ਬਰਨਾਲਾ ਜੇਲ੍ਹ ''ਚੋਂ ਇੱਕ ਸਿੰਮ ਕਾਰਡ ਬਰਾਮਦ
Sunday, Jul 07, 2024 - 02:28 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਜੇਲ੍ਹ ਵਿਚੋਂ ਇੱਕ ਸਿੰਮ ਕਾਰਡ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਦੀਪ ਮਲਿਕ ਨੇ ਦਸਿਆ ਕਿ ਥਾਣਾ ਸਿਟੀ-1 ਬਰਨਾਲਾ ਦੀ ਪੁਲਸ ਪਾਰਟੀ ਗੁਪਤਾ ਸੂਚਨਾ ਅਨੁਸਾਰ ਜੇਲ੍ਹ ਦੀ ਬੈਰਕ ਨੰਬਰ-2 ਦੀ ਅਚਾਨਕ ਤਲਾਸ਼ੀ ਕੀਤੀ ਗਈ।
ਤਲਾਸ਼ੀ ਦੌਰਾਨ ਬੈਰਕ ਨੰਬਰ-2 ਦੇ ਹਵਾਲਾਤੀ ਹਰਿੰਦਰਜੀਤ ਸਿੰਘ ਉਰਫ਼ ਸੰਨੀ ਵਾਸੀ ਘੁੰਮਾਣਾ ਦੇ ਬੈਗ ਵਿਚ ਪਏ ਅੰਡਰਵੀਅਰ ਵਿਚ ਦਵਾਈ ਵਾਲੇ ਖਾਲੀ ਛੋਟੇ ਪੱਤੇ ਵਿਚ ਲਪੇਟਿਆ ਸਿੰਮ ਕਾਰਡ ਵਾਰਡ ਨਿਰਭੈ ਸਿੰਘ ਨੇ ਬਰਾਮਦ ਕੀਤਾ। ਜਿਸ ’ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।