ਸਿੱਧੂ ਵਲੋਂ ਏਅਰ ਸਟ੍ਰਾਈਕ ''ਤੇ ਦਿੱਤੇ ਬਿਆਨ ''ਤੇ ਬੋਲੇ ਬੈਂਸ
Tuesday, Mar 05, 2019 - 07:01 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ) : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਲੋਂ ਏਅਰ ਸਟ੍ਰਾਈਕ 'ਤੇ ਚੁੱਕੇ ਸਵਾਲ ਦੀ ਨਿੰਦਾ ਕੀਤੀ ਹੈ। ਬੈਂਸ ਦਾ ਕਹਿਣਾ ਹੈ ਕਿ ਸਟ੍ਰਾਈਕ 'ਤੇ ਕਿਸੇ ਨੂੰ ਵੀ ਸਿਆਸਤ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਨਵਜੋਤ ਸਿੱਧੂ ਦਾ ਏਅਰ ਸਟ੍ਰਾਈਕ 'ਤੇ ਅਜਿਹਾ ਬਿਆਨ ਦੇਣਾ ਬਹੁਤ ਗਲਤ ਹੈ।
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਬੀਤੇ ਦਿਨੀਂ ਟਵੀਟ ਕਰਕੇ ਏਅਰ ਸਟਰਾਈਕ 'ਤੇ ਸਵਾਲ ਚੁੱਕੇ ਸਨ, ਜਿਸ ਤੋਂ ਬਾਅਦ ਉਹ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਇਸ ਤੋਂ ਪਹਿਲਾਂ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਵੀ ਸਿੱਧੂ ਦੇ ਬਿਆਨ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਸਿੱਧੂ ਨੂੰ ਦੇਸ਼ ਦਾ ਗੱਦਾਰ ਕਿਹਾ ਸੀ।
