ਕਿਸਾਨੀ ਸੰਘਰਸ਼ ਦੌਰਾਨ ਟਿਕਰੀ ਸਰਹੱਦ ''ਤੇ ਪਹੁੰਚੀ ਗਾਇਕਾ ਰੁਪਿੰਦਰ ਹਾਂਡਾ, ਹੱਥੀਂ ਬਣਾਇਆ ਲੰਗਰ (ਵੀਡੀਓ)

Tuesday, Dec 08, 2020 - 02:24 PM (IST)

ਕਿਸਾਨੀ ਸੰਘਰਸ਼ ਦੌਰਾਨ ਟਿਕਰੀ ਸਰਹੱਦ ''ਤੇ ਪਹੁੰਚੀ ਗਾਇਕਾ ਰੁਪਿੰਦਰ ਹਾਂਡਾ, ਹੱਥੀਂ ਬਣਾਇਆ ਲੰਗਰ (ਵੀਡੀਓ)

ਨਵੀਂ ਦਿੱਲੀ (ਬਿਊਰੋ) — ਹਰਿਆਣਾ ਦੇ ਕਿਸਾਨਾਂ ਦੇ ਇਕ ਵਰਗ ਨੇ ਪੰਜਾਬ ਦੇ ਕਿਸਾਨਾਂ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ। ਉਹ ਖੇਤੀ ਕਾਨੂੰਨੀ ਬਿੱਲਾਂ ਨੂੰ ਸੋਧ ਨਾਲ ਸਵੀਕਾਰ ਕਰਨ ਲਈ ਤਿਆਰ ਹੋ ਗਏ ਹਨ। ਇਸੇ ਦੌਰਾਨ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ।

PunjabKesari

ਹੁਣ ਹਾਲ ਹੀ 'ਚ ਗਾਇਕਾ ਬਾਰਡਰ 'ਤੇ ਬੈਠੇ ਕਿਸਾਨਾਂ ਲਈ ਲੰਗਰ ਤੇ ਪਕੌੜੇ ਬਣਾਉਂਦੀ ਨਜ਼ਰ ਆ ਰਹੀ ਹੈ। ਇਸ ਦੀਆਂ ਕੁਝ ਵੀਡੀਓਜ਼ ਰੁਪਿੰਦਰ ਹਾਂਡਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ।

 
 
 
 
 
 
 
 
 
 
 
 
 
 
 
 

A post shared by Rupinder Handa (@rupinderhandaofficial)


ਦੱਸ ਦਈਏ ਕਿ ਪੰਜਾਬ ਦੀ ਗਾਇਕਾ ਰੁਪਿੰਦਰ ਹਾਂਡਾ ਟਿਕਰੀ ਬਾਰਡਰ 'ਤੇ ਕਿਸਾਨਾਂ ਨਾਲ ਅੰਦੋਲਨ 'ਚ ਹਿੱਸਾ ਲੈ ਰਹੀ ਹੈ। ਗਾਇਕਾ ਰੁਪਿੰਦਰ ਹਾਂਡਾ ਵਲੋਂ ਸਾਂਝੀਆਂ ਕੀਤੀਆਂ ਵੀਡੀਓਜ਼ 'ਚ ਵੇਖਿਆ ਜਾ ਸਕਦਾ ਹੈ ਕਿ ਉਹ ਕਿਵੇਂ ਦੂਜੇ ਲੋਕਾਂ ਨਾਲ ਮਿਲ ਕੇ ਲੰਗਰ ਬਣਾਉਣ 'ਚ ਹੱਥ ਵਟਾ ਰਹੀ ਹੈ। ਕਦੇ ਪਕੌੜੇ ਬਣਾ ਰਹੀ ਹੈ ਤੇ ਨਾਲ ਫੁਲਕੇ ਤਿਆਰ ਕਰ ਰਹੀ ਹੈ। ਰੁਪਿੰਦਰ ਹਾਂਡਾ ਦੇ ਇਸ ਜ਼ਜਬੇ ਨੂੰ ਵੇਖ ਕੇ ਹਰ ਕੋਈ ਉਨ੍ਹਾਂ ਦੀ ਤਾਰੀਫ਼ ਕਰ ਰਿਹਾ ਹੈ।

PunjabKesari
ਦੱਸਣਯੋਗ ਹੈ ਕਿ ਰੁਪਿੰਦਰ ਹਾਂਡਾ ਨੇ ਇਨ੍ਹਾਂ ਸਾਰੀਆਂ ਵੀਡੀਓਜ਼ ਨੂੰ ਸਾਂਝੀਆਂ ਕਰਦਿਆਂ ਕੈਪਸ਼ਨ 'ਚ ਲਿਖਿਆ 'ਟਿਕਰੀ ਬਾਰਡਰ 'ਤੇ ਅੱਜ ਵੀ ਲੰਗਰ ਸੇਵਾ ਲਾ ਰਹੇ ਨੇ। ਵਾਹਿਗੁਰੂ ਭਲਾ ਕਰੇ।'

PunjabKesari

ਰੁਪਿੰਦਰ ਹਾਂਡਾ ਦੇ ਇਸ ਵੀਡੀਓ 'ਤੇ ਲੋਕ ਕਾਫ਼ੀ ਕੁਮੈਂਟ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਅੱਜ ਕਿਸਾਨਾਂ ਦੇ ਹੱਕਾਂ ਲਈ ਭਾਰਤ ਪੂਰੀ ਤਰ੍ਹਾਂ ਬੰਦ ਹੈ।

PunjabKesari

ਨੋਟ - ਟਿਕਰੀ ਬਾਰਡਰ 'ਤੇ ਕਿਸਾਨਾਂ ਲਈ ਰੁਪਿੰਦਰ ਹਾਂਡਾ ਵਲੋਂ ਤਿਆਰ ਕੀਤੇ ਜਾ ਰਹੇ ਲੰਗਰ ਨੂੰ ਤੁਸੀਂ ਕੀ ਨਜ਼ਰੀਏ ਨਾਲ ਵੇਖਦੇ ਹੋ? ਕੁਮੈਂਟ ਬਾਕਸ 'ਦਿਓ ਆਪਣੀ ਰਾਏ।


author

sunita

Content Editor

Related News