ਬਿਆਸ ਦਰਿਆ ''ਤੇ ਸ਼ਿਵ ਸੈਨਾ ਤੇ ਸਿੱਖ ਜੱਥੇਬੰਦੀਆਂ ਵਿਚਕਾਰ ਟਕਰਾਅ ਟਲਿਆ

05/26/2016 10:40:24 AM

ਅੰਮ੍ਰਿਤਸਰ : ਸ਼ਿਵ ਸੈਨਾ ਦੀਆਂ ਵੱਖ-ਵੱਖ ਧਿਰਾਂ ਵਲੋਂ ਬੁੱਧਵਾਰ ਨੂੰ ''ਲਲਕਾਰ'' ਰੈਲੀ ਦਾ ਸੱਦਾ ਦਿੱਤੇ ਜਾਣ ਤੋਂ ਬਾਅਦ ਗਰਮ ਖਿਆਲੀ ਸਿੱਖ ਧੜੇ ਸੜਕਾਂ ''ਤੇ ਆ ਗਏ। ਹਥਿਆਰਬੰਦ ਸਿੱਖਾਂ ਦੇ ਸੜਕਾਂ ''ਤੇ ਉਤਰਨ ਦੇ ਚੱਲਦਿਆਂ ਜਲੰਧਰ-ਅੰਮ੍ਰਿਤਸਰ ਮੁੱਖ ਹਾਈਵੇਅ ''ਤੇ ਟ੍ਰੈਫਿਕ ''ਚ ਰੁਕਾਵਟ ਆ ਰਹੀ ਹੈ, ਹਾਲਾਂਕਿ ਪ੍ਰਸ਼ਾਸਨ ਨੇ ਟ੍ਰੈਫਿਕ ਨੂੰ ਸੁਭਾਨਪੁਰ ਤੋਂ ਹੀ ਮੋੜ ਦਿੱਤਾ ਹੈ ਪਰ ਢਿੱਲਵਾਂ ਨੇੜੇ ਲੱਗੇ ਸਿੱਖ ਜੱਥੇਬੰਦੀਆਂ ਦੇ ਧਰਨੇ ਦੇ ਚੱਲਦਿਆਂ ਜਲੰਧਰ-ਅੰਮ੍ਰਿਤਸਰ ਰੋਡ ''ਤੇ ਟ੍ਰੈਫਿਕ ਆਮ ਵਾਂਗ ਨਹੀਂ ਚੱਲ ਰਿਹਾ। 
ਇਸ ਦੌਰਾਨ ਪਤਾ ਲੱਗਿਆ ਹੈ ਕਿ ਪੁਲਸ ਨੇ ਸ਼ਿਵ ਸੈਨਾ ਅਤੇ ਗਰਮ ਖਿਆਲੀ ਸਿੱਖਾਂ ਦੇ ਟਕਰਾਅ ਨੂੰ ਰੋਕਣ ਲਈ ਸ਼ਿਵ ਸੈਨਾ ਦੇ ਆਗੂਆਂ ਨੂੰ ਪਹਿਲਾਂ ਹੀ ਸਾਵਾਧਾਨੀ ਵਰਤਦੇ ਹੋਏੇ ਹਿਰਾਸਤ ''ਚ ਲੈ ਲਿਆ ਹੈ, ਜਿਸ ਨਾਲ ਇਹ ਟਕਰਾਅ ਟਲ ਗਿਆ ਹੈ ਪਰ ਲੋਕਾਂ ਨੂੰ ਆਵਾਜਾਈ ''ਚ ਸਮੱਸਿਆ ਪੇਸ਼ ਆ ਰਹੀ ਹੈ। 
ਪੰਜਾਬ ''ਚ ਸ਼ਿਵ ਸੈਨਾ ਬਾਲ ਠਾਕਰੇ ਤੋਂ ਇਲਾਵਾ ਸ਼ਿਵ ਸੈਨਾ ਹਿੰਦੋਸਤਾਨ ਅਤੇ ਹੋਰ ਕਈ ਤਰ੍ਹਾਂ ਦੇ ਸ਼ਿਵ ਸੈਨਾ ਦੇ ਸੰਗਠਨ ਸਥਾਨਕ ਤੌਰ ''ਤੇ ਕੰਮ ਕਰ ਰਹੇ ਹਨ, ਇਨ੍ਹਾਂ ''ਚੋਂ ਕਈ ਸੰਗਠਨਾਂ ਦਾ ਭਾਜਪਾ ਪ੍ਰਤੀ ਨਰਮ ਰਵੱਈਆ ਵੀ ਹੈ, ਜਦੋਂ ਕਿ ਦੂਜੇ ਪਾਸੇ ਸਿਰਫ ਗਰਮ ਖਿਆਲੀ ਸਿੱਖ ਹੀ ਸ਼ਿਵ ਸੈਨਾ ਦੇ ਇਨ੍ਹਾਂ ਆਗੂਆਂ ਨੂੰ ਟੱਕਰ ਦੇਣ ਦੀ ਗੱਲ ਕਹਿ ਰਹੇ ਹਨ। 

Babita Marhas

News Editor

Related News