ਸੜਕ ''ਤੇ ਧਰਨਾ ਲਗਾਈ ਬੈਠੀ ਬਜ਼ੁਰਗ ਬੀਬੀ ਲਈ ਫ਼ਰਿਸ਼ਤਾ ਬਣਿਆ ਬੈਂਸ

08/05/2020 7:58:30 PM

ਅੰਮ੍ਰਿਤਸਰ (ਅਨਜਾਣ) : ਲੋਕ ਇਨਸਾਫ਼ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਪੀੜਤ ਪਰਿਵਾਰਾਂ ਤੇ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਣ ਲਈ ਅੰਮ੍ਰਿਤਸਰ ਆਏ ਤਾਂ ਵਾਪਸ ਜਾਣ ਸਮੇਂ ਤਰਨਤਾਰਨ ਦੇ ਤਹਿਸੀਲ ਬਾਜ਼ਾਰ ਦੇ ਚੌਂਕ 'ਚ ਧਰਨਾ ਦੇ ਰਹੀ ਇਕ ਬਜ਼ੁਰਗ ਔਰਤ ਨਾਲ ਉਥੋਂ ਦੇ ਵਿਧਾਇਕ ਦੇ ਰਿਸ਼ਤੇਦਾਰਾਂ ਵੱਲੋਂ ਧੱਕਾ ਕਰਨ ਕਾਰਣ ਫ਼ਰਿਸ਼ਤਾ ਬਣ ਕੇ ਆਏ ਬੈਂਸ ਨੇ ਉਸ ਔਰਤ ਨੂੰ ਸੜਕ ਤੋਂ ਉਠਾ ਕੇ ਉਸ ਦੀ ਜਗ੍ਹਾ 'ਤੇ ਦੁਬਾਰਾ ਕਬਜ਼ਾ ਦਿਵਾ ਕੇ ਇਨਸਾਫ਼ ਦਿਵਾਇਆ। ਪਾਰਟੀ ਦੇ ਪੰਜਾਬ ਪ੍ਰਧਾਨ ਜਗਜੋਤ ਸਿੰਘ ਖਾਲਸਾ ਦੇ ਬਿਆਨ ਮੁਤਾਬਿਕ ਬੀਤੀ 3 ਅਗਸਤ ਦੀ ਹੈ ਕਿ ਜ਼ਿਲ੍ਹਾ ਤਰਨ-ਤਾਰਨ ਵਿਚ 30 ਤੋਂ 35 ਦੇ ਕਰੀਬ ਗੁੰਡਾ ਅਨਸਰਾਂ ਵੱਲੋਂ ਜੋ ਭੂ ਮਾਫ਼ੀਆ ਤੇ ਸਰਕਾਰੀ ਸ਼ਹਿ 'ਤੇ ਇਕ ਗਰੀਬ ਪਰਿਵਾਰ ਜਿਸ ਵਿਚ ਇਕ 80 ਸਾਲਾ ਬਜ਼ੁਰਗ ਮਾਤਾ ਹਰਿੰਦਰ ਕੌਰ ਪਤਨੀ ਇੰਦਰਜੀਤ ਸਿੰਘ, ਚਰਨਜੀਤ ਕੌਰ ਪਤਨੀ ਬਲਵਿੰਦਰ ਸਿੰਘ ਮੇਨ ਰੋਡ ਤਰਨ-ਤਾਰਨ ਵਿਖੇ ਪਿਛਲੇ 50 ਸਾਲਾਂ ਤੋਂ ਕਾਰਪੋਰੇਸ਼ਨ ਦੀ ਦੁਕਾਨ 'ਤੇ ਆਪਣਾ ਕਾਰੋਬਾਰ ਚਲਾ ਰਹੀਆਂ ਸਨ।

ਇਹ ਵੀ ਪੜ੍ਹੋ : PP ਗੋਲਡੀ ਦੀ ਫਾਰਨੂਚਰ ਦਾ ਖੁੱਲ੍ਹਿਆ ਰਾਜ਼, ਗੱਡੀ ਮਾਲਕ ਨੇ ਗੋਲਡੀ ਤੇ ਪੁਨੀਤ ਦੀ ਦੱਸੀ ਹਕੀਕਤ

ਉਨ੍ਹਾਂ ਦੇ ਕਹਿਣ ਮੁਤਾਬਿਕ ਉਹ ਲਗਾਤਾਰ ਕਿਰਾਇਆ ਦੇ ਰਹੀਆਂ ਸਨ ਜਿਸਦੀਆਂ ਰਸੀਦਾਂ ਵੀ ਉਨ੍ਹਾਂ ਪਾਸ ਮੌਜੂਦ ਸਨ ਦਾ ਸਮਾਨ ਜ਼ਬਰੀ ਬਾਹਰ ਸੁੱਟ ਦਿੱਤਾ ਗਿਆ। ਜਦੋਂ ਧਰਨਾ ਲਗਾਈ ਔਰਤ ਨੂੰ ਸਿਮਰਜੀਤ ਸਿੰਘ ਬੈਂਸ ਨੇ ਦੇਖਿਆ ਤਾਂ ਉਨ੍ਹਾਂ ਉਥੋਂ ਦੇ ਵਸਨੀਕਾਂ ਦੀ ਹਾਜ਼ਰੀ ਵਿਚ ਬਜ਼ੁਰਗ ਮਾਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੁਬਾਰਾ ਕਬਜ਼ਾ ਦਿਵਾ ਕੇ ਪੁਲਸ ਪ੍ਰਸ਼ਾਸਨ ਅਤੇ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਕਿ ਜੇ ਤੁਹਾਡੇ ਕੋਲ ਉਸ ਕੋਲੋਂ ਕਬਜ਼ਾ ਲੈਣ ਦੇ ਕੋਈ ਕਾਗਜ਼ੀ ਸਬੂਤ ਹਨ ਤਾਂ ਅਦਾਲਤ ਦੇ ਜ਼ਰੀਏ ਕਬਜ਼ਾ ਲਿਆ ਜਾਵੇ ਨਾ ਕਿ ਕਿਸੇ ਗਰੀਬ ਦਾ ਸਮਾਨ ਬਾਹਰ ਸੁੱਟ ਕੇ ਆਪਣੀ ਤਾਕਤ ਤੇ ਗੁੰਡਾ ਗਰਦੀ ਦਾ ਇਸਤੇਮਾਲ ਕੀਤਾ ਜਾਵੇ। 

ਇਹ ਵੀ ਪੜ੍ਹੋ : ਕਾਂਗਰਸ 'ਚ ਬਗਾਵਤ, ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਪ੍ਰਤਾਪ ਬਾਜਵਾ ਦਾ ਠੋਕਵਾਂ ਜਵਾਬ


Gurminder Singh

Content Editor

Related News