ਸਿੱਖਾਂ ਲਈ ਬੇਹੱਦ ਨਮੋਸ਼ੀ ਦੀ ਗੱਲ, ਦੇਸ਼ ''ਚ ਸਭ ਤੋਂ ਖਰਾਬ ਹੈ ਲਿੰਗਅਨੁਪਾਤ

08/27/2015 5:16:29 PM

ਨਵੀਂ ਦਿੱਲੀ— ਦੇਸ਼ ਵਿਚ ਲਿੰਗਅਨੁਪਾਤ ਵਿਚ ਵੱਡਾ ਫਰਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਚ ਜਿੱਥੇ ਪੰਜਾਬ ਸਭ ਤੋਂ ਅੱਗੇ ਹੈ ਅਤੇ ਉਸ ਨੂੰ ਕੁੜੀਮਾਰ ਸੂਬਾ ਕਿਹਾ ਜਾ ਰਿਹਾ ਹੈ, ਉੱਥੇ ਧਰਮ ਦੇ ਆਧਾਰ ''ਤੇ ਗੱਲ ਕੀਤੀ ਜਾਵੇ ਤਾਂ ਸਿੱਖ ਭਾਈਚਾਰੇ ਦਾ ਲਿੰਗ ਅਨੁਪਾਤ ਹੋਰ ਧਰਮਾਂ ਦੇ ਮੁਕਾਬਲੇ ਬੇਹੱਦ ਖਰਾਬ ਹੈ। ਈਸਾਈ ਧਰਮ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਧਰਮਾਂ ਦਾ ਲਿੰਗਅਨੁਪਾਤ ਬਹੁਤ ਖਰਾਬ ਹੈ। 
ਸਾਲ 2011 ਦੀ ਧਰਮ ਆਧਾਰਤ ਜਨਗਣਨਾ ਮੁਤਾਬਕ ਸਿੱਖ ਭਾਈਚਾਰੇ ਵਿਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਬੇਹੱਦ ਘੱਟ ਹੈ। ਸਿੱਖ ਭਾਈਚਾਰੇ ਵਿਚ 1.09 ਕਰੋੜ ਪੁਰਸ਼ ਅਤੇ 98.84 ਲੱਖ ਔਰਤਾਂ ਹਨ ਯਾਨੀ ਕਿ 52.56 ਫੀਸਦੀ ਪੁਰਸ਼ਾਂ ਪਿੱਛੇ ਔਰਤਾਂ ਸਿਰਫ 47.44 ਫੀਸਦੀ ਹੀ ਹਨ। ਅੰਕੜਿਆਂ ਮੁਤਾਬਕ ਦੇਸ਼ ਵਿਚ ਈਸਾਈ ਭਾਈਚਾਰੇ ਵਿਚ ਪੁਰਸ਼ਾਂ ਦੀ ਗਿਣਤੀ 1.37 ਕਰੋੜ ਅਤੇ ਔਰਤਾਂ ਦੀ ਜਨਸੰਖਿਆ 1.40 ਕਰੋੜ ਹੈ। ਦੇਸ਼ ਦਾ ਇਹ ਇਕਲੌਤਾ ਅਜਿਹਾ ਭਾਈਚਾਰਾ ਹੈ, ਜਿੱਥੇ ਲਿੰਗਅਨੁਪਾਤ ਔਰਤਾਂ ਦੇ ਪੱਖ ਵਿਚ ਹੈ। ਦੇਸ਼ ਵਿਚ 96.62 ਕਰੋੜ ਹਿੰਦੂ ਹਨ।


Kulvinder Mahi

News Editor

Related News