16 ਨੂੰ ਕੈਪਟਨ ਦੇ ਮਹਿਲ ਦਾ ਕੁੰਡਾ ਖੜਕਾਉਣਗੇ ਖਹਿਰਾ ਤੇ ਬੈਂਸ

Thursday, Dec 06, 2018 - 02:34 PM (IST)

16 ਨੂੰ ਕੈਪਟਨ ਦੇ ਮਹਿਲ ਦਾ ਕੁੰਡਾ ਖੜਕਾਉਣਗੇ ਖਹਿਰਾ ਤੇ ਬੈਂਸ

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ 'ਆਪ' ਦੇ ਬਾਗੀ ਧੜੇ ਦੇ ਨੇਤਾ ਸੁਖਪਾਲ ਖਹਿਰਾ ਵਲੋਂ 16 ਦਸੰਬਰ ਨੂੰ ਇਨਸਾਫ ਮਾਰਚ ਕੱਢਿਆ ਜਾਵੇਗਾ, ਜਿਸ ਤਹਿਤ ਵੱਡੀ ਗਿਣਤੀ 'ਚ ਸਿੱਖ ਜੱਥੇਬੰਦੀਆਂ ਸਮੇਤ ਖਹਿਰਾ ਅਤੇ ਬੈਂਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦਾ ਕੁੰਡਾ ਖੜਕਾ ਕੇ ਉਨ੍ਹਾਂ ਵਲੋਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਯਾਦ ਦੁਆਉਣਗੇ। ਇਸ ਬਾਰੇ ਬੋਲਦਿਆਂ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਇਸ ਇਨਸਾਫ ਮਾਰਚ 'ਚ ਦੋਆਬੇ, ਮਾਝੇ ਤੇ ਮਾਲਵੇ ਤੋਂ ਲੋਕਾਂ ਦਾ ਭਾਰੀ ਇਕੱਠ ਹੋਵੇਗਾ ਅਤੇ ਸਭ ਨੂੰ ਨਾਲ ਲੈ ਕੇ ਪਟਿਆਲਾ ਵੱਲ ਕੂਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਇਨਸਾਫ ਮਾਰਚ ਲਈ ਟਕਸਾਲੀਆਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸੁਖਪਾਲ ਖਹਿਰਾ ਅਤੇ ਉਹ ਸਰਦ ਰੁੱਤ ਸੈਸ਼ਨ 'ਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਨੇ ਵਿਧਾਨ ਸਭਾ ਦੇ ਇਸ ਸੈਸ਼ਨ ਨੂੰ ਸਿਰਫ ਇਕ ਡਰਾਮਾ ਕਰਾਰ ਦਿੱਤਾ ਹੈ। ਐੱਨ. ਆਰ. ਆਈਜ਼ ਬਾਰੇ ਬੋਲਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਸਾਲ 2019 'ਚ ਪੰਜਾਬ ਦੇ ਹਿਤੈਸ਼ੀਆਂ ਨੂੰ ਇਕ ਮੰਚ 'ਤੇ ਇਕੱਠਾ ਕਰਨਗੇ। 
 


author

Babita

Content Editor

Related News