ਸਿਮਰਨਜੀਤ ਮਾਨ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਲੋਕ ਸਭਾ 'ਚ ਰਿਸ਼ਤੇਦਾਰਾਂ ਦੀ ਗਿਣਤੀ ਵਧੀ

06/28/2022 12:59:51 PM

ਲੁਧਿਆਣਾ(ਹਿਤੇਸ਼): ਸੰਗਰੂਰ ਲੋਕ ਸਭਾ ਸੀਟ ਦੀ ਉਪ ਚੋਣ ਵਿਚ ਸਿਮਰਨਜੀਤ ਮਾਨ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਲੋਕ ਸਭਾ ਵਿਚ ਰਿਸ਼ਤੇਦਾਰਾਂ ਦੀ ਗਿਣਤੀ ਵਧ ਗਈ ਹੈ।ਜ਼ਿਕਰਯੋਗ ਹੈ ਕਿ ਇਸ ਸਮੇਂ ਪੰਜਾਬ ਤੋਂ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਬਾਦਲ ਲੋਕ ਸਭਾ ਵਿਚ ਇਕੱਠੇ ਹਨ, ਜਿੱਥੋਂ ਤੱਕ ਸਿਮਰਨਜੀਤ ਮਾਨ ਦਾ ਸਵਾਲ ਹੈ, ਉਹ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੇ ਜੀਜਾ ਹਨ ਅਤੇ ਹੁਣ ਸੰਗਰੂਰ ਤੋਂ ਲੋਕ ਸਭਾ ਚੋਣ 'ਚ ਮਿਲੀ ਜਿੱਤ ਤੋਂ ਬਾਅਦ ਦੋਵੇਂ ਲੋਕ ਸਭਾ 'ਚ ਇਕੱਠੇ ਹੋ ਗਏ ਹਨ। 

ਇਹ ਵੀ ਪੜ੍ਹੋ- ਪੰਜਾਬ ਵਿਧਾਨ ਸਭਾ 'ਚ 'ਅਗਨੀਪਥ' 'ਤੇ ਹੰਗਾਮਾ, CM ਮਾਨ ਨੇ ਸਖ਼ਤ ਵਿਰੋਧ ਕਰਦਿਆਂ ਆਖੀ ਵੱਡੀ ਗੱਲ

ਇਸ ਤੋਂ ਪਹਿਲਾਂ ਪੰਜਾਬ ਦੇ ਸੰਸਦ ਮੈਂਬਰਾਂ ਦੇ ਰਿਸ਼ਤੇਦਾਰ ਵੀ ਵਿਧਾਨ ਸਭਾ ਵਿੱਚ ਮੌਜੂਦ ਹਨ। ਜਿਸ ਵਿੱਚ ਸੰਤੋਖ ਸਿੰਘ ਚੌਧਰੀ ਦਾ ਮੁੰਡਾ ਵਿਕਰਮ ਚੌਧਰੀ ਅਤੇ ਹਰਸਿਮਰਤ ਬਾਦਲ ਦੇ ਭਰਾ ਵਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਦਾ ਨਾਂ ਸ਼ਾਮਲ ਹੈ।

ਇਹ ਵੀ ਪੜ੍ਹੋ- ਸੰਗਰੂਰ ਜ਼ਿਮਨੀ ਚੋਣ ਦੇ ਨਤੀਜਿਆਂ ਪਿੱਛੋਂ ਸੋਸ਼ਲ ਮੀਡੀਆ ’ਤੇ ਸਿਆਸੀ ਪਾਰਟੀਆਂ ਖ਼ਿਲਾਫ਼ ਨਿਕਲੀ ‘ਭੜਾਸ’

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News