ਆਪਣਾ ਵਜ਼ੂਦ ਬਚਾਉਣ ਲਈ ਜਾਰੀ ਹੈ ਅੱਤਵਾਦੀ ਪੰਨੂੰ ਦਾ ਨਾਟਕ, ਦੇਸ਼ ਦੇ ਸਿੱਖ ਸੰਗਠਨਾਂ ਨੇ ਨਕਾਰਿਆ ਰੈੱਫਰੈਂਡਮ

Thursday, Jan 05, 2023 - 09:17 PM (IST)

ਆਪਣਾ ਵਜ਼ੂਦ ਬਚਾਉਣ ਲਈ ਜਾਰੀ ਹੈ ਅੱਤਵਾਦੀ ਪੰਨੂੰ ਦਾ ਨਾਟਕ, ਦੇਸ਼ ਦੇ ਸਿੱਖ ਸੰਗਠਨਾਂ ਨੇ ਨਕਾਰਿਆ ਰੈੱਫਰੈਂਡਮ

ਜਲੰਧਰ (ਨੈਸ਼ਨਲ ਡੈਸਕ)- ਪਿਛਲੇ 4 ਸਾਲਾਂ ਤੋਂ ਆਪਣੇ ਵਜ਼ੂਦ ਨੂੰ ਬਚਾਉਣ ਲਈ ਭਾਰਤ ਵਿਚ ਪਾਬੰਦੀਸ਼ੁਦਾ ਸਿੱਖ ਫਾਰ ਜਸਟਿਸ (ਐੱਸ. ਐੱਫ. ਜੇ.) ਸੰਸਥਾ ਦੇ ਕਰਤਾ-ਧਰਤਾ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਦਾ ਨਾਟਕ ਜਾਰੀ ਹੈ। ਦੇਸ਼ ਦੇ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਦੇ ਨੇੜੇ ਆਉਂਦਿਆਂ ਹੀ ਉਸ ਦੀਆਂ ਧਮਕੀਆਂ ਸੁਣਕੇ ਦੇਸ਼ਵਾਸੀਆਂ ਦੇ ਕੰਨ ਪੱਕ ਚੁੱਕੇ ਹਨ। ਇਸ ਵਾਰ ਵੀ ਗਣਤੰਤਰ ਦਿਵਸ ਤੋਂ ਪਹਿਲਾਂ ਉਸ ਨੇ ਵੀਡੀਓ ਜਾਰੀ ਕਰ ਕੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਵਿਚ ਖ਼ਾਲਿਸਤਾਨ ਰੈਫਰੈਂਡਮ ਕਰਵਾਉਣ ਦਾ ਐਲਾਨ ਕੀਤਾ ਹੈ, ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਿੱਖ ਸੰਗਠਨਾਂ ਅਤੇ ਧਾਰਮਿਕ ਸੰਗਠਨਾਂ ਨੇ ਪੰਨੂੰ ਨੂੰ ਕਰਾਰਾ ਜਵਾਬ ਦੇ ਕੇ ਅਸੰਵੈਧਾਨਿਕ ਰੈਫਰੈਂਡਮ ਤੋਂ ਖੁਦ ਨੂੰ ਵੱਖ ਕਰ ਲਿਆ ਹੈ।

2018 ਤੋਂ ਮਾਹੌਲ ਖਰਾਬ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ

ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਐੱਸ. ਐੱਫ. ਜੇ. ਦਾ ਗਠਨ 2007 ਵਿਚ ਹੋਇਆ ਸੀ ਅਤੇ ਇਹ ਅਗਸਤ 2018 ਤੋਂ ਵਿਸ਼ੇਸ਼ ਤੌਰ ’ਤੇ ਪੰਜਾਬ ਵਿਚ ਅਤੇ ਵੱਡੇ ਪੈਮਾਨੇ ’ਤੇ ਭਾਰਤ ਵਿਚ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਅੱਤਵਾਦੀ ਸੰਗਠਨ 12 ਅਗਸਤ, 2018 ਦੇ ਲੰਡਨ ਐਲਾਨ ਤੋਂ ਬਾਅਦ ਪ੍ਰਮੁੱਖਤਾ ਵਿਚ ਆਇਆ ਸੀ, ਜਦੋਂ ਇਸਨੇ ਖਾਲਿਸਤਾਨ ਲਈ ‘ਰੈਫਰੈਂਡਮ 2020’ ਦਾ ਸੱਦਾ ਦਿੱਤਾ ਸੀ। ਸੋਸ਼ਲ ਮੀਡੀਆ ’ਤੇ ਲਗਾਤਾਰ ਮੁਹਿੰਮ ਅਤੇ ਮੌਦ੍ਰਿਕ ਉਤਸ਼ਾਹ ਵਧਾਉਣ ਦੇ ਬਾਵਜੂਦ ਇਹ ਸੰਗਠਨ ਪੰਜਾਬ ਵਿਚ ਇਕ ਸਪਸ਼ਟ ਮੌਜੂਦਗੀ ਹਾਸਲ ਕਰਨ ਵਿਚ ਅਸਫਲ ਰਿਹਾ ਹੈ, ਕਿਉਂਕਿ ਸਮੇਂ-ਸਮੇਂ ’ਤੇ ਇਨਫੋਰਸਮੈਂਟ ਅਫਸਰਾਂ ਵੱਲੋਂ ਕਾਰਵਾਈ ਕੀਤੀ ਗਈ ਹੈ। ਬੀਤੇ ਚਾਰ ਸਾਲ ਤੋਂ ਅੱਤਵਾਦੀ ਪੰਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ, ਦੇਸ਼ ਦੀਆਂ ਖੁਫੀਆ ਏਜੰਸੀਆਂ ਨੇ ਉਸਦੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਕੇਂਦਰ ਨੇ ਉੱਤਰ-ਪੂਰਬ ਦੇ ਵਿਕਾਸ ਲਈ ਖੋਲ੍ਹਿਆ ਪਿਟਾਰਾ, ਕਰੋੜਾਂ ਰੁਪਏ ਦੀ ਲਾਗਤ ਵਾਲੀਆਂ ਯੋਜਨਾਵਾਂ ਮਨਜ਼ੂਰ

ਬੀਤੇ ਸਾਲ ਕੀਤਾ ਸੀ ਖਾਲਿਸਤਾਨ ਦਾ ਨਕਸ਼ਾ ਜਾਰੀ

ਬੀਤੇ ਸਾਲ ਵੀ 15 ਅਪ੍ਰੈਲ ਨੂੰ ਸਿੱਖ ਫਾਰ ਜਸਟਿਸ ਨੇ ਇਕ ਪੱਤਰ ਜਾਰੀ ਕੀਤਾ ਸੀ ਜਿਸ ਵਿਚ ‘ਹਰਿਆਣਾ ਬਣੇਗਾ ਖਾਲਿਸਤਾਨ’ ਅਤੇ ਹਰਿਆਣਾ ਦੇ ਅੰਬਾਲਾ ਜ਼ਿਲੇ ਵਿਚ ਜ਼ਿਲਾ ਕਲੈਕਟਰ ਦੇ ਦਫਤਰ ’ਤੇ ‘ਖਾਲਿਸਤਾਨੀ’ ਝੰਡੇ ਲਹਿਰਾਉਣ ਦੀ ਧਮਕੀ ਦਿੱਤੀ ਗਈ ਸੀ। 29 ਅਪ੍ਰੈਲ 2022 ਨੂੰ ਅੰਬਾਲਾ ਨੇੜੇ ਸੜਕਾਂ ’ਤੇ ਐੱਸ. ਐੱਫ. ਜੇ. ਦੇ ਪੋਸਟਰਾਂ ਨੇ ਲੋਕਾਂ ਨੂੰ ਸਮੂਹ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਐੱਸ. ਐੱਫ. ਜੇ. ਨੇ ‘ਖਾਲਿਸਤਾਨ ਦਾ ਨਕਸ਼ਾ’ ਵੀ ਜਾਰੀ ਕੀਤਾ, ਜਿਸ ਵਿਚ ਹਰਿਆਣਾ ਵੀ ਸ਼ਾਮਲ ਸੀ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੱਤਵਾਦੀ ਪੰਨੂੰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬੀਤੇ 16 ਮਾਰਚ ਹੋਏ ਸਹੁੰ ਚੁੱਕ ਸਮਾਗਮ ’ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਨ ਅਤੇ ਮੁੱਖ ਮੰਤਰੀ ਨੂੰ ਜੁੱਤੀ ਦਿਖਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ 1,00,000 ਅਮਰੀਕੀ ਡਾਲਰ ਦੀ ਪੇਸ਼ਕਸ਼ ਕੀਤੀ ਸੀ। ਪੰਨੂੰ ਨੇ ਦੋਸ਼ ਲਗਾਇਆ ਸੀ ਕਿ ਮਾਣ ਨੇ ਪੱਗ ਬੰਨ੍ਹਕੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੈਰ ਛੋਹ ਕੇ ਸਿੱਖ ਸਿਧਾਂਤਾਂ ਦਾ ਨਿਰਾਦਰ ਕੀਤਾ।

ਇਹ ਖ਼ਬਰ ਵੀ ਪੜ੍ਹੋ - Breaking News: ਭਾਰਤ ਦੇ ਕਈ ਹਿੱਸਿਆਂ ਸਮੇਤ ਗੁਆਂਢੀ ਦੇਸ਼ਾਂ 'ਚ ਲੱਗੇ ਭੁਚਾਲ ਦੇ ਝਟਕੇ

ਸਿੱਖ ਫੌਜੀਆਂ ਨੂੰ ਕਰ ਚੁੱਕੈ ਫੌਜ ਛੱਡਣ ਦੀ ਅਪੀਲ

8 ਮਾਰਚ ਨੂੰ ਐੱਸ. ਐੱਫ. ਜੇ. ਨੇ ਪੰਜਾਬ ਨੂੰ ਖਾਲਿਸਤਾਨ ਬਣਾਉਣ ਲਈ ਭਾਰਤੀ ਫੌਜ ਵਿਚ ਸਿੱਖ ਫੌਜੀਆਂ ਨੂੰ ਫੌਜ ਛੱਡਣ ਅਤੇ ‘ਖਾਲਿਸਤਾਨ ਲਈ ਸਿੱਖ ਰੈਜੀਮੈਂਟ’ ਵਿਚ ਸ਼ਾਮਲ ਹੋਣ ਲਈ ਅਪੀਲ ਕੀਤੀ ਸੀ। ਇਸ ਤੋਂ ਪਹਿਲਾਂ 22 ਫਰਵਰੀ, 2022 ਨੂੰ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਐੱਸ. ਐੱਫ. ਜੇ. ਨਾਲ ਆਪਣੇ ਲਿੰਕ ਲਈ ਯੂ. ਕੇ. ਸਥਿਤ ਸਮਾਚਰ ਆਉਟਲੈੱਟ ਪੰਜਾਬ ਪਾਲਿਟਿਕਸ ਟੀ. ਵੀ. ਦੇ ਕਈ ਮੋਬਾਈਲ ਐਪਲੀਕੇਸ਼ਨ, ਸੋਸ਼ਲ ਮੀਡੀਆ ਖਾਤਿਆਂ ਅਤੇ ਵੈੱਬਸਾਈਟਾਂ ਨੂੰ ਹਟਾ ਦਿੱਤਾ ਸੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਪੰਜਾਬ ਪਾਲਿਟਿਕਸ ਟੀ. ਵੀ. ਦੇ ਐਪ, ਵੈੱਬਸਾਈਟ ਅਤੇ ਸੋਸ਼ਲ ਮੀਡੀਆ ਖਾਤਿਆਂ ਨੂੰ ਬਲਾਕ ਕਰਨ ਦਾ ਹੁਕਮ ਦਿੱਤਾ ਸੀ, ਕਿਉਂਕਿ ਇਨ੍ਹਾਂ ਦੇ ਸਿੱਖ ਫਾਰ ਜਸਟਿਸ ਨਾਲ ਗੂੜੇੇ ਸਬੰਧ ਸਨ। ਬਿਆਨ ਵਿਚ ਕਿਹਾ ਸੀ ਕਿ ਬਲਾਕ ਐਪਸ, ਵੈੱਬਸਾਈਟ ਅਤੇ ਸੋਸ਼ਲ ਮੀਡੀਆ ਖਾਤਿਆਂ ਦੀ ਸਮੱਗਰੀ ਵਿਚ ਫਿਰਕੂ ਦੁਸ਼ਮਣੀ ਅਤੇ ਵੱਖਵਾਦ ਨੂੰ ਉਕਸਾਉਣ ਦੀ ਸਮਰੱਥਾ ਸੀ।

ਇਹ ਖ਼ਬਰ ਵੀ ਪੜ੍ਹੋ - ਏਅਰ ਇੰਡੀਆ 'ਚ ਫਿਰ ਹੋਇਆ ਘਿਨੌਣਾ ਕੰਮ! ਸ਼ਰਾਬੀ ਨੌਜਵਾਨ ਨੇ ਇਕ ਹੋਰ ਮਹਿਲਾ ਯਾਤਰੀ 'ਤੇ ਕੀਤਾ ਪਿਸ਼ਾਬ

ਅੱਤਵਾਦੀਆਂ ਖਿਲਾਫ ਹੁਣ ਤੱਕ ਕਾਰਵਾਈ

2019 ਤੋਂ ਬਾਅਦ ਤੋਂ ਪੰਜਾਬ ਵਿਚ ਘੱਟ ਤੋਂ ਘੱਟ 92 ਖਾਲਿਸਤਾਨੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਵਿਚ 2022 ਵਿਚ 13 ਸ਼ਾਮਲ ਹਨ. ਬੀ. ਐੱਸ. ਐੱਫ. ਨੇ ਅੱਤਵਾਦੀਆਂ ਤੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕਰਨਾ ਅਤੇ ਹਥਿਆਰਾਂ ਦੇ ਜਖੀਰੇ ਨੂੰ ਉਜਾਗਰ ਕਰਨਾ ਜਾਰੀ ਰੱਖਿਆ ਹੈ। 2019 ਤੋਂ, ਹਥਿਆਰਾਂ ਦੀ ਬਰਾਮਦਗੀ ਦੀ ਘੱਟ ਤੋਂ ਘੱਟ 8 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਚਾਲੂ ਸਾਲ ਵਿਚ 8 ਵੀ ਸ਼ਾਮਲ ਹਨ। ਬੀ. ਐੱਸ. ਐੱਫ. ਨੇ ਅੱਤਵਾਦੀਆਂ ਨੂੰ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕਰਨਾ ਅਤੇ ਹਥਿਆਰਾਂ ਦੇ ਜਖੀਰੇ ਨੂੰ ਉਜਾਗਰ ਕਰਨਾ ਜਾਰੀ ਰੱਖਿਆ ਹੈ। 2019 ਤੋਂ, ਹਥਿਆਰਾਂ ਦੀ ਬਰਾਮਦਗੀਆਂ ਦੀਆਂ ਘੱਟ ਤੋਂ ਘੱਟ 38 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਚਾਲੂ ਸਾਲ ਵਿਚ 8 ਘਟਨਾਵਾਂ ਵੀ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਗੁਰੂ ਨਗਰੀ 'ਚ ਭਿੜ ਗਏ ਨਿਹੰਗ ਸਿੰਘ, ਵਿੱਕੀ ਥੋਮਸ ਸਿੰਘ ਦੇ ਸਾਥੀ ਦਾ ਵੱਢਿਆ ਗੁੱਟ! (ਵੀਡੀਓ)

ਐੱਨ. ਆਈ. ਏ. ਵਲੋਂ 40 ਲੋਕਾਂ ਖਿਲਾਫ ਚਾਰਜਸ਼ੀਟ

ਸਾਊਥ ਏਸ਼ੀਆ ਟੈਰੇਰਿਜਮ ਪੋਰਟਲ ਮੁਤਾਬਕ ਇਸ ਦਰਮਿਆਨ, ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ 2019 ਤੋਂ ਖਾਲਿਸਤਾਨੀ ਅੱਤਵਾਦ ਨਾਲ ਸਬੰਧਤ 16 ਮਾਮਲੇ ਸੌਂਪੇ ਗਏ ਹਨ, ਜਿਸ ਵਿਚ 2022 ਦਾ ਇਕ ਮਾਮਲਾ ਵੀ ਸ਼ਾਮਲ ਹੈ। ਐੱਨ. ਆਈ. ਏ. ਨੇ ਹੁਣ ਤੱਕ ਇਨ੍ਹਾਂ ਮਾਮਲਿਆਂ ਵਿਚ 48 ਲੋਕਾਂ ਨੂੰ ਚਾਰਜਸ਼ੀਟ ਕੀਤਾ ਹੈ, ਜਿਸ ਵਿਚ 2022 ਵਿਚ 11 ਮਾਮਲੇ ਸ਼ਾਮਲ ਹਨ। 15 ਮਾਰਚ, 2022 ਨੂੰ, ਐੱਨ. ਆਈ. ਏ. ਨੇ 6 ਦੋਸ਼ੀਆਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਜਿਸ ਵਿਚ ਪੰਜਾਬ ਦੇ ਸੁੱਖਵਿੰਦਰ ਸਿੰਘ, ਪਰਵੀਨ ਸਿੰਘ, ਗੁਰਪ੍ਰੀਤ ਸਿੰੰਘ ਉਰਫ ਗੋਰਾ, ਰਣਜੀਤ ਸਿੰਘ ਉਰਫ ਗੋਰਾ ਨਾਲ ਇਕ ਪਾਕਿਸਤਾਨੀ ਨਾਗਰਿਕ ਹਬੀਬ ਖਾਨ ਅਤੇ ਪਾਕਿਸਤਾਨ ਵਿਚ ਸਥਿਤ ਲਖਬੀਰ ਸਿੰਘ ਰੋਡੇ ਨਾਮਜ਼ਦ ਹਨ। ਇਹ ਮਾਮਲਾ 15 ਸਤੰਬਰ, 2021 ਨੂੰ ਪੰਜਾਬ ਦੇ ਫਾਜਿਲਕਾ ਜ਼ਿਲੇ ਦੇ ਜਲਾਲਾਬਾਦ ਸ਼ਹਿਰ ਵਿਚ ਇਕ ਬੰਬ ਧਮਾਕੇ ਨਾਲ ਸਬੰਧਤ ਸੀ। ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News