ਸਰਹਿੰਦ ਫੀਡਰ ਦਾ ਤਕਰੀਬਨ 250 ਫੁੱਟ ਪਾੜ ਮੁਰੰਮਤ ਕਰ ਇਕ ਹਫਤੇ ''ਚ ਪਾਣੀ ਕੀਤਾ ਜਾਵੇਗਾ ਚਾਲੂ : ਜਿੰਪਾ

Friday, May 13, 2022 - 11:15 PM (IST)

ਸਰਹਿੰਦ ਫੀਡਰ ਦਾ ਤਕਰੀਬਨ 250 ਫੁੱਟ ਪਾੜ ਮੁਰੰਮਤ ਕਰ ਇਕ ਹਫਤੇ ''ਚ ਪਾਣੀ ਕੀਤਾ ਜਾਵੇਗਾ ਚਾਲੂ : ਜਿੰਪਾ

ਚੰਡੀਗੜ੍ਹ/ਸ੍ਰੀ ਮੁਕਤਸਰ ਸਾਹਿਬ (ਬਿਊਰੋ) : ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ, ਜਲ ਸ੍ਰੋਤ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਅੱਜ ਪਿੰਡ ਥਾਂਦੇਵਾਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਰਹਿੰਦ/ਰਾਜਸਥਾਨ ਫੀਡਰ ਨਹਿਰ ਵਿਖੇ ਹੋਏ ਨੁਕਸਾਨ ਅਤੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਉਚੇਚੇ ਤੌਰ 'ਤੇ ਪਹੁੰਚੇ। ਇੱਥੇ ਪਹੁੰਚ ਕੇ ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਹਿਰ 'ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਾੜ ਪੈ ਗਿਆ ਹੈ ਅਤੇ ਇਸ ਨਹਿਰ ਦੀ ਇਕ ਹਫਤੇ 'ਚ ਮੁਰੰਮਤ ਕਰਕੇ ਪਾਣੀ ਛੱਡ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੇ ਨਾਲ-ਨਾਲ ਅਗਾਂਹ ਤੋਂ ਇਹ ਸਮੱਸਿਆ ਨਾ ਆਵੇ, ਇਸ ਦਾ ਵੀ ਉਚੇਚੇ ਤੌਰ 'ਤੇ ਖਿਆਲ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਸ਼ਾਹਕੋਟ ਨੇੜੇ ਵਾਪਰਿਆ ਭਿਆਨਕ ਹਾਦਸਾ, 3 ਗੱਡੀਆਂ ਦੀ ਟੱਕਰ 'ਚ ਇਕ ਦੀ ਮੌਤ, 2 ਜ਼ਖਮੀ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੈੱਡ ਦੇ ਗੇਟਾਂ ਦਾ ਪ੍ਰੋਜੈਕਟ ਵੀ ਪਾਸ ਹੋ ਗਿਆ ਹੈ ਅਤੇ ਇਨ੍ਹਾਂ ਗੇਟਾਂ ਨੂੰ ਦਰੁਸਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਆਸ-ਪਾਸ ਦੇ ਪਿੰਡਾਂ ਵਿੱਚ ਜੋ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ, ਉਨ੍ਹਾਂ ਬਾਰੇ ਵੀ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਪ੍ਰਿੰਸੀਪਲ ਸਕੱਤਰ ਜਲ ਸਰੋਤ ਵਿਭਾਗ ਕ੍ਰਿਸ਼ਨ ਕੁਮਾਰ ਨੇ ਇਹ ਗੱਲ ਕਹੀ ਕਿ ਜੇਕਰ ਕੋਈ ਵੀ ਮਾੜਾ ਜਾਂ ਗੈਰ-ਮਿਆਰੀ ਮਟੀਰੀਅਲ ਦੀ ਵਰਤੋਂ ਕਰੇਗਾ ਤਾਂ ਉਸ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਐੱਮ.ਐੱਲ.ਏ. ਜਗਦੀਪ ਸਿੰਘ (ਕਾਕਾ ਬਰਾੜ), ਐੱਮ.ਐੱਲ.ਏ. ਗੁਰਮੀਤ ਸਿੰਘ ਖੁੱਡੀਆਂ ਅਤੇ ਐੱਮ.ਐੱਲ.ਏ. ਗੋਲਡੀ ਕੰਬੋਜ ਤੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੀ ਹਾਜ਼ਰ ਸਨ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ


author

Mukesh

Content Editor

Related News