ਅਕਾਲੀ ਦਲ (ਅ) ਬਰਮਾ ਦੇ ਮੁਸਲਮਾਨਾਂ ਨਾਲ ਖੜ੍ਹੈ : ਸਿਮਰਨਜੀਤ ਮਾਨ

Tuesday, Sep 19, 2017 - 12:53 PM (IST)

ਅਕਾਲੀ ਦਲ (ਅ) ਬਰਮਾ ਦੇ ਮੁਸਲਮਾਨਾਂ ਨਾਲ ਖੜ੍ਹੈ : ਸਿਮਰਨਜੀਤ ਮਾਨ

ਮਾਲੇਰਕੋਟਲਾ (ਯਾਸੀਨ/ਸ਼ਹਾਬੂਦੀਨ)- ਬਰਮਾ 'ਚ ਮੁਸਲਮਾਨਾਂ 'ਤੇ ਹੋ ਰਿਹਾ ਜ਼ੁਲਮ ਅਤਿ ਨਿੰਦਣਯੋਗ ਹੈ । ਬੀ. ਜੇ. ਪੀ. ਅਤੇ ਆਰ. ਐੱਸ. ਐੱਸ. ਦਾ ਜਨਮ ਘੱਟ ਗਿਣਤੀਆਂ ਦੀਆਂ ਲਾਸ਼ਾਂ 'ਤੇ ਹੋਇਆ ਹੈ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਥਾਨਕ ਸਰਹੰਦੀ ਗੇਟ ਚੌਕ ਵਿਖੇ ਬਰਮਾ ਦੇ ਮੁਸਲਮਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਲਈ ਰੱਖੇ ਇਕ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ ।ਅਮਾਰਤ-ਏ-ਸ਼ਰੀਆ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ 'ਤੇ ਰੱਖੇ ਉਕਤ ਜਲਸੇ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਇਨਸਾਨੀਅਤ ਦੇ ਹੱਕ 'ਚ ਖੜ੍ਹੀ ਹੈ। ਹਿੰਦੋਸਤਾਨ ਜਿਹਾ ਲੋਕਤੰਤਰ ਮੁਲਕ ਬਰਮਾ ਦੇ ਸ਼ਰਨਾਰਥੀਆਂ ਨੂੰ ਸ਼ਰਨ ਨਾ ਦੇ ਕੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ । ਇਸ ਤੋਂ ਪਹਿਲਾਂ ਹਜ਼ਰਤ ਮੌਲਾਨਾ ਮੁਫਤੀ ਮੁਹੰਮਦ ਖਲੀਲ ਕਾਸਮੀ ਮੁਫਤੀ ਆਜ਼ਮ ਅਮਾਰਤ-ਏ-ਸ਼ਰੀਆ ਪੰਜਾਬ ਨੇ ਕਿਹਾ ਕਿ ਦੁਨੀਆ ਦੇ ਸਾਰੇ ਇਨਸਾਨ ਆਪਸ 'ਚ ਭਰਾ-ਭਰਾ ਹਨ ਅਤੇ ਕਿਸੇ ਇਕ ਨੂੰ ਤਕਲੀਫ ਹੋਣ 'ਤੇ ਸਾਰੇ ਲੋਕਾਂ ਨੰੂੰ ਤਕਲੀਫ ਹੋਣੀ ਸੁਭਾਵਿਕ ਹੈ ।ਜਲਸੇ ਨੂੰ ਹੋਰਨਾਂ ਤੋਂ ਇਲਾਵਾ ਹਜ਼ਰਤ ਮੌਲਾਨਾ ਮੁਜਤਬਾ ਯਜ਼ਦਾਨੀ ਜਨ. ਸਕੱਤਰ ਅਮਾਰਤ-ਏ-ਸ਼ਰੀਆ, ਮੌਲਾਨਾ ਵਹਾਬੂਦੀਨ ਕਾਸਮੀ ਜ਼ਿਲਾ ਪ੍ਰਧਾਨ ਜਮੀਅਤ ਏ ਉਲਮਾ ਹਿੰਦ, ਪ੍ਰੋਫੈਸਰ ਮਹਿੰਦਰਪਾਲ ਸਿੰਘ ਜਨ. ਸਕੱਤਰ ਅਕਾਲੀ ਦਲ ਮਾਨ ਅਤੇ ਹਰਵਿੰਦਰ ਸਿੰਘ ਪੱਪੂ ਕਲਿਆਣ ਸੂਬਾ ਉੱਪ ਪ੍ਰਧਾਨ ਨੇ ਵੀ ਸੰਬੋਧਨ ਕੀਤਾ ।


Related News