‘ਖਾਲਿਸਤਾਨ ਜਨਮਤ ਸੰਗ੍ਰਹਿ’ ਸਬੰਧੀ ਭਾਰਤ ਦੇ ਡਿਮਾਰਸ਼ ’ਤੇ ‘ਸਿੱਖਸ ਫਾਰ ਜਸਟਿਸ’ ਨੇ ਚੁੱਕੇ ਸਵਾਲ

Wednesday, Oct 12, 2022 - 11:56 AM (IST)

‘ਖਾਲਿਸਤਾਨ ਜਨਮਤ ਸੰਗ੍ਰਹਿ’ ਸਬੰਧੀ ਭਾਰਤ ਦੇ ਡਿਮਾਰਸ਼ ’ਤੇ ‘ਸਿੱਖਸ ਫਾਰ ਜਸਟਿਸ’ ਨੇ ਚੁੱਕੇ ਸਵਾਲ

ਜਲੰਧਰ (ਵਿਸ਼ੇਸ਼)–ਵੱਖਵਾਦੀ ਸਮੂਹ ‘ਸਿੱਖਸ ਫਾਰ ਜਸਟਿਸ’(ਐੱਸ. ਐੱਫ਼. ਜੇ.) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰਕੇ ਕੈਨੇਡਾ ਦੇ ਲੋਕਾਂ ਖ਼ਿਲਾਫ਼ ਏਅਰ ਇੰਡੀਆ ਫਲਾਈਟ 182 ’ਤੇ ਗੋਲ਼ੀਬਾਰੀ ਨੂੰ ਹੁਣ ਤਕ ਦਾ ਸਭ ਤੋਂ ਭਿਆਨਕ ਅੱਤਵਾਦੀ ਕਾਰਾ ਦੱਸਿਆ ਹੈ। ਪੰਨੂ ਨੇ ਕਿਹਾ ਕਿ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਤਲਵਿੰਦਰ ਸਿੰਘ ਪਰਮਾਰ ਨੂੰ ਕਦੇ ਵੀ ਕਸੂਰਵਾਰ ਨਹੀਂ ਠਹਿਰਾਇਆ ਗਿਆ ਸੀ, ਜਦੋਂਕਿ ਭਾਰਤੀ ਡਿਪਲੋਮੈਟਾਂ ਸੁਰਿੰਦਰ ਮਲਿਕ, ਬ੍ਰਿਜ ਮੋਹਨ ਲਾਲ ਅਤੇ ਦਵਿੰਦਰ ਸਿੰਘ ਆਹਲੂਵਾਲੀਆ ਨੂੰ ਜੁਲਾਈ 1985 ’ਚ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।

ਐੱਸ. ਐੱਫ਼. ਜੇ. ਦੇ ਜਨਰਲ ਕੌਸਲ ਨੇ ਆਪਣੇ ਵੀਡੀਓ ਮੈਸੇਜ ’ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ‘ਕਨਿਸ਼ਕ ਬੰਬ ਧਮਾਕੇ ਪਿੱਛੇ ਕੌਣ ਹੈ–ਭਾਰਤ ਜਾਂ ਖਾਲਿਸਤਾਨ ਸਿੱਖ ਸਮਰਥਕ’ ’ਤੇ ਐੱਸ. ਐੱਫ਼. ਜੇ. ਦੇ ਨਾਲ ਟੀ. ਵੀ. ’ਤੇ ਲਾਈਵ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ਜੈਸ਼ੰਕਰ ਦੇ ਨਾਲ ਟੀ. ਵੀ. ’ਤੇ ਲਾਈਵ ਬਹਿਸ ਲਈ ਸ਼ਰਤਾਂ ਰੱਖਦੇ ਹੋਏ ਗੁਰਪਤਵੰਤ ਸਿੰਘ ਪੰਨੂ ਨੇ ਕਨਿਸ਼ਕ ਤ੍ਰਾਸਦੀ ’ਚ ਭਾਰਤ ਦੀ ਭੂਮਿਕਾ ’ਤੇ ਕਈ ਸਵਾਲ ਚੁੱਕੇ ਹਨ। ਪੰਨੂ ਨੇ ਸਵਾਲ ਕੀਤਾ ਹੈ ਕਿ ਵਿਦੇਸ਼ ਮੰਤਰੀ ਸਪੱਸ਼ਟ ਕਰਨ ਕਿ ਭਾਰਤੀ ਡਿਪਲੋਮੈਟ ਸੁਰਿੰਦਰ ਮਲਿਕ, ਬ੍ਰਿਜ ਮੋਹਨ ਲਾਲ ਅਤੇ ਦਵਿੰਦਰ ਸਿੰਘ ਆਹਲੂਵਾਲੀਆ ਨੂੰ ਜੁਲਾਈ 1985 ’ਚ ਕੈਨੇਡਾ ਤੋਂ ਕਿਉਂ ਹਟਾਇਆ ਗਿਆ? ਨਾਲ ਹੀ ਪੰਨੂ ਨੇ ਵੀ ਪੁੱਛਿਆ ਹੈ ਕਿ ਭਾਰਤ ਨੇ ਰਿਪੁਦਮਨ ਮਲਿਕ ਅਤੇ ਤਲਵਿੰਦਰ ਸਿੰਘ ਪਰਮਾਰ ਖ਼ਿਲਾਫ਼ ਕਨਿਸ਼ਕ ਬੰਬ ਧਮਾਕੇ ’ਚ ਉਨ੍ਹਾਂ ਦੀ ਕਥਿਤ ਸ਼ਮੂਲੀਅਤ ਦੇ ਦੋਸ਼ ’ਚ ਕਦੇ ਕੋਈ ਅਪਰਾਧਕ ਮਾਮਲਾ ਦਰਜ ਕਿਉਂ ਨਹੀਂ ਕੀਤਾ?

ਇਹ ਵੀ ਪੜ੍ਹੋ: FCI ਦੇ ਚੇਅਰਮੈਨ ਅੱਜ ਤੋਂ 2 ਦਿਨਾ ਦੇ ਪੰਜਾਬ ਦੌਰੇ 'ਤੇ, ਝੋਨੇ ਦੀ ਖ਼ਰੀਦ ਸਬੰਧੀ ਹੋਵੇਗੀ ਸਮੀਖਿਆ

ਰਿਪੁਦਮਨ ਮਲਿਕ ਨੂੰ ਵੀਜ਼ਾ ਦੇਣ ’ਤੇ ਚੁੱਕੇ ਸਵਾਲ

ਵੀਜ਼ਾ ਦੇਣ ’ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਆਖਿਰ ਰਿਪੁਦਮਨ ਸਿੰਘ ਨੂੰ ਵੀਜ਼ਾ ਕਿਉਂ ਜਾਰੀ ਕੀਤਾ ਗਿਆ ਅਤੇ 1994 ’ਚ ਭਾਰਤ ਆਉਣ ਦੀ ਇਜਾਜ਼ਤ ਦਿੱਤੀ ਗਈ। ਪੰਨੂ ਨੇ ਸਵਾਲ ਕਰਦਿਆਂ ਕਿਹਾ ਕਿ ਜਦੋਂ ਰਿਪੁਦਮਨ ਏਅਰ ਇੰਡੀਆ ’ਤੇ ਗੋਲਾਬਾਰੀ ’ਚ ਆਪਣੀ ਭੂਮਿਕਾ ਲਈ ਕੈਨੇਡਾ ’ਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਸੀ ਤਾਂ ਭਾਰਤੀ ਬੈਂਕਾਂ ਨੇ ਰਿਪੁਦਮਨ ਮਲਿਕ ਨੂੰ 200 ਮਿਲੀਅਨ ਡਾਲਰ ਦਾ ਲਾਈਨ ਆਫ਼ ਕ੍ਰੈਡਿਟ ਕਿਉਂ ਜਾਰੀ ਕੀਤਾ। ਪੰਨੂ ਨੇ ਅੱਗੇ ਸਵਾਲ ਕੀਤਾ ਕਿ ਰਿਪੁਦਮਨ ਮਲਿਕ 2019 ਦੌਰਾਨ ਮੋਦੀ ਸਰਕਾਰ ਦੇ ਸਰਕਾਰੀ ਮਹਿਮਾਨ ਕਿਉਂ ਸਨ? ਰਾਅ ਦੇ ਚੀਫ਼ ਸਾਮੰਤ ਗੋਇਲ 2019 ’ਚ ਨਵੀਂ ਦਿੱਲੀ ’ਚ ਰਿਪੁਦਮਨ ਨੂੰ ਕਿਉਂ ਮਿਲੇ?

ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ ਮੰਤਰੀ ਗਿਲਜ਼ੀਆਂ ਦੇ ਭਤੀਜੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ, ਜਾਣੋ ਪੂਰਾ ਮਾਮਲਾ

ਵਰਣਨਯੋਗ ਹੈ ਕਿ ਖਾਲਿਸਤਾਨ ’ਤੇ ਦੂਜਾ ਜਨਮਤ ਸੰਗ੍ਰਹਿ ਕਰਵਾਉਣ ਦੀਆਂ ਤਿਆਰੀਆਂ ਵਿਚਕਾਰ ਭਾਰਤ ਨੇ ਕੈਨੇਡਾ ਨੂੰ ਇਕ ਹੋਰ ਡਿਮਾਰਸ਼ ਭੇਜਿਆ ਸੀ ਅਤੇ ਕਿਹਾ ਸੀ ਕਿ ਜਨਮਤ ਸੰਗ੍ਰਹਿ ਵੱਖਰੇ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਕਰਵਾਇਆ ਜਾਣਾ ਹੈ। ਭਾਰਤ ਸਰਕਾਰ ਨੇ ਭੇਜੇ ਨੋਟ ਵਿਚ ਓਟਾਵਾ ਨੂੰ 1985 ’ਚ ਕਨਿਸ਼ਕ ਜਹਾਜ਼ (ਏਅਰ ਇੰਡੀਆ ਦੀ ਫਲਾਈਟ 182) ’ਤੇ ਗੋਲ਼ੀਬਾਰੀ ਦੀ ਵੀ ਯਾਦ ਦਿਵਾਈ ਸੀ, ਜਿਸ ਨੂੰ ਅਟਲਾਂਟਿਕ ਮਹਾਸਾਗਰ ਦੇ ਉੱਪਰ ਉਡਾ ਦਿੱਤਾ ਗਿਆ ਸੀ। ਇਸ ਘਟਨਾ ’ਚ 268 ਕੈਨੇਡੀਅਨ ਨਾਗਰਿਕਾਂ ਸਮੇਤ ਸਾਰੇ 329 ਜਹਾਜ਼ ਯਾਤਰੀ ਮਾਰੇ ਗਏ ਸਨ।

ਇਹ ਵੀ ਪੜ੍ਹੋ: ਧੀ ਨੂੰ ਕਰਵਾਚੌਥ ਦਾ ਵਰਤ ਦੇ ਕੇ ਵਾਪਸ ਪਰਤ ਰਹੇ ਪਤੀ-ਪਤਨੀ ਨਾਲ ਵਾਪਰੀ ਅਣਹੋਣੀ, ਪਤੀ ਦੀ ਤੜਫ਼-ਤੜਫ਼ ਕੇ ਹੋਈ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News