ਦੇਖੋ ਕਿਵੇਂ, ਬੈਂਸ ਨੇ ਕਰਜ਼ਾਈ ਕਿਸਾਨਾਂ ਦੀਆਂ ਤਸਵੀਰਾਂ ਜਨਤਕ ਕਰਨ ਵਾਲੇ ਬੈਂਕ ਮੁਲਾਜ਼ਮਾਂ ਨੂੰ ਲਾਈ ਝਾੜ (ਵੀਡੀਓ)

Saturday, Aug 05, 2017 - 02:14 PM (IST)

ਲੁਧਿਆਣਾ— ਕਰਜ਼ਾ ਵਾਪਸ ਨਾ ਕਰ ਸਕਣ ਵਾਲੇ ਕਿਸਾਨਾਂ ਨੂੰ ਡਿਫਾਲਟਰ ਐਲਾਨ ਕੇ ਉਨ੍ਹਾਂ ਦੀਆਂ ਤਸਵੀਰਾਂ ਬੈਂਕਾਂ ਦੇ ਨੋਟਿਸ ਬੋਰਡ 'ਤੇ ਚਿਪਕਾਉਣ ਦੇ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਕਿਸਾਨਾਂ ਦੇ ਹੱਕ ਵਿਚ ਉੱਤਰ ਆਏੇ। ਉਨ੍ਹਾਂ ਨੇ ਸੰਬੰਧਤ ਸਟੇਟ ਬੈਂਕ ਆਫ ਇੰਡੀਆ ਦੀ ਸਮਰਾਲਾ (ਜ਼ਿਲਾ ਲੁਧਿਆਣਾ) ਬ੍ਰਾਂਚ ਵਿਖੇ ਪਹੁੰਚ ਕੇ ਉੱਥੇ ਬੈਂਕ ਮੈਨੇਜਰ ਦੇ ਸਾਹਮਣੇ ਜਾ ਕੇ ਕਿਸਾਨਾਂ ਦੀਆਂ ਤਸਵੀਰਾਂ ਨੋਟਿਸ ਬੋਰਡ 'ਤੇ ਲਗਾਉਣ ਦਾ ਵਿਰੋਧ ਕੀਤਾ। ਜਿਸ ਤੋਂ ਬਾਅਦ ਬੈਂਕ ਮੈਨੇਜਰ ਨੇ ਆਪਣੇ ਸੀਨੀਅਰ ਅਧਿਕਾਰੀ ਨਾਲ ਵਿਧਾਇਕ ਦੀ ਗੱਲ ਫੋਨ 'ਤੇ ਕਰਵਾਈ ਅਤੇ ਬੈਂਸ ਦੇ ਸਖਤ ਇਤਰਾਜ਼ ਨੂੰ ਦੇਖਦੇ ਹੋਏ ਸੀਨੀਅਰ ਅਧਿਕਾਰੀ ਨੇ ਗਲਤੀ ਮੰਨਦੇ ਹੋਏ ਕਿਸਾਨਾਂ ਦੀਆਂ ਤਸਵੀਰਾਂ ਨੂੰ ਨੋਟਿਸ ਬੋਰਡ ਤੋਂ ਹਟਾਉਣ ਦੇ ਹੁਕਮ ਦਿੱਤੇ। ਇਸ ਤੋਂ ਬਾਅਦ ਬੈਂਕ ਸਟਾਫ ਨੇ ਨੋਟਿਸ ਬੋਰਡ ਤੋਂ ਕਿਸਾਨਾਂ ਦੀਆਂ ਤਸਵੀਰਾਂ ਹਟਾ ਦਿੱਤੀਆਂ। 
ਇਸ ਮੌਕੇ ਵਿਧਾਇਕ ਨੇ ਸੋਸ਼ਲ ਮੀਡੀਆ 'ਤੇ ਵੀ ਇਸ ਪੂਰੀ ਘਟਨਾ ਨੂੰ ਸਾਂਝਾ ਕੀਤਾ ਅਤੇ ਕਿਹਾ ਕਿ ਕਿਸੀ ਵੀ ਬੈਂਕ ਦੇ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਸ ਇਸ ਤਰ੍ਹਾਂ ਕਿਸੇ ਨੂੰ ਸਮਾਜਕ ਤੌਰ 'ਤੇ ਬਦਨਾਮ ਕਰੇ। ਉਨ੍ਹਾਂ ਨੇ ਬੈਂਕ ਜਾਣਬੁੱਝ ਕੇ ਗਰੀਬ ਕਿਸਾਨਾਂ ਦੀ ਬਦਨਾਮੀ ਕਰ ਰਿਹਾ ਹੈ ਜਦੋਂ ਕਿ ਕਈ ਕਾਰੋਬਾਰੀ ਲੋਕ ਲੱਖਾਂ-ਕਰੋੜਾਂ ਦੇ ਕਰਜ਼ਦਾਰ ਹਨ ਅਤੇ ਬੈਂਕ ਉਨ੍ਹਾਂ ਦੀਆਂ ਤਸਵੀਰਾਂ ਕਿੰਨੀਆਂ ਕੁ ਨੋਟਿਸ ਬੋਰਡਾਂ 'ਤੇ ਲਗਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੈ ਅਤੇ ਬੈਂਕ ਅਜਿਹਾ ਕਰਕੇ ਕਿਸਾਨਾਂ ਨੂੰ ਖੁਦਕੁਸ਼ੀ ਦੀ ਰਾਹ 'ਤੇ ਤੋਰ ਰਹੇ ਹਨ।


Related News