ਵਿਧਵਾ ਜਨਾਨੀ ਵੱਲੋਂ ''ਵਿਧਾਇਕ ਬੈਂਸ'' ''ਤੇ ਲਾਏ ਜਬਰ-ਜ਼ਿਨਾਹ ਦੇ ਦੋਸ਼ਾਂ ਸਬੰਧੀ ਆਇਆ ਨਵਾਂ ਮੋੜ

11/19/2020 8:59:06 AM

ਲੁਧਿਆਣਾ (ਜ. ਬ.) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਪੀੜਤ ਜਨਾਨੀ ਵੱਲੋਂ ਜਬਰ-ਜ਼ਿਨਾਹ ਕਰਨ ਦੇ ਸੰਗੀਨ ਦੋਸ਼ ਲਾਉਣ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ’ਚ ਪੀੜਤਾ ਨੇ ਜੁਆਇੰਟ ਪੁਲਸ ਕਮਿਸ਼ਨਰ ਨੂੰ ਦਿੱਤੇ ਬਿਆਨਾਂ ’ਚ ਬੈਂਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਜੇ. ਪੀ. ਨੱਡਾ ਵੱਲੋਂ ਪੰਜਾਬ 'ਚ ਭਾਜਪਾ ਦਫ਼ਤਰਾਂ ਦੇ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਮੁਲਤਵੀ

ਉਸ ਨੇ ਕਿਹਾ ਕਿ ਜੇਕਰ ਉਸ ਨੂੰ ਨਿਆਂ ਨਾ ਮਿਲਿਆ ਤਾਂ ਉਹ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਵੇਗੀ। ਪੀੜਤ ਜਨਾਨੀ ਨੇ ਪੁਲਸ ਕਮਿਸ਼ਨਰ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਸ਼ਰੇਆਮ ਵਿਧਾਇਕ ਬੈਂਸ ’ਤੇ ਉਸ ਨਾਲ ਕਈ ਵਾਰ ਜਬਰ-ਜ਼ਿਨਾਹ ਕਰਨ ਦਾ ਦੋਸ਼ ਲਾਇਆ ਹੈ। ਉਧਰ ਜਦੋਂ ਇਸ ਸਬੰਧੀ ਜੁਆਇੰਟ ਪੁਲਸ ਕਮਿਸ਼ਨਰ ਕੰਵਰਦੀਪ ਕੌਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਜਨਾਨੀ ਨੇ ਆਪਣੇ ਬਿਆਨ ਦਰਜ ਕਰਵਾਏ ਹਨ।

ਇਹ ਵੀ ਪੜ੍ਹੋ : 2 ਬੱਚਿਆਂ ਦੇ ਪਿਓ ਲਈ ਨਸੂਰ ਬਣਿਆ ਪ੍ਰੇਮਿਕਾ ਦਾ ਇਸ਼ਕ, ਪਤਨੀ ਨੇ ਬਥੇਰੇ ਦਿਲਾਸੇ ਦਿੱਤੇ ਪਰ ਹੋਣੀ ਨਾ ਟਲੀ

ਇਸ ਸਾਰੇ ਕੇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੀ ਅਗਲੀ ਪ੍ਰਕਿਰਿਆ ਸ਼ੁਰੂ ਹੋਵੇਗੀ। ਅਜੇ ਜਨਾਨੀ ਵੱਲੋਂ ਸਬੂਤ ਦੇਣ ਦੀ ਗੱਲ ਕਹੀ ਗਈ ਹੈ। ਉਸ ਦੇ ਆਧਾਰ ’ਤੇ ਜੋ ਕਾਨੂੰਨੀ ਕਾਰਵਾਈ ਬਣੇਗੀ, ਉਹ ਹੋਵੇਗੀ। ਦੱਸ ਦੇਈਏ ਕਿ ਇਹ ਕੇਸ ਇਕ ਪ੍ਰਾਪਰਟੀ ਡੀਲਰ ਨੂੰ ਮਕਾਨ ਦਾ ਕਬਜ਼ਾ ਦੇਣ ਤੋਂ ਬਾਅਦ ਰੁਪਏ ਲੈਣ ਦਾ ਹੈ, ਜਿਸ ’ਤੇ ਜਨਾਨੀ ਨੂੰ ਕਿਸ਼ਤਾਂ ਦੇ ਹਿਸਾਬ ਨਾਲ ਰੁਪਏ ਮਿਲਣ ’ਤੇ ਉਸ ਨੂੰ ਬੈਂਸ ਦੇ ਸਾਹਮਣੇ ਪੇਸ਼ ਹੋਣਾ ਪੈਂਦਾ ਸੀ।

ਇਹ ਵੀ ਪੜ੍ਹੋ : ਮੌਲੀਜਾਗਰਾਂ ਦੇ ਜੰਗਲੀ ਇਲਾਕੇ 'ਚੋਂ ਮਿਲਿਆ 'ਕੰਕਾਲ', ਲੋਕਾਂ 'ਚ ਫੈਲੀ ਦਹਿਸ਼ਤ

ਹੁਣ ਪੀੜਤ ਜਨਾਨੀ ਆਪਣੇ ਨਾਲ ਹੋਏ ਇਸ ਘਿਨੌਣੇ ਕਾਰਜ ਲਈ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਗੁਹਾਰ ਲਾਈ ਬੈਠੀ ਹੈ। ਦੂਜੇ ਪਾਸੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਪਣੇ ’ਤੇ ਲਾਏ ਦੋਸ਼ਾਂ ਨੂੰ ਸਿਰਿਓਂ ਨਕਾਰ ਰਹੇ ਹਨ ਅਤੇ ਇਸ ਸਾਰੇ ਕਾਂਡ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਹੇ ਹਨ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਸ ਕੇਸ ’ਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ।


 


Babita

Content Editor

Related News