ਸਿਮਰਜੀਤ ਬੈਂਸ ਨੂੰ ਫਿਰ ਧਮਕੀ, ਹੁਣ ਵਿਦੇਸ਼ ਤੋਂ ਆਈ ਚਿੱਠੀ

Tuesday, May 14, 2019 - 11:39 AM (IST)

ਸਿਮਰਜੀਤ ਬੈਂਸ ਨੂੰ ਫਿਰ ਧਮਕੀ, ਹੁਣ ਵਿਦੇਸ਼ ਤੋਂ ਆਈ ਚਿੱਠੀ

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਹੁਣ ਕੈਨੇਡਾ ਤੋਂ ਧਮਕੀ ਭਰੀ ਚਿੱਠੀ ਮਿਲੀ ਹੈ। ਚਿੱਠੀ ਭੇਜਣ ਵਾਲੇ ਨੇ ਬੈਂਸ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਚਿੱਠੀ ਵਿਦੇਸ਼ 'ਚ ਬੈਠੇ ਨਸ਼ਾ ਤਸਕਰਾਂ ਨੇ ਭੇਜੀ ਹੈ। ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਸ ਬਾਰੇ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨਾਲ ਕੀਤੀ ਹੈ ਅਤੇ ਕਮਿਸ਼ਨਰ ਨੇ ਉਨ੍ਹਾਂ ਨੂੰ ਜਾਂਚ ਦਾ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਿਮਰਜੀਤ ਸਿੰਘ ਬੈਂਸ ਨੂੰ ਗੈਂਗਸਟਰ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਹੁਣ ਪੁਲਸ ਜਾਂਚ ਕਰਨ 'ਚ ਜੁੱਟੀ ਹੋਈ ਹੈ ਕਿ ਚਿੱਠੀ ਵਿਦੇਸ਼ ਤੋਂ ਆਈ ਹੈ ਜਾਂ ਫਿਰ ਇਹ ਕਿਸੇ ਦੀ ਸ਼ਰਾਰਤ ਹੈ। 
 


author

Babita

Content Editor

Related News