ਮੰਗਾਂ ਨਾ ਮੰਨੇ ਜਾਣ ਤੱਕ ''ਇਨਸਾਫ ਮੋਰਚਾ ਬਰਗਾੜੀ'' ਜਾਰੀ ਰਹੇਗਾ : ਮਾਨ
Tuesday, Jul 03, 2018 - 06:39 AM (IST)

ਬਰਗਾੜੀ(ਜ. ਬ.)- 'ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ 'ਇਨਸਾਫ ਮੋਰਚਾ ਬਰਗਾੜੀ' ਲੱਗੇ ਨੂੰ ਅੱਜ 32ਵਾਂ ਦਿਨ ਹੋ ਗਿਆ ਹੈ ਅਤੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਇਹ ਮੋਰਚਾ ਜਾਰੀ ਰਹੇਗਾ।'' ਇਹ ਪ੍ਰਗਟਾਵਾ ਅੱਜ ਪਿੰਡ ਲੰਭਵਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਹੈ ਅਤੇ ਸਾਨੂੰ ਉਮੀਦ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦਾ ਫੈਸਲਾ ਜਲਦੀ ਕਰਨਗੇ ਪਰ ਸਾਨੂੰ ਇਕ ਡਰ ਹੈ ਕਿ ਜੋ ਪੁਲਸ ਦਾ ਨਿਜ਼ਾਮ ਹੈ, ਉਹ ਉਹੀ ਹੈ, ਜਿਹੜਾ ਬਾਦਲ ਸਰਕਾਰ ਦਾ ਸੀ। ਇਹ ਸਾਰਾ ਕੁਝ ਬਾਦਲ ਸਰਕਾਰ ਨੇ ਕੀਤਾ ਹੈ, ਜਿਨ੍ਹਾਂ ਚਿਰ ਕੈਪਟਨ ਅਮਰਿੰਦਰ ਸਿੰਘ ਤੱਕੜੇ ਹੋ ਕੇ ਇਸ ਪੁਲਸ ਦੇ ਨਿਜ਼ਾਮ ਨੂੰ ਤੋੜਦੇ ਨਹੀਂ, ਉਨ੍ਹਾਂ ਚਿਰ ਪੁਲਸ ਦਾ ਪ੍ਰਬੰਧ ਅਸਫਲ ਰਹੇਗਾ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਬਰਗਾੜੀ ਮੋਰਚੇ 'ਚ ਕਾਫਲਿਆਂ ਸਮੇਤ ਪਹੁੰਚ ਚੁੱਕੇ ਹਨ। ਇਹ ਕਾਫਿਲਾ ਬਰਨਾਲਾ ਜ਼ਿਲੇ ਤੋਂ ਬਰਗਾੜੀ ਮੋਰਚੇ ਲਈ ਜਾ ਰਿਹਾ ਹੈ ਅਤੇ ਜਦੋਂ ਤੱਕ ਬਰਗਾੜੀ ਮੋਰਚਾ ਜਾਰੀ ਹੈ, ਉਦੋਂ ਤੱਕ ਉਹ ਵੱਡੇ ਕਾਫਲਿਆਂ ਸਮੇਤ ਇੱਥੇ ਪਹੁੰਚਦੇ ਰਹਿਣਗੇ। ਇਸ ਸਮੇਂ ਜਥੇਦਾਰ ਸੁਰਜੀਤ ਸਿੰਘ ਅਰਾਈਆਂਵਾਲਾ ਪ੍ਰਧਾਨ ਫਰੀਦਕੋਟ, ਇਕਬਾਲ ਸਿੰਘ ਬਰੀਵਾਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਜਥੇ. ਬਲਦੇਵ ਸਿੰਘ, ਗੁਰਮੇਲ ਸਿੰਘ ਡੋਡ, ਗੁਰਜੰਟ ਸਿੰਘ ਕੱਟੂ ਪੀ. ਏ. ਮਾਨਸਾ, ਨਵਦੀਪ ਸਿੰਘ ਪੀ. ਏ. ਮਾਨ, ਜਥੇ. ਰਣਜੀਤ ਸਿੰਘ ਸੰਘੇੜਾ ਪ੍ਰਧਾਨ ਬਰਨਾਲਾ, ਗੁਰਦੀਪ ਸਿੰਘ ਢੁੱਡੀ ਕੇ, ਕੁਲਵੰਤ ਸਿੰਘ ਬਾਜਾਖਾਨਾ, ਗੁਰਨੈਬ ਸਿੰਘ ਰਾਮਪੁਰਾ, ਮਾ. ਕਰਨੈਲ ਸਿੰਘ ਨਾਰੀ ਕੇ, ਬਹਾਦਰ ਸਿੰਘ ਭਸੌੜ, ਸ਼ਾਹਬਾਜ ਸਿੰਘ ਡੱਸਕਾ, ਹਰਵਿੰਦਰ ਸਿੰਘ ਹਰੀਗੜ੍ਹ, ਮੇਜਰ ਸਿੰਘ ਪੰਧੇਰ, ਮਨਜੀਤ ਸਿੰਘ ਸੰਘੇੜਾ, ਨਛੱਤਰ ਸਿੰਘ ਸੰਘੇੜਾ, ਜੀਤ ਸਿੰਘ ਗਰੇਵਾਲ, ਓਂਕਾਰ ਸਿੰਘ ਬਰਾੜ, ਲਾਭ ਸਿੰਘ ਠੀਕਰੀਵਾਲ, ਗੁਰਮੀਤ ਸਿੰਘ, ਗੁਰਲਾਲ ਸਿੰਘ ਦਬੜੀਖਾਨਾ ਆਦਿ ਮੌਜੂਦ ਸਨ।