ਜਦੋਂ ATM ਦਾ ਸਾਇਰਨ ਵੱਜਣ ਕਾਰਨ DC ਦਫ਼ਤਰ ''ਚ ਮਚ ਗਿਆ ਹੜਕੰਪ...
Saturday, Aug 31, 2024 - 05:06 AM (IST)
ਜਲੰਧਰ (ਚੋਪੜਾ)- ਡੀ.ਸੀ. ਦਫ਼ਤਰ 'ਚ ਬੀਤੇ ਦਿਨ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਐੱਸ.ਡੀ.ਐੱਮ-1 ਡਾ. ਜੈ ਇੰਦਰ ਸਿੰਘ ਦੇ ਦਫ਼ਤਰ ਦੇ ਬਾਹਰ ਲੱਗੇ ਏ.ਟੀ.ਐੱਮ. ਦਾ ਸਾਇਰਨ ਅਚਾਨਕ ਵੱਜਣ ਲੱਗਾ। ਸਾਇਰਨ ਵੱਜਦੇ ਹੀ ਕੰਪਲੈਕਸ ’ਚ ਤਾਇਨਾਤ ਪੁਲਸ ਕਰਮਚਾਰੀ ਤੇ ਆਮ ਲੋਕ ਤੁਰੰਤ ਏ.ਟੀ.ਐੱਮ. ਦੇ ਨੇੜੇ ਪਹੁੰਚ ਗਏ ਤੇ ਇਸ ਨੂੰ ਘੇਰ ਲਿਆ ਪਰ ਅੰਦਰੋਂ ਏ.ਟੀ.ਐੱਮ. ਖਾਲੀ ਦਿਖਿਆ, ਪਰ ਸਾਇਰਨ ਲਗਾਤਾਰ ਵੱਜਦਾ ਜਾ ਰਿਹਾ ਸੀ।
ਕਰੀਬ 15 ਮਿੰਟ ਤੋਂ ਵੱਧ ਸਮੇਂ ਤੱਕ ਸਾਇਰਨ ਵੱਜਦਾ ਰਿਹਾ, ਜਿਸ ਕਾਰਨ ਪੁਲਸ ਮੁਲਾਜ਼ਮਾਂ ਨੇ ਇਸ ਸਬੰਧੀ ਬੈਂਕ ਨੂੰ ਸੂਚਿਤ ਕੀਤਾ, ਜਦੋਂ ਬੈਂਕ ਕਰਮਚਾਰੀ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਚੂਹਿਆਂ ਨੇ ਏ.ਟੀ.ਐੱਮ. ਦੀਆਂ ਤਾਰਾਂ ਕੱਟ ਦਿੱਤੀਆਂ ਸਨ, ਜਿਸ ਕਾਰਨ ਸਾਇਰਨ ਵੱਜਣ ਲੱਗਾ।
ਇਹ ਵੀ ਪੜ੍ਹੋ- ਮਾਸੀ-ਮਾਸੜ ਦਾ ਕਾਰਾ ; ਲੱਖਾਂ ਦਾ ਕਰਜ਼ਾ ਮੋੜਨ ਲਈ ਮਾਸੂਮ ਭਤੀਜੀ ਨੂੰ ਹੀ ਕਰ ਲਿਆ ਅਗਵਾ
ਬੈਂਕ ਮੁਲਾਜ਼ਮਾਂ ਨੇ ਲੋਕਾਂ ਲਈ ਏ.ਟੀ.ਐੱਮ. ਬੰਦ ਕਰ ਦਿੱਤਾ, ਜਿਸ ਨੂੰ ਮੁਰੰਮਤ ਤੋਂ ਬਾਅਦ ਖੋਲ੍ਹਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਬੰਧਕੀ ਕੰਪਲੈਕਸ ’ਚ ਰੋਜ਼ਾਨਾ ਆਉਣ ਵਾਲੇ ਸੈਂਕੜੇ ਲੋਕਾਂ ਤੇ ਸਰਕਾਰੀ ਮੁਲਾਜ਼ਮਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਹੀ ਇੱਥੇ ਉਕਤ ਏ.ਟੀ.ਐੱਮ. ਲਾਉਣ ਦੀ ਮਨਜ਼ੂਰੀ ਦਿੱਤੀ ਸੀ।
ਇਹ ਵੀ ਪੜ੍ਹੋ- 'ਅੰਕਲ ਮੈਨੂੰ ਮੁਆਫ਼ ਕਰ ਦਿਓ...', 55 ਸਾਲਾ ਵਿਅਕਤੀ ਨੇ 6 ਸਾਲਾ ਬੱਚੀ ਨੂੰ ਘਰ ਸੱਦ ਕੇ ਕੀਤੀਆਂ ਅਸ਼ਲੀਲ ਹਰਕਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e