਨ ਦੀ ਛਾਤੀ 'ਚ ਇਨਫੈਕਸ਼ਨ ਹੋਣ ਕਰ ਕੇ ਲੱਗਦਾ ਹੈ ਕਿ ਉਸਦੀ ਮੌਤ ਕੋਰੋਨਾ ਨਾਲ ਹੋਈ ਹੈ। ਕੋਰੋਨਾ ਦਾ ਸ਼ੱਕੀ ਹੋਣ ਕਰ ਕੇ ਜਾਂਚ ਖਾਤਰ ਸੈਂਪਲ ਲੈਬ ਵਿਚ ਭੇਜੇ ਹੋਏ ਹਨ ਪਰ ਹਾਲੇ ਤੱਕ ਸੈਂਪਲ ਦੀ ਰਿਪੋਰਟ ਨਹੀਂ ਆਈ ਹੈ।
ਜਾਣਕਾਰੀ ਮੁਤਾਬਕ ਸਿਰਸਾ ਤੇ ਕੇਲੋਂ ਨੇੜਲੇ ਪਿੰਡ ਦੇ 21 ਸਾਲਾਂ ਦੇ ਨੌਜਵਾਨ ਨੂੰ ਪ੍ਰਾਈਵੇਟ ਹਸਪਤਾਲ 'ਚ ਇਲਾਜ ਖਾਤਰ ਭਰਤੀ ਕਰਵਾਇਆ ਗਿਆ ਸੀ। ਸੋਮਵਾਰ ਸ਼ਾਮ ਨੂੰ ਹੀ ਇਸ ਮਰੀਜ਼ ਨੂੰ ਸਿਵਲ ਹਸਪਤਾਲ 'ਚ ਇਲਾਜ ਖਾਤਰ ਰੈਫਰ ਕੀਤਾ ਗਿਆ ਸੀ। ਮਰੀਜ਼ ਨੂੰ ਸਿਵਲ ਹਸਪਤਾਲ 'ਚ ਬਣੇ ਆਈਸੋਲੇਸ਼ਨ ਵਾਰਡ 'ਚ ਭਰਤੀ ਕੀਤਾ ਗਿਆ ਸੀ। ਦੇਰ ਰਾਤ ਨੂੰ ਉਸਦੀ ਮੌਤ ਹੋ ਗਈ।