ਸੰਗਰੂਰ ਜ਼ਿਮਨੀ ਚੋਣ : ਅੱਧੀਆਂ ਵੋਟਾਂ ਦੀ ਗਿਣਤੀ ਤੱਕ ਸਿਮਰਨਜੀਤ ਸਿੰਘ ਮਾਨ ਸਭ ਤੋਂ ਅੱਗੇ

Sunday, Jun 26, 2022 - 10:59 AM (IST)

ਸੰਗਰੂਰ ਜ਼ਿਮਨੀ ਚੋਣ : ਅੱਧੀਆਂ ਵੋਟਾਂ ਦੀ ਗਿਣਤੀ ਤੱਕ ਸਿਮਰਨਜੀਤ ਸਿੰਘ ਮਾਨ ਸਭ ਤੋਂ ਅੱਗੇ

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਅੱਜ ਆ ਰਹੇ ਨਤੀਜਿਆਂ ਦੌਰਾਨ ਅੱਧ ਗਿਣਤੀ ਤੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਅੱਗੇ ਚੱਲ ਰਹੇ ਹਨ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ : ਕਿਸ ਸਿਆਸੀ ਧਿਰ ਦੇ ਸਿਰ ਬੱਝੇਗਾ ਜੇਤੂ ਸਿਹਰਾ, ਅੱਜ ਹੋਵੇਗਾ ਫ਼ੈਸਲਾ

394971 ਵੋਟਾਂ ਦੀ ਗਿਣਤੀ 'ਚ ਸਿਮਰਨਜੀਤ ਸਿੰਘ ਮਾਨ ਨੂੰ 142380, ਗੁਰਮੇਲ ਸਿੰਘ ਨੂੰ 137601, ਕੇਵਲ ਸਿੰਘ ਢਿੱਲੋਂ ਨੂੰ 30411, ਦਲਵੀਰ ਸਿੰਘ ਗੋਲਡੀ ਨੂੰ 38575 ਅਤੇ ਕਮਲਜੀਤ ਕੌਰ ਰਾਜੋਆਣਾ ਨੂੰ 23478 ਵੋਟਾਂ ਹਾਸਲ ਹੋਈਆਂ ਹਨ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ : 'ਵੋਟਾਂ' ਦੀ ਗਿਣਤੀ ਹੋਈ ਸ਼ੁਰੂ, ਕਾਊਂਟਿੰਗ ਸੈਂਟਰਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ

ਇਸ ਦੇ ਨਾਲ  ਵੱਖ-ਵੱਖ ਉਮੀਦਵਾਰਾਂ ਵੱਲੋਂ ਵੀ ਕੁੱਝ ਵੋਟਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਚੋਣ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਅਤੇ ਸਿਮਰਨਜੀਤ ਸਿੰਘ ਮਾਨ ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News