ਬੈਂਸ ਭਰਾਵਾਂ ਨੇ ਪੁਲਸ ਨੂੰ ਪਾਈਆਂ ਭਾਜੜਾ

Friday, Jun 26, 2020 - 10:15 PM (IST)

ਬੈਂਸ ਭਰਾਵਾਂ ਨੇ ਪੁਲਸ ਨੂੰ ਪਾਈਆਂ ਭਾਜੜਾ

ਮੋਹਾਲੀ,(ਨਿਆਮੀਆਂ)- ਲੋਕ ਇਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਸੈਕਟਰ-70 'ਚ ਪੱਤਰਕਾਰ ਸੰਮੇਲਨ ਤੋਂ ਬਾਅਦ ਵਾਈ. ਪੀ. ਐੱਸ. ਚੌਕ ਹੁੰਦੇ ਹੋਏ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਸੀ। ਇਸ ਦੌਰਾਨ ਉਨ੍ਹਾਂ ਨੂੰ ਰੋਕਣ ਲਈ ਪੁਲਸ ਵਲੋਂ ਵਾਈ. ਪੀ. ਐੱਸ. ਚੌਕ 'ਤੇ ਨਾਕੇਬੰਦੀ ਕੀਤੀ ਗਈ ਸੀ ਪਰ ਸੈਕਟਰ-70 ਤੋਂ ਤੁਰਨ ਉਪਰੰਤ ਬੈਂਸ ਨੇ ਰੂਟ ਬਦਲ ਲਿਆ ਅਤੇ ਫੇਜ਼-3-7 ਨੂੰ ਵੰਡਦੀ ਸੜਕ ਰਾਹੀਂ ਚੰਡੀਗੜ੍ਹ ਵੱਲ ਚੱਲ ਪਏ। ਇਸ ਦਾ ਪਤਾ ਲੱਗਦਿਆਂ ਹੀ ਪੁਲਸ ਨੂੰ ਭਾਜੜਾਂ ਪੈ ਗਈਆਂ ਅਤੇ ਤੁਰੰਤ ਪੁਲਸ ਵਲੋਂ 3-7 ਦੀ ਸੜਕ 'ਤੇ ਐੱਸ. ਐੱਸ. ਪੀ. ਦੀ ਕੋਠੀ ਨੇੜੇ ਬੈਰੀਕੇਡ ਲਗਾ ਲਏ ਗਏ ਤੇ ਬੈਂਸ ਦੇ ਕਾਫਲੇ ਨੂੰ ਰੋਕ ਲਿਆ ਗਿਆ। ਬਾਅਦ ਵਿਚ ਪੁਲਸ ਵਲੋਂ ਬੈਂਸ ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਨੂੰ ਮੁੱਖ ਮੰਤਰੀ ਨਾਲ ਮਿਲਣ ਲਈ ਚੰਡੀਗੜ੍ਹ ਜਾਣ ਦੀ ਇਜਾਜ਼ਤ ਦਿੱਤੀ ਗਈ ਅਤੇ ਬਾਕੀ ਦੇ ਕਾਫਲੇ ਨੂੰ ਵਾਪਸ ਮੋੜ ਦਿੱਤਾ ਗਿਆ।


author

Deepak Kumar

Content Editor

Related News