ਮੋਹਾਲੀ : 2 ਸਿੱਖ ਨੌਜਵਾਨਾਂ ਨੇ ਕਰਾਈ ਬੱਲੇ-ਬੱਲੇ, ਮਿਲਣ ਵਧਾਈਆਂ
Tuesday, Dec 18, 2018 - 12:34 PM (IST)

ਮੋਹਾਲੀ (ਨਿਆਮੀਆਂ) : ਮੋਹਾਲੀ ਦੇ ਦੋ ਦਸਤਾਰਧਾਰੀ ਨੌਜਵਾਨ ਇੰਡੀਅਨ ਨੇਵੀ 'ਚ ਸਬ-ਲੈਫਟੀਨੈਂਟ ਚੁਣੇ ਗਏ ਹਨ, ਉਨ੍ਹਾਂ ਦੋਹਾਂ ਨੇ ਆਪਣੇ ਅਹੁਦੇ ਸੰਭਾਲ ਲਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਜਗਪ੍ਰੀਤ ਸਿੰਘ ਤੂਰ (23) ਪੁੱਤਰ ਬਲਵਿੰਦਰ ਸਿੰਘ ਤੂਰ ਵਸਨੀਕ ਫੇਜ਼-7 ਮੋਹਾਲੀ ਨੇ ਦੱਸਿਆ ਕਿ ਉਹ ਅਤੇ ਉਸ ਦਾ ਦੋਸਤ ਸਬ-ਲੈਫਟੀਨੈਂਟ ਸਹਿਜ ਸਿੰਘ ਜੌਹਲ (23) ਪੁੱਤਰ ਕਰਨਲ ਪ੍ਰਤਾਪ ਸਿੰਘ ਜੌਹਲ ਵਸਨੀਕ ਸੈਕਟਰ-68 ਮੋਹਾਲੀ ਇੰਡੀਅਨ ਨੇਵੀ 'ਚ ਸਬ-ਲੈਫਟੀਨੈਂਟ ਬਣੇ ਹਨ।
ਦੋਹਾਂ ਨੂੰ ਇੰਡੀਅਨ ਨੇਵੀ ਦੀ ਐਗਜ਼ੀਕਿਊਟਿਵ ਬਰਾਂਚ 'ਚ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਿਲਟਰੀ ਟ੍ਰੇਨਿੰਗ ਦੇ ਨਾਲ-ਨਾਲ ਬੀ. ਟੈੱਕ. ਇੰਜੀਨੀਅਰਿੰਗ ਦੀ ਪੜ੍ਹਾਈ ਵੀ ਦੋਹਾਂ ਨੇ ਇਕੱਠਿਆਂ ਕੀਤੀ। ਉਹ ਦੋਵੇਂ ਇੰਡੀਅਨ ਨੇਵੀ ਦੀ ਨਿਊਕਲੀਅਰ ਪਣਡੁੱਬੀ 'ਚ ਸੇਵਾ ਨਿਭਾਉਣ ਦੇ ਚਾਹਵਾਨ ਹਨ। ਇਸੇ ਦੌਰਾਨ ਮੋਹਾਲੀ ਡਿਵੈੱਲਪਮੈਂਟ ਐਂਡ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਫੂਲਰਾਜ ਸਿੰਘ ਨੇ ਦੋਵਾਂ ਨੌਜਵਾਨਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।