6 ਸਿੱਖ ਰੈਜ਼ੀਮੈਂਟ ’ਚ ਭਰਤੀ ਲਹਿਰਾਗਾਗਾ ਦੇ ਕੁਲਵਿੰਦਰ ’ਤੇ ਅਣਮਨੁੱਖੀ ਤਸ਼ੱਦਦ, ਵਾਇਰਲ ਤਸਵੀਰਾਂ ਨੇ ਉਡਾਏ ਹੋਸ਼

Saturday, Jul 10, 2021 - 10:38 PM (IST)

6 ਸਿੱਖ ਰੈਜ਼ੀਮੈਂਟ ’ਚ ਭਰਤੀ ਲਹਿਰਾਗਾਗਾ ਦੇ ਕੁਲਵਿੰਦਰ ’ਤੇ ਅਣਮਨੁੱਖੀ ਤਸ਼ੱਦਦ, ਵਾਇਰਲ ਤਸਵੀਰਾਂ ਨੇ ਉਡਾਏ ਹੋਸ਼

ਲਹਿਰਾਗਾਗਾ (ਗਰਗ) : ਭਾਰਤੀ ਫ਼ੌਜ ਦੀ 6 ਸਿੱਖ ਰੈਜ਼ੀਮੈਂਟ ਦਿੱਲੀ ਵਿਚ ਬਤੌਰ ਸਿਪਾਹੀ ਦੇਸ਼ ਦੀ ਸੇਵਾ ਨਿਭਾਅ ਰਹੇ ਨਜ਼ਦੀਕੀ ਪਿੰਡ ਗੋਬਿੰਦਗੜ੍ਹ ਜੇਜੀਆਂ ਦੇ 24 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਦੇ ਮਾਪਿਆਂ ਪਿਤਾ ਜਗਤਾਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਦੇ ਨਾਲ ਨਾਲ ਕਾਮਰੇਡ ਰੋਹੀ ਸਿੰਘ ਨੇ ਫੌਜ ਦੇ ਉੱਚ ਅਧਿਕਾਰੀਆਂ ’ਤੇ ਕੁਲਵਿੰਦਰ ਸਿੰਘ ’ਤੇ ਅਣਮਨੁੱਖੀ ਤਸ਼ੱਦਦ ਕਰਨ ਦੇ ਦੋਸ਼ ਲਗਾਏ ਹਨ। ਉਕਤ ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਮੁੱਖ ਮੰਤਰੀ ਪੰਜਾਬ ,ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਤੀ ਪੱਤਰ ਭੇਜ ਕੇ ਮੁਲਜ਼ਮ ਫੌਜੀ ਅਧਿਕਾਰੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਪਿਤਾ ਜਗਤਾਰ ਸਿੰਘ ਅਤੇ ਕਾਮਰੇਡ ਰੋਹੀ ਸਿੰਘ ਨੇ ਕੁਲਵਿੰਦਰ ਸਿੰਘ ’ਤੇ ਹੋਏ ਤਸ਼ੱਦਦ ਦੀਆਂ ਤਸਵੀਰਾਂ ਦਿਖਾਉਂਦਿਆਂ ਦੱਸਿਆ ਕਿ ਲਗਭਗ ਚਾਰ ਸਾਲ ਪਹਿਲਾਂ ਕੁਲਵਿੰਦਰ ਸਿੰਘ ਫ਼ੌਜ ਵਿਚ ਭਰਤੀ ਹੋਇਆ ਸੀ ਪਰ ਦਿੱਲੀ 6 ਸਿੱਖ ਰੈਜ਼ੀਮੈਂਟ ਵਿਚ ਆਉਣ ਤੋਂ ਬਾਅਦ ਉੱਥੇ ਦੇ ਸੀ. ਓ. ਤੇ ਹੋਰ ਅਧਿਕਾਰੀਆਂ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਜਪਾ ਨੇ ਅਨਿਲ ਜੋਸ਼ੀ ਨੂੰ 6 ਸਾਲਾਂ ਲਈ ਪਾਰਟੀ ’ਚੋਂ ਕੱਢਿਆ

PunjabKesari

ਇਸ ਦੇ ਚੱਲਦੇ ਉਹ ਪਿੰਡ ਵਾਪਸ ਆ ਗਿਆ ਪਰ ਉਸ ਨੂੰ ਮਾਪਿਆਂ ’ਤੇ ਪਿੰਡ ਵਾਸੀਆਂ ਨੇ ਵਾਪਸ ਡਿਊਟੀ ’ਤੇ ਭੇਜ ਦਿੱਤਾ। ਜਿੱਥੇ ਉਸ ਨੂੰ 28 ਦਿਨਾਂ ਦੀ ਜੇਲ੍ਹ ਅਤੇ ਉਸ ਦੀ ਚੌਦਾਂ ਦਿਨ ਦੀ ਤਨਖਾਹ ਕੱਟੀ ਗਈ ਪਰ ਬਾਵਜੂਦ ਇਸ ਦੇ ਅਧਿਕਾਰੀਆਂ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ ਅਤੇ 1 ਜੁਲਾਈ 2021 ਨੂੰ  ਕੁਲਵਿੰਦਰ ਸਿੰਘ ਦੇ ਹੱਥਕੜੀ ਲਗਾ ਕੇ ਦਰੱਖਤ ਨਾਲ ਬੰਨ੍ਹ ਕੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ, ਜਦੋਂ ਤੱਕ ਕੁਲਵਿੰਦਰ ਸਿੰਘ ਬੇਹੋਸ਼ ਨਹੀਂ ਹੋਇਆ ਉਸ ਨਾਲ ਕੁੱਟਮਾਰ ਹੁੰਦੀ ਰਹੀ ਅਤੇ ਗੰਭੀਰ ਹਾਲਤ ਵਿਚ ਲਹੂ ਲੁਹਾਣ ਉਸ ਨੂੰ ਦਿੱਲੀ ਦੇ ਮਿਲਟਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜੋ ਹੁਣ ਜ਼ੇਰੇ ਇਲਾਜ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਲਈ ਨਵੇਂ ਹੁਕਮ ਜਾਰੀ

PunjabKesari

ਪਤਾ ਲੱਗਣ ’ਤੇ ਜਦੋਂ ਉਹ ਦਿੱਲੀ ਮਿਲਣ ਗਏ ਤਾਂ ਸੀ. ਓ. ਨੇ ਧਮਕੀ ਦਿੰਦੇ ਕਿਹਾ ਕਿ ਸ਼ੁਕਰ ਹੈ ਤੁਹਾਡਾ ਲੜਕੇ ਦੀ ਜਾਨ ਬਚ ਗਈ, ਨਹੀਂ ਤਾਂ ਇਸ ਨੂੰ ਅਸੀਂ ਮਾਰ ਕੇ ਦਫਨਾ ਦੇਣਾ ਸੀ, ਤੁਸੀਂ ਫ਼ੌਜ ਦਾ ਕੁਝ ਨਹੀਂ ਕਰ ਸਕਦੇ। ਬਹੁਤ ਮੁਸ਼ਕਿਲ ਨਾਲ ਹਸਪਤਾਲ ਵਿਚ ਅੱਤਿਆਚਾਰ ਦਾ ਸ਼ਿਕਾਰ ਹੋਏ ਕੁਲਵਿੰਦਰ ਸਿੰਘ ਨਾਲ ਮਿਲਾਇਆ ਗਿਆ ਤਾਂ ਉਸ ਨੇ ਆਪਣੇ ਨਾਲ ਹੋਏ ਅੱਤਿਆਚਾਰ ਦੀ ਸਾਰੀ ਹੱਡਬੀਤੀ ਦੱਸੀ ਅਤੇ ਕਿਹਾ ਕਿ ਸੈਨਾ ਪੁਲਸ ਤੇ ਸਿਵਲ ਪੁਲਸ ਕੈਂਟ ਵਿਚ ਬਿਆਨ ਦਰਜ ਹੋ ਚੁੱਕੇ ਹਨ ਪਰ ਉੱਚ ਅਧਿਕਾਰੀਆਂ ਦੇ ਦਬਾਅ ਹੇਠ ਕੋਈ ਕਾਰਵਾਈ ਨਹੀਂ ਹੋ ਰਹੀ। ਕੁਲਵਿੰਦਰ ਸਿੰਘ ਦੇ ਪਿਤਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਸ ਦੇ ਪੁੱਤਰ ਦੀ ਜਾਨ ਨੂੰ ਖਤਰਾ ਹੈ ਇਸ ਲਈ ਉਕਤ ਮਾਮਲੇ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੇਰੇ ਪੁੱਤ ਦੀ ਬਦਲੀ ਕਿਸੇ ਹੋਰ ਯੂਨਿਟ ਵਿਚ ਕੀਤੀ ਜਾਵੇ ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ’ਤੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵਿਵਾਦਤ ਬਿਆਨ

PunjabKesari

ਉਨ੍ਹਾਂ ਕਿਹਾ ਕਿ ਪੁੱਤ ਦੇਸ਼ ਦੀ ਸੇਵਾ ਕਰਨ ਲਈ ਭਰਤੀ ਹੋਇਆ ਸੀ ਪਰ ਕੁਝ ਅਧਿਕਾਰੀਆਂ ਵੱਲੋਂ ਉਸ ਨੂੰ ਇੰਨਾ ਤੰਗ ਪ੍ਰੇਸ਼ਾਨ ਕਰਦਿਆਂ ਉਸ ਉੱਪਰ ਤਸ਼ੱਦਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੋ ਤਸਵੀਰਾਂ ਮੇਰੇ ਪੁੱਤ ’ਤੇ ਤਸ਼ੱਦਦ ਦੀਆਂ ਵਾਇਰਲ ਹੋਈਆਂ ਹਨ, ਉਸ ਸਬੰਧੀ ਉੱਚ ਅਧਿਕਾਰੀਆਂ ਵੱਲੋਂ ਹੋਰਨਾਂ ਸਿਪਾਹੀਆਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੇਕਰ ਫੌਜ ਵਿਚ ਭਰਤੀ ਹੋਣ ਵਾਲੇ ਪੰਜਾਬੀ ਨੌਜਵਾਨਾਂ  ਉੱਪਰ ਇਹੀ ਤਸ਼ੱਦਦ ਹੁੰਦਾ ਰਹੇਗਾ ਤਾਂ ਫਿਰ ਫੌਜ ਵਿਚ ਭਰਤੀ ਕੌਣ ਹੋਵੇਗਾ? ਇਸ ਲਈ ਭਾਰਤ ਸਰਕਾਰ ਨੂੰ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਠੋਸ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ। ਹੁਣ ਦੇਖਣਾ ਇਹ ਹੈ ਕਿ  ਸਰਕਾਰ ਜਾਂ ਮਨੁੱਖੀ ਅਧਿਕਾਰ ਕਮਿਸ਼ਨ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਇਸ ਦਾ ਹੱਲ ਕਰਦਾ ਹੈ ਜਾਂ ਨਹੀਂ?

ਇਹ ਵੀ ਪੜ੍ਹੋ : ਨਾਰਕੋ ਟੈਸਟ ਲਈ ਉਮਰਾਨੰਗਲ ਵਲੋਂ ਅਦਾਲਤ ’ਚ ਲਿਖਤੀ ਸਹਿਮਤੀ, ਕੁੰਵਰ ਵਿਜੇ ਪ੍ਰਤਾਪ ’ਤੇ ਦਿੱਤਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News