ਬੈਂਸ ਨੂੰ ਚੁੱਭੀ ਖਹਿਰਾ ਤੇ ਕੰਵਰ ਸੰਧੂ ਦੀ ਬਰਖਾਸਤਗੀ, ਕੇਜਰੀਵਾਲ ਨੂੰ ਸੁਣੀਆਂ ਖਰੀਆਂ-ਖਰੀਆਂ (ਵੀਡੀਓ)

Sunday, Nov 04, 2018 - 10:55 AM (IST)

ਲੁਧਿਆਣਾ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੂੰ ਪਾਰਟੀ ਤੋਂ ਸਸਪੈਂਡ ਕੀਤੇ ਜਾਣ ਦੇ ਮਾਮਲੇ 'ਚ ਸਿਮਰਜੀਤ ਬੈਂਸ ਨੇ ਕੇਜਰੀਵਾਲ ਨੂੰ ਖਰੀਆਂ-ਖਰੀਆਂ ਸੁਣਾਈਆਂ। 

ਇਸ ਸਬੰਧੀ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿਹਾ ਅਰਵਿੰਦਰ ਕੇਜਰੀਵਾਲ ਦਾ ਰਵੱਈਆਂ ਤਾਨਾਸ਼ਾਹ ਹੈ। ਉਨ੍ਹਾਂ 'ਆਪ' 'ਚੋਂ ਖਹਿਰਾ ਤੇ ਸੰਧੂ ਨੂੰ ਬਰਖਾਸਤ ਕੀਤੇ ਜਾਣ ਸਬੰਧੀ ਬੋਲਦਿਆਂ ਕਿਹਾ ਕਿ 'ਆਪ' ਨੇ ਖਹਿਰਾ ਨੂੰ ਨਹੀਂ ਬਲਕਿ ਪੰਜਾਬੀਆਂ ਨੇ ਕੇਜਰੀਵਾਲ ਨੂੰ ਸਸਪੈਂਡ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਗਿਰਗਿਟ ਵਾਂਗ ਰੰਗ ਬਦਲਦਾ ਹੈ। ਕੇਜਰੀਵਾਲ ਨੂੰ ਪਹਿਲਾਂ ਪੰਜਾਬ ਦੇ ਹਿੱਤ ਪਿਆਰੇ ਹੁੰਦੀ ਸੀ ਪਰ ਹੁਣ ਉਸ ਨੂੰ ਹਰਿਆਣੇ ਦੇ ਹਿੱਤ ਪਿਆਰੇ ਹਨ।


Related News