ਭਾਜਪਾ ਨਾਲ ਸਮਝੌਤੇ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ ਸਿਮਰਜੀਤ ਬੈਂਸ (ਵੀਡੀਓ)
Tuesday, Jul 04, 2023 - 03:42 AM (IST)

ਜਲੰਧਰ (ਵੈੱਬ ਡੈਸਕ) : ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨਾਲ ਪੰਜਾਬ ਨਾਲ ਸਬੰਧਿਤ ਤਮਾਮ ਮੁੱਦਿਆਂ ’ਤੇ ਅਹਿਮ ਗੱਲਬਾਤ ਕੀਤੀ। ਇਸ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਬੋਲਦਿਆਂ ਬੈਂਸ ਨੇ ਕਿਹਾ ਕਿ ਬਿਜਲੀ ਫ੍ਰੀ ਦੇਣਾ ਕੋਈ ਪੈਰਾਮੀਟਰ ਨਹੀਂ ਹੈ, ਸਗੋਂ ਪੈਰਾਮੀਟਰ ਹੈ ਕਿ ਸਾਡੀ ਗ੍ਰੋਥ ਕਿੱਥੇ ਹੈ। ਕਾਂਗਰਸ ਤੇ ਅਕਾਲੀ ਦਲ ਨੇ ਲੰਮਾ ਸਮਾਂ ਰਾਜ ਕੀਤਾ, ਉਹ ਆਪਣੇ ਰਾਜ ਸਮੇਂ ਇਕ ਦਿਨ ਦਾ ਇਕ ਰੁਪਿਆ ਕਰਜ਼ਾ ਲੈਂਦੇ ਸਨ ਤਾਂ ਇਹ ਸਰਕਾਰ ਸਵਾ ਰੁਪਿਆ ਕਰਜ਼ਾ ਲੈਣ ਦੀ ਰਫ਼ਤਾਰ ’ਤੇ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਬਦਕਿਸਮਤੀ ਹੈ ਕਿ ਪੂਰਾ ਸੂਬਾ ਹੋਣ ਕਾਰਨ ਇਥੋਂ ਦੇ ਅਸਾਸੇ, ਸਰੋਤ ਦੂਜੇ ਸੂਬਿਆਂ, ਜਿਵੇਂ ਪਹਿਲਾਂ ਹਿਮਾਚਲ, ਗੁਜਰਾਤ ਤੇ ਹੁਣ ਰਾਜਸਥਾਨ ਆਦਿ ਦੀਆਂ ਚੋਣਾਂ ਲੜਨ ਲਈ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਈ-ਬਾਈਕ ਨਾਲ ਘਰ ’ਚ ਲੱਗੀ ਭਿਆਨਕ ਅੱਗ, ਮਾਂ ਤੇ 2 ਬੱਚੇ ਜ਼ਿੰਦਾ ਸੜੇ
ਬੈਂਸ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 1998 ’ਚ ਕਿਸਾਨਾਂ ਨੂੰ ਬਿਜਲੀ ਫ੍ਰੀ ਕੀਤੀ ਸੀ, ਜੇ ਇਕੱਲੀ ਗੱਲ ਫ੍ਰੀ ’ਤੇ ਖੜ੍ਹੀ ਹੋਵੇ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਪੰਜਾਬ ’ਚੋਂ ਜਾਂਦੀ ਹੀ ਨਹੀਂ। ਇਸ ਦੌਰਾਨ ਜਲੰਧਰ ਜ਼ਿਮਨੀ ਚੋਣ ’ਚ ‘ਆਪ’ ਦੀ ਜਿੱਤ ਨੂੰ ਲੈ ਕੇ ਪੁੱਛੇ ਸਵਾਲ ਦੇ ਜਵਾਬ ’ਚ ਬੋਲਦਿਆਂ ਬੈਂਸ ਨੇ ਕਿਹਾ ਕਿ ਸੰਗਰੂਰ ਵਿਚ ਵੀ ‘ਆਪ’ ਦਾ ਟੈਸਟ ਹੋਇਆ ਹੀ ਸੀ, ਉਥੇ ਸਫ਼ਲਤਾ ਹੀ ਨਹੀਂ ਮਿਲੀ, ਬੁਰੀ ਤਰ੍ਹਾਂ ਅਸਫ਼ਲਤਾ ਮਿਲੀ ਤੇ ਰਾਜਧਾਨੀ ਢਹਿ-ਢੇਰੀ ਹੋ ਗਈ ਸੀ। ਜਲੰਧਰ ਜ਼ਿਮਨੀ ਚੋਣ ਵੇਲੇ ਭਾਜਪਾ ਨਾਲ ਹੋਏ ਸਮਝੌਤੇ ਸਬੰਧੀ ਪੁੱਛੇ ਸਵਾਲ ’ਤੇ ਬੋਲਦਿਆਂ ਬੈਂਸ ਨੇ ਕਿਹਾ ਕਿ ਸਿਆਸਤ ’ਚ ਚੰਗੇ ਤੇ ਈਮਾਨਦਾਰ ਲੋਕਾਂ ਦਾ ਆਉਣਾ ਬਹੁਤ ਜ਼ਰੂਰੀ ਹੈ। ਮੇਰੇ ਵਿਚ ਹਜ਼ਾਰ ਖਾਮੀਆਂ ਹੋ ਸਕਦੀਆਂ ਹਨ ਪਰ ਜੇ ਮੈਂ ਸਿਆਸਤ ’ਚ ਆਇਆ ਤਾਂ ਪੈਸ਼ਨੇਟ ਹਾਂ ਤੇ ਮੇਰਾ ਸ਼ੌਕ ਤੇ ਜਨੂੰਨ ਹੈ।
ਇਹ ਖ਼ਬਰ ਵੀ ਪੜ੍ਹੋ : ਪਬਜੀ ਰਾਹੀਂ ਦੋਸਤੀ, ਫਿਰ ਪਿਆਰ, 4 ਬੱਚਿਆਂ ਨੂੰ ਲੈ ਕੇ ਭਾਰਤ ਪਹੁੰਚੀ ਪਾਕਿਸਤਾਨੀ ਔਰਤ
ਲੋਕਾਂ ਦੀ ਸੇਵਾ ਤੇ ਪੰਜਾਬੀਅਤ ਨਾਲ ਪਿਆਰ, ਮੈਂ ਫਿਰ ਖੁੱਲ੍ਹੇ ਤੌਰ ’ਤੇ ਕਹਾਂਗਾ ਕਿ ਮੈਂ ਧਰਮਾਤਮਾ ਤਾਂ ਨਹੀਂ ਹਾਂ। ਮੈਂ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਵਿਚ ਹੀ ਗ਼ਲਤੀਆਂ ਹਨ। ਮੈਂ ਪਹਿਲਾਂ ਭਾਜਪਾ ਨਾਲ ਸਮਝੌਤਾ ਕਰਨ ਨੂੰ ਅਸੰਭਵ ਕਿਹਾ ਸੀ ਪਰ ਬਹੁਤ ਕੁਝ ਦੇਖਣ ਤੋਂ ਬਾਅਦ ਕਿ ਪੰਜਾਬ ਦੇ ਸਿਰ ਤੋਂ ਇੰਨੇ ਵੱਡੇ ਕਰਜ਼ੇ ਦੇ ਬੋਝ ਨੂੰ ਕੌਣ ਹਲਕਾ ਕਰ ਸਕਦਾ ਹੈ, ਇਸ ਲਈ ਭਾਜਪਾ ਨਾਲ ਸਮਝੌਤਾ ਕੀਤਾ। ਬੈਂਸ ਨੇ ਕਿਹਾ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਬਾਦਲਾਂ ਦੀ ਸਰਕਾਰ ਤੋਂ ਬਾਅਦ ਕਾਂਗਰਸ ਤੇ ਕਾਂਗਰਸ ਦੀ ਸਰਕਾਰ ਤੋਂ ਬਾਅਦ ‘ਆਪ’, ਕੋਈ ਫਰਕ ਪਿਆ ਹੋਵੇ ਤਾਂ ਦੱਸ ਦਿਓ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਲਾਰੈਂਸ ਬਿਸ਼ਨੋਈ ਸਮੇਤ ਹੋਰ ਖ਼ਤਰਨਾਕ ਗੈਂਗਸਟਰਾਂ ਨੂੰ ‘ਕਾਲਾ ਪਾਣੀ’ ਭੇਜਣ ਦੀ ਤਿਆਰੀ ! (ਵੀਡੀਓ)
‘ਆਪ’ ਨਾਲ ਸਮਝੌਤੇ ’ਤੇ ਬੋਲਦਿਆਂ ਕਿਹਾ ਕਿ 2017 ਵਿਚ ਸਮਝੌਤਾ ਕੀਤਾ। ਇਸ ਦੌਰਾਨ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਵੱਡੀਆਂ-ਵੱਡੀਆਂ ਆਫ਼ਰਜ਼ ਸਵੀਕਾਰ ਨਹੀਂ ਕੀਤੀਆਂ ਕਿਉਂਕਿ ਉਨ੍ਹਾਂ ਦਾ ਸੁਭਾਅ ਪੰਜਾਬ ਪ੍ਰਤੀ ਪਰਖ ਲਿਆ ਸੀ। ਇਸ ਤੋਂ ਬਾਅਦ ਢਾਈ-ਪੌਣੇ ਤਿੰਨ ਸਾਲ ਬਾਅਦ ਉਨ੍ਹਾਂ ਨੂੰ ਫ਼ਤਿਹ ਬੁਲਾ ਦਿੱਤੀ ਸੀ। ਮਜੀਠੀਆ ਨੂੰ ਕਲੀਨ ਚਿੱਟ ਵਾਲੀ ਗੱਲ ਹਜ਼ਮ ਨਹੀਂ ਹੋਈ ਕਿ ਇਹ ਗ਼ਲਤ ਹੈ ਕਿਉਂਕਿ ਲੋਕਾਂ ਦੀਆਂ ਦੁਸ਼ਮਣੀਆਂ ਪਵਾ ਕੇ ਕਲੀਨ ਚਿੱਟ ਦੇਣਾ ਸਹੀ ਨਹੀਂ ਸੀ। ਉਨ੍ਹਾਂ ਦੀ ਸੋਚ ਸਿਰਫ ਇਥੋਂ ਤਕ ਹੈ ਕਿ ਪੰਜਾਬ ਦੇ ਸਰੋਤਾਂ ਦੀ ਵਰਤੋਂ ਕਰਕੇ ਆਪਣੀ ਪਾਰਟੀ ਨੂੰ ਦੇਸ਼ ’ਚ ਕਿਵੇਂ ਫੈਲਾਉਣਾ ਹੈ। ਉਨ੍ਹਾਂ ਦਾ ਸਿਰਫ ਇਕ ਪ੍ਰੋਗਰਾਮ ਹੈ, ਜਿਸ ’ਤੇ ਉਹ ਕੰਮ ਕਰ ਰਹੇ ਹਨ।