ਚੋਣ ਨਤੀਜੇ ਤੋਂ ਬਾਅਦ ਛਾਇਆ ਮੋਤੀ ਮਹਿਲ ’ਚ ਸੰਨਾਟਾ

Friday, Mar 11, 2022 - 12:33 AM (IST)

ਚੋਣ ਨਤੀਜੇ ਤੋਂ ਬਾਅਦ ਛਾਇਆ ਮੋਤੀ ਮਹਿਲ ’ਚ ਸੰਨਾਟਾ

ਪਟਿਆਲਾ (ਰਾਜੇਸ਼ ਪੰਜੌਲਾ)- ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੌਰਾਨ ਜਿਥੇ ਕਾਂਗਰਸ ਦਾ ਸਫਾਇਆ ਹੋ ਗਿਆ ਹੈ, ਉਥੇ ਹੀ 2002 ਤੋਂ ਲਗਾਤਾਰ ਪਟਿਆਲਾ ਸ਼ਹਿਰੀ ਹਲਕੇ ਤੋਂ ਚੋਣ ਜਿੱਤਦੇ ਆ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਕਰਾਰੀ ਹਾਰ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪਟਿਆਲਾ ਦੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ 19873 ਵੋਟਾਂ ਨਾਲ ਹਰਾਇਆ ਹੈ।

ਇਹ ਵੀ ਪੜ੍ਹੋ : ਹਲਕੇ ’ਚ ਪਹੁੰਚਣ ’ਤੇ ਲਾਡੀ ਸ਼ੇਰੋਵਾਲੀਆ ਦਾ ਹੋਇਆ ਢੋਲ-ਧਮੱਕੇ ਨਾਲ ਸਵਾਗਤ

ਕੈਪਟਨ ਦੀ ਹਾਰ ਤੋਂ ਬਾਅਦ ਮੋਤੀ ਮਹਿਲ ’ਚ ਪੂਰੀ ਤਰ੍ਹਾਂ ਸੰਨਾਟਾ ਦਿਖਾਈ ਦਿੱਤਾ ਜਿਸ ਮਹਿਲ ’ਚ ਦਿਨਭਰ ਰੌਣਕ ਰਹਿੰਦੀ ਸੀ, ਉਥੇ ਪੂਰੀ ਤਰ੍ਹਾਂ ਸੰਨਾਟਾ ਦੇਖਣ ਨੂੰ ਮਿਲਿਆ। ਮੋਤੀ ਮਹਿਲ ਦੀਆਂ ਲਾਈਟਾਂ ਬੰਦ ਦਿਖਾਈ ਦਿੱਤੀਆਂ। ਕੋਈ ਵੀ ਵਰਕਰ ਮੋਤੀ ਮਹਿਲ ’ਚ ਨਹੀਂ ਦਿਖਾਈ ਦਿੱਤਾ ਅਤੇ ਨਾ ਹੀ ਕੋਈ ਸੁਰੱਖਿਆ ਦਿਖਾਈ ਦਿੱਤੀ। ਇਸ ਤੋਂ ਪਹਿਲਾਂ ਹਰ ਚੋਣ ਤੋਂ ਬਾਅਦ ਮੋਤੀ ਮਹਿਲ ’ਚ ਵਰਕਰਾਂ ਦਾ ਤਾਂਤਾ ਲੱਗਿਆ ਰਹਿੰਦਾ ਸੀ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ’ਚ ਵਧਾਇਆ ਪੰਜਾਬ ਦੇ ਵਰਕਰਾਂ ਦਾ ਮਨੋਬਲ

2002 ਤੋਂ ਬਾਅਦ ਸਿਰਫ ਮਹਾਰਾਣੀ ਪ੍ਰਨੀਤ ਕੌਰ 2014 ਦੀ ਲੋਕ ਸਭਾ ਚੋਣਾਂ ਹਾਰੇ ਸਨ, ਜਦੋਂ ਕਿ ਬਾਕੀ ਸਾਰਿਆ ਚੋਣਾਂ ਮੋਤੀ ਮਹਿਲ ਵੱਲੋਂ ਜਿੱਤਿਆਂ ਗਈਆਂ ਸਨ। ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣ ਹਾਰੇ ਹਨ, ਜਿਸ ਕਰ ਕੇ ਜਿਥੇ ਮੋਤੀ ਬਾਗ ਨੂੰ ਵੱਡਾ ਝਟਕਾ ਲੱਗਿਆ ਹੈ, ਉੱਥੀ ਹੀ ਸਮਰਥਕ ਵੀ ਸੁੰਨ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡ ਕੇ ਪੰਜਾਬ ਲੋਕ ਕਾਂਗਰਸ ਦਾ ਨਿਰਮਾਣ ਕੀਤਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 'ਆਪ' ਦੀ ਹੂੰਝਾਫੇਰ ਜਿੱਤ, ਜਾਣੋ ਕਿਹੜੇ ਹਲਕੇ ਤੋਂ ਕਿਸ ਪਾਰਟੀ ਦਾ ਉਮੀਦਵਾਰ ਰਿਹਾ ਜੇਤੂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News