''ਛਪਾਰ ਮੇਲੇ'' ''ਚ ਛਾਏ ਬੈਂਸ, ਚੁੱਕਿਆ ਪਾਣੀਆਂ ਦਾ ਮੁੱਦਾ (ਵੀਡੀਓ)

09/14/2019 9:31:09 AM

ਲੁਧਿਆਣਾ (ਨਰਿੰਦਰ) : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਛਪਾਰ ਮੇਲੇ 'ਚ ਪਾਣੀ ਦਾ ਮੁੱਦਾ ਚੁੱਕਦਿਆਂ ਵਿਰੋਧੀਆਂ ਨੂੰ ਖੂਬ ਨਿਸ਼ਾਨੇ 'ਤੇ ਲਿਆ। ਸਿਮਰਜੀਤ ਸਿੰਘ ਬੈਂਸ ਵਲੋਂ ਸਿਆਸੀ ਕਾਨਫਰੰਸਾਂ ਦਾ ਵਿਰੋਧ ਕੀਤਾ ਗਿਆ ਅਤੇ ਕਿਹਾ ਕਿ ਧਾਰਮਿਕ ਥਾਵਾਂ 'ਤੇ ਸਿਆਸੀ ਲੀਡਰ ਸਿਆਸਤ ਕਿਉਂ ਕਰਦੇ ਹਨ ਅਤੇ ਜੇਕਰ ਉਨ੍ਹਾਂ 'ਚ ਦਮ ਹੈ ਤਾਂ ਬਿਨਾਂ ਮੇਲਿਆਂ ਤੋਂ ਕਾਨਫਰੰਸਾਂ ਕਰ ਦੇ ਦਿਖਾਉਣ। ਬੈਂਸ ਵਲੋਂ ਆਮ ਆਦਮੀ ਪਾਰਟੀ ਤੋਂ ਲੈ ਕੇ ਅਕਾਲੀ ਦਲ ਦੀ ਸਿਆਸੀ ਸਟੇਜ ਤੱਕ ਇਕ ਹਿਊਮਨ ਚੇਨ ਬਣਾਈ, ਜਿਨ੍ਹਾਂ ਦੇ ਹੱਥਾਂ 'ਚ 'ਸਾਡਾ ਪਾਣੀ, ਸਾਡਾ ਹੱਕ' ਦੇ ਬੈਨਰ ਫੜ੍ਹੇ ਹੋਏ ਸਨ।

ਬੈਂਸ ਨੇ ਕਿਹਾ ਕਿ ਰਾਜਸਥਾਨ ਤੋਂ ਪਾਣੀਆਂ ਦਾ ਪੈਸਾ ਵਸੂਲ ਕੀਤਾ ਜਾਵੇ ਅਤੇ ਸਾਡਾ ਕਾਨੂੰਨੀ ਹੱਕ ਹੈ, ਅਸੀਂ ਕੋਈ ਭੀਖ ਨਹੀਂ ਲੈ ਰਹੇ। ਉਨ੍ਹਾਂ ਕਿਹਾ ਕਿ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਪਾਣੀਆਂ ਦਾ ਮੁੱਦਾ ਚੁੱਕਣਾ ਚਾਹੀਦਾ ਹੈ ਕਿਉਂਕਿ ਇਹ ਮੁੱਦਾ ਸਾਰੇ ਪੰਜਾਬ ਦਾ ਹੈ, ਨਾ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੁੱਦਾ ਹੈ। ਸਿਮਰਜੀਤ ਸਿੰਘ ਬੈਂਸ ਨੇ ਦਾਅਵਾ ਕੀਤਾ ਕਿ ਦਾਖਾ ਤੋਂ ਲੋਕ ਇਨਸਾਫ ਪਾਰਟੀ ਦੀ ਜਿੱਤ ਹੋਵੇਗੀ।
 


Babita

Content Editor

Related News