ਨਿਗਮ ਨੇ ਅਕਾਲੀ ਦਲ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਦੀ ਬਿਲਡਿੰਗ ’ਤੇ ਚਲਾਇਆ ਪੀਲਾ ਪੰਜਾ
Wednesday, Oct 15, 2025 - 02:52 PM (IST)

ਅੰਮ੍ਰਿਤਸਰ (ਰਮਨ)-ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਕੌਂਸਲਰ ਅਤੇ ਸਾਬਕਾ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ ਦੀ ਬਿਲਡਿੰਗ ’ਤੇ ਤੜਕਸਾਰ 4 ਵਜੇ ਦੇ ਕਰੀਬ ਨਗਰ ਨਿਗਮ ਦੇ ਐੱਮ. ਟੀ. ਪੀ. ਵਿਭਾਗ ਨੇ ਪੀਲਾ ਪੰਜਾ ਚਲਾ ਕੇ ਕਾਰਵਾਈ ਕੀਤੀ। ਇਸ ਕਾਰਵਾਈ ਤੋਂ ਬਾਅਦ ਅਵਤਾਰ ਸਿੰਘ ਟਰੱਕਾਂ ਵਾਲੇ ਵਲੋਂ ਇਕ ਵਿਅਕਤੀ ਨਾਲ ਝੜੱਪ ਹੋ ਗਈ, ਜਿਸ ਨੂੰ ਲੈ ਕੇ ਮਾਮਲਾ ਸਿਆਸੀ ਗਲਿਆਰੇ ਵਿਚ ਭੱਖ ਗਿਆ ਅਤੇ ਇਸ ਕਾਰਵਾਈ ਦੀ ਸ਼ਹਿਰ ਵਿਚ ਕਾਫੀ ਚਰਚਾ ਰਹੀ।
ਇਹ ਵੀ ਪੜ੍ਹੋ- ਫੌਜੀ ਨੇ 6 ਸਾਲ ਤੱਕ ਔਰਤ ਦੀ ਰੋਲੀ ਪੱਤ, ਵਿਆਹ ਦੀ ਗੱਲ ਕਰਨ 'ਤੇ ਦਿੱਤੀ ਧਮਕੀ, ਕਿਹਾ- 'ਬੰਦੇ ਮਾਰਨਾ ਰੋਜ਼ ਦਾ ਕੰਮ ਹੈ'
ਜਾਣਕਾਰੀ ਅਨੁਸਾਰ ਘਿਓ ਮੰਡੀ ਚੌਕ ਸਥਿਤ ਅਕਾਲੀ ਦੇ ਕੌਂਸਲਰ ਅਵਤਾਰ ਸਿੰਘ ਟਰੱਕਾਂ ਵਾਲੇ ਦੀ ਜਗ੍ਹਾ ’ਤੇ ਉਸਾਰੀ ਚੱਲ ਰਹੀ ਸੀ, ਜਿਸ ਨੂੰ ਲੈ ਕੇ ਨਿਗਮ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਦੋ ਵਾਰ ਨੋਟਿਸ ਵੀ ਜਾਰੀ ਕੀਤੇ ਗਏ ਸਨ, ਜਿਸ ਦਾ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ, ਜਿਸ ਨੂੰ ਲੈ ਕੇ ਐੱਮ. ਟੀ. ਪੀ. ਨਰਿੰਦਰ ਸ਼ਰਮਾ ਦੀ ਅਗਵਾਈ ਹੇਠ ਏ. ਟੀ. ਪੀ. ਮਨਜੀਤ ਸਿੰਘ, ਅੰਗਦ ਸਿੰਘ, ਪਰਮਿੰਦਰ ਸਿੰਘ, ਬਿਲਡਿੰਗ ਇੰਸਪੈਕਟਰ ਨਵਜੋਤ ਕੌਰ, ਵਿਕਾਸ ਗੌਤਮ ਅਤੇ ਡੈਮੋਲੇਸ਼ਨ ਸਟਾਫ ਪੁਲਸ ਫੋਰਸ ਨਾਲ ਮੰਗਲਵਾਰ ਨੂੰ ਤੜਕਸਾਰ 4 ਵਜੇ ਸਰਕਾਰੀ ਮਸ਼ੀਨਰੀ ਨਾਲ ਉਸਾਰੀ ਅਧੀਨ ਬਿਲਡਿੰਗ ’ਤੇ ਪੀਲਾ ਪੰਜਾ ਚਲਾ ਕੇ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ-ਜਲੰਧਰ ਵਾਸੀਆਂ ਲਈ ਵੱਡੀ ਅਪਡੇਟ! ਰੋਜ਼ ਕੱਟੇ ਜਾ ਰਹੇ 200 ਈ-ਚਾਲਾਨ, 4 ਚੌਕਾਂ 'ਚ ਐਕਟਿਵ ਹੋਇਆ ਸਿਸਟਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8