ਬੇਅਦਬੀ ਮਾਮਲਾ : ਪੰਥਕ ਜੱਥੇਬੰਦੀਆਂ ਨੂੰ ਮਨਜ਼ੂਰ ਨਹੀਂ ਸੀ. ਬੀ. ਆਈ. ਰਿਪੋਰਟ

Tuesday, Jul 16, 2019 - 03:04 PM (IST)

ਬੇਅਦਬੀ ਮਾਮਲਾ : ਪੰਥਕ ਜੱਥੇਬੰਦੀਆਂ ਨੂੰ ਮਨਜ਼ੂਰ ਨਹੀਂ ਸੀ. ਬੀ. ਆਈ. ਰਿਪੋਰਟ

ਲੁਧਿਆਣਾ (ਨਰਿੰਦਰ) : ਬੇਅਦਬੀ ਮਾਮਲਿਆਂ 'ਚ ਸੀ. ਬੀ. ਆਈ. ਵਲੋਂ ਸੌਂਪੀ ਗਈ ਕਲੋਜ਼ਰ ਰਿਪੋਰਟ ਦਾ ਪੰਥਕ ਜੱੱਥੇਬੰਦੀਆਂ ਵਲੋਂ ਵਿਰੋਧ ਕੀਤਾ ਗਿਆ ਹੈ। ਇੱਥੇ ਮੰਗਲਵਾਰ ਨੂੰ ਸਿੱਖ ਜੱਥੇਬੰਦੀਆਂ ਵਲੋਂ ਪੰਥਕ ਏਕਤਾ ਦਾ ਇਕੱਠ ਕੀਤਾ ਗਿਆ। ਇਸ ਦੌਰਾਨ ਜੱਥੇਬੰਦੀਆਂ ਵਲੋਂ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ, ਜਿਸ 'ਚ ਕਿਹਾ ਗਿਆ ਹੈ ਕਿ ਬੇਅਦਬੀ ਦੇ ਮਾਮਲਿਆਂ ਸਬੰਧੀ ਜੋ ਸੀ. ਬੀ. ਆਈ. ਵਲੋਂ ਜਾਂਚ ਕਰਾਈ ਜਾ ਰਹੀ ਹੈ, ਉਹ ਕੇਂਦਰ ਸਰਕਾਰ ਦੇ ਦਬਾਅ ਹੇਠ ਹੋਈ ਹੈ। ਜੱਥੇਬੰਦੀਆਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਅਤੇ ਸੌਦਾ ਸਾਧ ਨੂੰ ਬਚਾਉਣ ਲਈ ਗਲਤ ਜਾਂਚ ਕੀਤੀ ਗਈ ਹੈ। ਇਸ ਤੋਂ ਇਲਾਵਾ ਜੱਥੇਬੰਦੀਆਂ ਨੇ ਬਰਗਾੜੀ ਮੋਰਚਾ ਕਮੇਟੀ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। 


author

Babita

Content Editor

Related News