ਸਿਮਰਜੀਤ ਬੈਂਸ ਦੇ ਬੇਟੇ ਨੇ ਅਦਾਲਤ 'ਚ ਹੀ ਜਾਂਚ ਅਧਿਕਾਰੀ ਨੂੰ ਦੇ ਦਿੱਤੀ ਧਮਕੀ, ਜਲਦ ਹੋ ਸਕਦੀ ਹੈ ਗ੍ਰਿਫ਼ਤਾਰੀ

04/25/2023 10:07:37 AM

ਚੰਡੀਗੜ੍ਹ (ਹਾਂਡਾ) : ਲੁਧਿਆਣਾ ਦੇ ਵਿਧਾਇਕ ਰਹੇ ਸਿਮਰਜੀਤ ਬੈਂਸ ਦੇ ਪੁੱਤਰ ਅਜੈਪ੍ਰੀਤ ਬੈਂਸ ਵਲੋਂ ਅਗਾਊਂ ਜ਼ਮਾਨਤ ਦੀ ਪਟੀਸ਼ਨ ’ਤੇ ਸੁਣਵਾਈ ਲਈ ਹਾਈਕੋਰਟ ਪਹੁੰਚੇ ਜਾਂਚ ਅਧਿਕਾਰੀ ਨੂੰ ਹਾਈਕੋਰਟ ਕੰਪਲੈਕਸ 'ਚ ਧਮਕੀ ਦਿੱਤੀ ਗਈ। ਜਾਂਚ ਅਧਿਕਾਰੀ ਨੇ ਮੁੜ ਕੋਰਟ 'ਚ ਜਾ ਕੇ ਸੁਣਵਾਈ ਕਰ ਰਹੇ ਜੱਜ ਨੂੰ ਸ਼ਿਕਾਇਤ ਦਿੱਤੀ, ਜਿਸ ’ਤੇ ਅਦਾਲਤ ਨੇ ਅਜੈਪ੍ਰੀਤ ਬੈਂਸ ਦੀ ਗ੍ਰਿਫ਼ਤਾਰੀ ’ਤੇ 2 ਦਿਨ ਪਹਿਲਾਂ ਲਗਾਈ ਰੋਕ ਹਟਾ ਲਈ ਹੈ। ਇਸ ਦੇ ਬਾਅਦ ਹੁਣ ਪੁਲਸ ਉਸ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਅਦਾਲਤ ਨੇ ਅਗਾਊਂ ਜ਼ਮਾਨਤ ਦੀ ਪਟੀਸ਼ਨ ਵੀ ਖਾਰਜ ਕਰਨ ਦੀ ਗੱਲ ਕਹੀ ਪਰ ਅਜੈਪ੍ਰੀਤ ਦੇ ਵਕੀਲ ਏ. ਪੀ. ਐੱਸ. ਦਿਓਲ ਨੇ ਕੋਰਟ ਤੋਂ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਪਟੀਸ਼ਨਰ ਨੇ ਤੈਸ਼ 'ਚ ਆ ਕੇ ਅਜਿਹਾ ਕਿਹਾ ਹੈ ਪਰ ਉਨ੍ਹਾਂ ਦੀ ਇੱਛਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਨਹੀਂ ਸੀ।

ਇਹ ਵੀ ਪੜ੍ਹੋ : ASI ਤੋਂ ਖ਼ਾਰ ਖਾਂਦੇ ਸੀ ਨਸ਼ਾ ਤਸਕਰ, ਰਾਤ ਵੇਲੇ ਸੜਕ 'ਤੇ ਘੇਰ ਲਿਆ, ਵੀਡੀਓ 'ਚ ਦੇਖੋ ਫਿਰ ਕੀ ਹੋਇਆ

ਅਦਾਲਤ ਨੇ ਸੀਨੀਅਰ ਐਡਵੋਕੇਟ ਵਲੋਂ ਕੀਤੀ ਗਈ ਰਿਕਵੇਸਟ ’ਤੇ ਉਨ੍ਹਾਂ ਨੂੰ ਪਟੀਸ਼ਨ ਵਾਪਸ ਲੈਣ ਦੀ ਛੋਟ ਦਿੰਦੇ ਹੋਏ ਖਾਰਜ ਕਰ ਦਿੱਤੀ ਹੈ। 17 ਅਪ੍ਰੈਲ ਨੂੰ ਅਦਾਲਤ ਨੇ ਅਜੈਪ੍ਰੀਤ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਚੋਣਾਂ ਦੌਰਾਨ ਦੋ ਸਿਆਸੀ ਪਾਰਟੀਆਂ 'ਚ ਹੋਈ ਝੜਪ ਤੋਂ ਬਾਅਦ ਦਰਜ ਹੋਏ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ 'ਚ ਉਸਦੀ ਗ੍ਰਿਫ਼ਤਾਰੀ ’ਤੇ ਰੋਕ ਲਗਾਉਂਦੇ ਹੋਏ ਉਸ ਨੂੰ ਜਾਂਚ ਜੁਆਇੰਨ ਕਰਨ ਲਈ ਕਿਹਾ ਸੀ ਅਤੇ ਸੋਮਵਾਰ ਨੂੰ ਮੁੜ ਸੁਣਵਾਈ ਹੋਣੀ ਸੀ। ਸਵੇਰੇ ਉਕਤ ਮਾਮਲੇ 'ਚ ਬਣਾਈ ਗਈ ਐੱਸ. ਆਈ. ਟੀ. ਦੇ ਇੱਕ ਮੈਂਬਰ ਨੇ ਅਦਾਲਤ 'ਚ ਪੇਸ਼ ਹੋ ਕੇ ਦੱਸਿਆ ਕਿ ਅਜੈਪ੍ਰੀਤ ਇੰਵੈਸਟੀਗੇਸ਼ਨ 'ਚ ਸਹਿਯੋਗ ਨਹੀਂ ਕਰ ਰਿਹਾ ਅਤੇ ਸਵਾਲਾਂ ਨੂੰ ਤੋੜ ਮਰੋੜ ਕੇ ਜਵਾਬ ਦੇ ਰਿਹਾ ਹੈ।

ਇਹ ਵੀ ਪੜ੍ਹੋ : ਗੈਂਗਸਟਰ ਅੰਸਾਰੀ ਦੇ ਮਾਮਲੇ 'ਚ ਹਾਈਕੋਰਟ ਜਾਵੇਗੀ ਪੰਜਾਬ ਸਰਕਾਰ, CM ਮਾਨ ਨੇ ਆਖੀ ਵੱਡੀ ਗੱਲ

ਅਦਾਲਤ ਨੂੰ ਦੱਸਿਆ ਗਿਆ ਕਿ ਹਾਲੇ ਅਜੈਪ੍ਰੀਤ ਵਲੋਂ ਘਟਨਾ ਦੇ ਸਮੇਂ ਕੀਤੀ ਗਈ ਫਾਇਰਿੰਗ 'ਚ ਇਸਤੇਮਾਲ ਪਿਸਤੌਲ ਵੀ ਬਰਾਮਦ ਨਹੀਂ ਹੋਈ ਹੈ, ਇਸ ਲਈ ਉਸਨੂੰ ਅਗਾਊਂ ਜ਼ਮਾਨਤ ਨਾ ਦਿੱਤੀ ਜਾਵੇ। ਵਕੀਲਾਂ ਦੀ ਬੇਨਤੀ ’ਤੇ ਅਦਾਲਤ ਨੇ ਅਜੈਪ੍ਰੀਤ ਨੂੰ ਜਾਂਚ 'ਚ ਸਹਿਯੋਗ ਕਰਨ ਦਾ ਇੱਕ ਮੌਕਾ ਹੋਰ ਦਿੰਦੇ ਹੋਏ ਸੁਣਵਾਈ ਦੋ ਦਿਨ ਲਈ ਮੁਲਤਵੀ ਕਰ ਦਿੱਤੀ ਸੀ। ਸੁਣਵਾਈ ਪੂਰੀ ਹੋਣ ਤੋਂ ਬਾਅਦ ਐੱਸ. ਆਈ. ਟੀ. ਮੈਂਬਰ ਨੂੰ ਅਜੈਪ੍ਰੀਤ ਵਲੋਂ ਧਮਕੀ ਦਿੱਤੀ ਗਈ ਕਿ ਜ਼ਮਾਨਤ ਦਾ ਵਿਰੋਧ ਕਿਉਂ ਕੀਤਾ ਗਿਆ। ਐੱਸ. ਆਈ. ਟੀ. ਦੇ ਮੈਂਬਰ ਨੇ ਅਦਾਲਤ 'ਚ ਪਰਤ ਕੇ ਧਮਕੀ ਵਾਲੀ ਗੱਲ ਜੱਜ ਨੂੰ ਦੱਸੀ, ਜਿਨ੍ਹਾਂ ਨੇ ਨੋਟਿਸ ਲੈਂਦੇ ਹੋਏ ਅਜੈਪ੍ਰੀਤ ਦੀ ਗ੍ਰਿਫ਼ਤਾਰੀ ’ਤੇ ਲੱਗੀ ਰੋਕ ਹਟਾ ਦਿੱਤੀ ਅਤੇ ਪਟੀਸ਼ਨ ਵਾਪਸ ਲੈਣ ਦੀ ਛੋਟ ਦਿੰਦੇ ਹੋਏ ਖਾਰਜ ਕਰ ਦਿੱਤੀ ਹੈ।      
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News