ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਖੁੱਲ੍ਹੀ ਚਿੱਠੀ 'ਤੇ ਸਿਮਰਜੀਤ ਬੈਂਸ ਦੀ ਤਿੱਖੀ ਪ੍ਰਤੀਕਿਰਿਆ

Wednesday, Mar 22, 2023 - 05:53 PM (IST)

ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਖੁੱਲ੍ਹੀ ਚਿੱਠੀ 'ਤੇ ਸਿਮਰਜੀਤ ਬੈਂਸ ਦੀ ਤਿੱਖੀ ਪ੍ਰਤੀਕਿਰਿਆ

ਲੁਧਿਆਣਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੱਲੋਂ ਪੰਜਾਬੀਆਂ ਦੇ ਨਾਮ 'ਤੇ ਚਿੱਠੀ 'ਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਦੀ ਸਾਂਤੀ ਨੂੰ ਲਾਬੂ ਲਾਉਣ ਦੀ ਨੀਂਹ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਰਾਜ ਤੋਂ ਰੱਖੀ ਗਈ ਸੀ। ਉਨ੍ਹਾਂ ਬਾਦਲ ਦੇ ਕਾਰਜਕਾਲ ਵਿਚ ਵੱਡੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 1978 ਵਿਚ ਸ੍ਰੀ ਅਮਿੰਤਸਰ ਵਿਚ ਨਿਰੰਕਾਰੀ ਕਾਂਡ ਵਾਪਰਿਆ ਸੀ, ਜਿਸ ਵਿਚ ਲਗਭਗ 13 ਸਿੰਘ ਸ਼ਹੀਦ ਹੋਏ ਤੇ ਉਸ ਕਾਂਡ ਦੇ ਸਾਜ਼ਿਸ਼ਘੜਤਾ ਨੂੰ ਬਾਦਲ ਨੇ ਸੁੱਰਖਿਅਤ ਪੰਜਾਬ ਤੋ ਬਾਹਰ ਭੇਜ ਦਿੱਤਾ ਸੀ। ਇਸ ਤੋਂ ਇਲਾਵਾ ਲੁਧਿਆਣਾ ਵਿਚ 2011 ਵਾਪਰੇ ਆਸੂਤੋਸ ਕਾਂਡ ਵਿਚ ਦਰਸ਼ਨ ਸਿੰਘ ਲੁਹਾਰਾ ਨੂੰ ਸ਼ਹੀਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਾਦਲ ਆਪਣੇ ਰਾਜ ਵਿਚ ਸ਼ਾਂਤੀ ਰੱਖਣ ਦੀਆਂ ਢੀਗਾਂ ਮਾਰ ਰਹੇ ਹਨ ਪਰ ਇਨ੍ਹਾਂ ਦੇ ਕਾਰਜਕਾਲ 'ਚ 2014 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਤੇ ਇਨਸਾਫ ਮੰਗਦੀਆਂ ਬੇਦੋਸ਼ੀਆਂ ਸੰਗਤਾਂ 'ਤੇ ਹਮਲਾ ਕੀਤਾ, ਜਿਸ 'ਚ ਕਈ ਸਿੰਘ ਜ਼ਖ਼ਮੀ ਹੋਏ ਅਤੇ ਦੋ ਸਿੰਘ ਸ਼ਹੀਦ ਹੋਏ।

ਇਹ ਵੀ ਪੜ੍ਹੋ- ਮੋਗਾ 'ਚ ਦਿਨ ਚੜ੍ਹਦੇ ਹੀ ਅਧਿਆਪਕਾ ਨਾਲ ਵਾਪਰਿਆ ਦਰਦਨਾਕ ਹਾਦਸਾ, ਮੌਕੇ 'ਤੇ ਹੀ ਟੁੱਟ ਗਈ ਸਾਹਾਂ ਦੀ ਡੋਰ

ਸਿਮਰਜੀਤ ਬੈਂਸ ਨੇ ਸਵਾਲ ਕਰਦਿਆਂ ਪੁੱਛਿਆ ਕਿ ਪ੍ਰਕਾਸ਼ ਸਿੰਘ ਬਾਦਲ ਕਿਹੜੀ ਸ਼ਾਂਤੀ ਦੀ ਗੱਲ ਕਰ ਰਹੇ ਹਨ? ਉਨ੍ਹਾਂ ਆਖਿਆ ਕਿ ਬਾਦਲ ਲੰਮਾ ਸਮਾਂ ਕੇਂਦਰ ਨਾਲ ਸਾਂਝ ਰਹੀ ਪਰ ਉਨ੍ਹਾਂ ਪੰਜਾਬ ਹੱਕਾਂ ਜਿਵੇਂ ਕੀ ਪੰਜਾਬ ਦੇ ਪਾਣੀਆਂ, ਪੰਜਾਬ ਨੂੰ ਵੱਧ ਅਧਿਕਾਰੀ ਦੇਣ, ਸੂਬੇ ਨੂੰ ਆਪਣੀ ਰਾਜਧਾਨ ਚੰਡੀਗੜ੍ਹ ਦੇਣ ਲਈ ਕਦੇ ਕੇਂਦਰ ਦਾ ਦਰਵਾਜ਼ਾ ਨਹੀ ਖੜਕਾਇਆ। ਬਾਦਲ ਪਰਿਵਾਰ ਨੇ ਕੇਂਦਰ ਵਿਚ ਭਾਈਵਾਲ ਹੁੰਦਿਆਂ ਪੰਜਾਬ ਦੇ ਮੁੱਦਿਆਂ ਦੀ ਥਾਂ ਪਰਿਵਾਰ ਨੂੰ ਕੇਂਦਰ ਵਿਚ ਕੁਰਸੀ ਦਿਵਾਉਣ ਨੂੰ ਪਹਿਲ ਦਿੱਤੀ ਤੇ ਕਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕੀਤੀ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਨਾਭਾ ਜੇਲ੍ਹ ਬ੍ਰੇਕ ਕਾਂਡ 'ਚ ਸਾਢੇ 7 ਸਾਲ ਬਾਅਦ 22 ਮੁਲਜ਼ਮ ਦੋਸ਼ੀ ਕਰਾਰ

ਬੈਂਸ ਨੇ ਆਖਿਆ ਕਿ ਬਾਦਲ ਦੇ ਰਾਜ ਵਿੱਚ ਹੀ ਚਿੱਟੇ ਦੀ ਗੰਦਗੀ ਦਾ ਬੂਟਾ ਪੰਜਾਬ 'ਚ ਲੱਗਿਆ ਅਤੇ ਨਸ਼ਾ ਮਾਫੀਆ ਤੇ ਰੇਤ ਮਾਫੀਆ ਇਨ੍ਹਾਂ ਦੇ ਰਾਜ 'ਚ ਹੀ ਸ਼ੁਰੂ ਹੋਇਆ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਪਰਿਵਾਰ ਮੋਹ ਵਿਚ ਪੰਜਾਬ, ਪੰਜਾਬੀਆਂ ਅਤੇ ਸਿੱਖਾਂ ਦੇ ਹੱਕਾਂ ਨੂੰ ਦਾਅ 'ਤੇ ਲਾ ਰੱਖਿਆ। ਬਾਦਲ ਦੇ ਸਮੇਂ ਦੇ ਬੀਜੇ ਕੰਢੇ ਅੱਜ ਪੰਜਾਬੀਆਂ ਅਤੇ ਸਿੱਖਾਂ ਨੂੰ ਚੁੱਗਣੇ ਪੈ ਰਹੇ ਹਨ। ਬਾਦਲ ਪਰਿਵਾਰ ਦੇ ਪੈਰਾਂ ਥੱਲੋ ਹੁਣ ਸਿਆਸੀ ਜ਼ਮੀਨ ਖਿਸਕ ਰਹੀ ਹੈ ਤੇ ਹੁਣ ਬਾਦਲ ਪਰਿਵਾਰ ਤਰਲੋ ਮੱਛੀ ਹੋ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਲੋਕ ਹੁਣ ਬਾਦਲ ਪਰਿਵਾਰ ਨੂੰ ਮੂੰਹ ਨਹੀਂ ਲਾਉਣਗੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News