ਪਾਣੀ ਦੇ ਮੁੱਦੇ ''ਤੇ ਬੈਂਸ-ਬਾਜਵਾ ਵਿਚਕਾਰ ਛਿੜੀ ਬਹਿਸ

07/10/2019 4:22:48 PM

ਲੁਧਿਆਣਾ (ਨਰਿੰਦਰ) : ਗੁਆਂਢੀ ਸੂਬੇ ਰਾਜਸਥਾਨ ਤੋਂ ਪਾਣੀ ਦੀ ਵਸੂਲੀ ਕਰਨ ਦਾ ਮੁੱਦਾ ਭਖਦਾ ਹੀ ਜਾ ਰਿਹਾ ਹੈ ਅਤੇ ਇਸ ਨੂੰ ਲੈ ਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਿਚਕਾਰ ਬਹਿਸ ਛਿੜ ਗਈ ਹੈ। ਬਾਜਵਾ ਮੁਤਾਬਕ ਪੰਜਾਬ, ਰਾਜਸਥਾਨ ਤੋਂ ਪੈਸਾ ਮੰਗਦਾ ਹੈ ਤਾਂ ਹਿਮਾਚਲ ਵੀ ਪੰਜਾਬ ਤੋਂ ਆਪਣਾ ਹਿੱਸਾ ਮੰਗੇਗਾ। ਇਸ 'ਤੇ ਸਿਮਰਜੀਤ ਬੈਂਸ ਨੇ ਤ੍ਰਿਪਤ ਬਾਜਵਾ ਨੂੰ ਅਗਿਆਨੀ ਤੱਕ ਕਹਿ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਕੁਦਰਤੀ ਪਾਣੀਆਂ ਦੀ ਕੋਈ ਵੀ ਵਸੂਲੀ ਨਹੀਂ ਹੁੰਦੀ। ਸਿਰਫ ਉਨ੍ਹਾਂ ਪਾਣੀਆਂ ਦੀ ਵਸੂਲੀ ਹੁੰਦੀ ਹੈ, ਜੋ ਕਿਸੇ ਸੂਬੇ ਵੱਲੋਂ ਦੂਜੇ ਸੂਬੇ ਨੂੰ ਨਹਿਰ, ਸੂਏ ਜਾਂ ਨਾਲਿਆਂ ਰਾਹੀਂ ਦਿੱਤਾ ਜਾਂਦਾ ਹੈ। ਬੈਂਸ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਵਲੋਂ ਸੂਬੇ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ ਗਿਆ, ਸਗੋਂ ਇਨ੍ਹਾਂ ਨੇ ਮਿਲ ਕੇ ਲੋਕਾਂ ਨੂੰ ਮੂਰਖ ਬਣਾਇਆ ਹੈ।


Babita

Content Editor

Related News